Diwali Accident 2022 in Nawashar: ਦੀਵਾਲੀ ਲੋਕਾਂ ਲਈ ਖੁਸ਼ੀਆਂ ਖੇੜੇ ਲੈ ਕੇ ਆਉਂਦੀ ਹੈ, ਪਰੰਤੂ ਨਵਾਂਸ਼ਹਿਰ 'ਚ ਇੱਕ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟਿਆ ਹੈ। ਦੀਵਾਲੀ ਦੀ ਰਾਤ ਪਰਿਵਾਰ ਦੀ ਲੜਕੀ ਨਾਜ਼ੀਆ ਦੀਆਂ ਅੱਖਾਂ 'ਚ ਰਾਕੇਟ ਪਟਾਕਾ ਵੱਜ ਗਿਆ, ਜਿਸ ਕਾਰਨ ਉਸ ਦੀਆਂ ਅੱਖਾਂ ਦੀ ਰੌਸ਼ਨੀ ਦਾ ਇਲਾਜ ਚੱਲ ਰਿਹਾ ਹੈ। ਹੁਣ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਉਸ ਦੀ ਅੱਖਾਂ ਦੀ ਰੌਸ਼ਨੀ ਵਾਪਸ ਆਵੇਗੀ ਜਾਂ ਫਿਰ। ਜਾਣਕਾਰੀ ਅਨੁਸਾਰ ਨਵਾਂਸ਼ਹਿਰ ਦੀ ਨਾਜ਼ੀਆ ਦੀਵਾਲੀ ਦੀ ਰਾਤ ਆਪਣੇ ਭਰਾ ਨਾਲ ਗੋਲਗੱਪੇ ਖਾਣ ਲਈ ਐਕਟਿਵਾ *ਤੇ ਬਾਜ਼ਾਰ ਗਈ ਸੀ। ਇਸ ਦੌਰਾਨ ਜਦੋਂ ਉਹ ਗੋਲਗੱਪੇ ਖਾ ਰਹੀ ਸੀ ਤਾਂ ਕਿਸੇ ਵੱਲੋਂ ਗਲਤ ਢੰਗ ਨਾਲ ਚਲਾਏ ਗਏ ਰਾਕੇਟ ਪਟਾਕੇ ਨੇ ਉਸ ਦੀਆਂ ਅੱਖਾਂ 'ਤੇ ਹਮਲਾ ਕੀਤਾ, ਜਿਸ ਕਾਰਨ ਉਸ ਦੀਆਂ ਅੱਖਾਂ ਬੁਰੀ ਤਰ੍ਹਾਂ ਝੁਲਸ ਗਈਆਂ।
ਗੋਲਗੱਪੇ ਖਾਣ ਲਈ ਇਸ 10ਵੀਂ ਦੀ ਵਿਦਿਆਰਥਣ ਨੂੰ ਸ਼ਾਇਦ ਇਹ ਉਮੀਦ ਵੀ ਨਹੀਂ ਸੀ ਕਿ ਉਸ ਨਾਲ ਅਜਿਹਾ ਭਾਣਾ ਵਾਪਰ ਜਾਵੇਗਾ। ਜਾਣਕਾਰੀ ਅਨੁਸਾਰ ਪਟਾਕਾ ਬਿਲਕੁਲ ਨਾਜ਼ੀਆ ਦੇ ਮੂੰਹ ਨਜ਼ਦੀਕ ਫਟਿਆ, ਜਿਸ ਕਾਰਨ ਬਾਰੂਦ ਅੱਖਾਂ ਵਿੱਚ ਚਲਾ ਗਿਆ। ਲੋਕਾਂ ਨੇ ਹੰਗਾਮਾ ਮੱਚਣ *ਤੇ ਤੁਰੰਤ ਉਸ ਨੂੰ ਨਜ਼ਦੀਕ ਹਸਪਤਾਲ ਦਾਖਲ ਕਰਵਾਇਆ, ਜਿਸ ਪਿੱਛੋਂ ਡਾਕਟਰਾਂ ਨੇ ਪੀਜੀਆਈ ਰੈਫਰ ਕੀਤਾ ਗਿਆ, ਜਿਥੇ ਉਸਦਾ ਇਲਾਜ ਚੱਲ ਰਿਹਾ ਹੈ। ਦੁਪਹਿਰ ਸਮੇਂ ਨਾਜ਼ੀਆ ਦਾ ਡਾਕਟਰਾਂ ਨੇ ਅਪ੍ਰੇਸ਼ਨ ਕੀਤਾ ਅਤੇ ਸ਼ਾਮ ਤੱਕ ਅੱਖਾਂ ਦੀ ਰੌਸ਼ਨੀ ਬਾਰੇ ਕੁੱਝ ਸਾਫ ਦੱਸਣ ਬਾਰੇ ਕਿਹਾ ਹੈ।
ਜਾਣਥਾਰੀ ਅਨੁਸਾਰ ਪਰਿਵਾਰ ਮੈਂਬਰ ਹੁਣ ਸ਼ਾਮ ਦੀ ਉਡੀਕ ਕਰ ਰਹੇ ਹਨ, ਕਿਉਂਕਿ ਡਾਕਟਰਾਂ ਵੱਲੋਂ ਸ਼ਾਮ ਤੱਕ ਕਿਸੇ ਸਥਿਤੀ 'ਤੇ ਪੁੱਜਣ ਬਾਰੇ ਕਿਹਾ ਗਿਆ ਹੈ। ਜਿ਼ਕਰਯੋਗ ਹੈ ਕਿ ਇਸਤੋਂ 7 ਸਾਲ ਪਹਿਲਾਂ ਨਾਜ਼ੀਆ ਦੀ ਵੱਡੀ ਭੈਣ ਦੇ ਮੂੰਹ 'ਤੇ ਵੀ ਪਟਾਕਾ ਵੱਜਿਆ ਸੀ, ਜਿਸ ਕਾਰਨ ਉਸਦਾ ਮੂੰਹ ਬੁਰੀ ਤਰ੍ਹਾਂ ਝੂਲਸ ਗਿਆ ਸੀ।
ਆਪਣੀ ਧੀ ਦੀਆਂ ਅੱਖਾਂ ਦੀ ਰੌਸ਼ਨੀ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਨਾਜ਼ੀਆ ਦੇ ਪਿਤਾ ਨੇ ਕਿਹਾ ਕਿ ਮੇਰੀ ਬੇਟੀ ਬੀਤੀ ਰਾਤ ਆਪਣੇ ਭਰਾ ਨਾਲ ਸਕੂਟੀ 'ਤੇ ਗੋਲਗੱਪੇ ਖਾਣ ਗਈ ਸੀ ਪਰ ਸਾਨੂੰ ਨਹੀਂ ਸੀ ਪਤਾ ਕਿ ਪੈਦਲ ਜਾਂਦੇ ਸਮੇਂ ਉਸ ਨਾਲ ਇੰਨਾ ਵੱਡਾ ਹਾਦਸਾ ਵਾਪਰ ਜਾਵੇਗਾ ਕਿ ਉਹ ਆਪਣੀਆਂ ਅੱਖਾਂ ਗੁਆ ਦੇਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Accident, Cracker, Crime news, Diwali 2022