Home /News /punjab /

Corruption: ਜੰਗਲਾਤ ਘੁਟਾਲੇ 'ਚ IFS ਅਫ਼ਸਰ Parveen Kumar ਨੇ ਸੰਗਤ ਸਿੰਘ ਗਿਲਜ਼ੀਆਂ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ

ਵਿਜੀਲੈਂਸ ਅਨੁਸਾਰ ਪ੍ਰਵੀਨ ਕੁਮਾਰ ਨੇ ਦੱਸਿਆ ਹੈ ਕਿ ਉਸ ਨੂੰ ਸੰਗਤ ਸਿੰਘ ਗਿਲਜ਼ੀਆਂ ਨੇ ਕਿਹਾ ਸੀ ਕਿ ਪੰਜਾਬ ਚੋਣਾਂ 2022 ਵਿੱਚ ਉਨ੍ਹਾਂ ਵਿਰੁੱਧ ਜਿਹੜਾ ਚੋਣ ਲੜ ਰਿਹਾ ਹੈ, ਉਹ ਅਮਰੀਕਾ ਤੋਂ ਆਇਆ ਹੈ ਅਤੇ ਉਸ ਕੋਲ ਬਹੁਤ ਪੈਸਾ ਹੈ ਅਤੇ ਇਹ ਪੈਸਾ ਉਸ ਨੇ ਚੋਣਾਂ ਵਿੱਚ ਲਗਾਉਣਾ ਹੈ। ਸਾਨੂੰ ਵੀ ਉਸ ਦੀ ਬਰਾਬਰੀ ਪੈਣੀ ਹੈ ਇਸ ਲਈ ਪੈਸੇ ਇਕੱਠੇ ਕਰੋ ਤੇ ਮੈਨੂੰ ਦਿਓ।

ਹੋਰ ਪੜ੍ਹੋ ...
 • Share this:

  Big Action of Vigilance: ਪੰਜਾਬ ਵਿਜੀਲੈਂਸ ਬਿਊਰੋ ਨੇ ਸੋਮਵਾਰ ਨੂੰ ਪ੍ਰਿੰਸੀਪਲ ਚੀਫ ਕੰਜ਼ਰਵੇਟਰ ਆਫ ਫਾਰੈਸਟ ਆਈਐਫਐਸ ਅਫਸਰ ਪ੍ਰਵੀਨ ਕੁਮਾਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਵੱਡੇ ਖੁਲਾਸੇ ਹੋਏ ਹਨ। ਬਿਊਰੋ ਨੇ ਪਿਛਲੀ ਸਰਕਾਰ ਵਿੱਚ ਜੰਗਲਾਤ ਮੰਤਰੀ ਸੰਗਤ ਸਿੰਘ ਗਿਲਜੀਆਂ ਦੇ ਕਾਰਜਕਾਲ ਦੌਰਾਨ ਹੋਏ ਘੁਟਾਲੇ ਵਿੱਚ ਐਫਆਈਆਰ ਦਰਜ ਕੀਤੀ ਸੀ। ਇਸ ਵਿੱਚ ਪ੍ਰਵੀਨ ਕੁਮਾਰ ਦਾ ਨਾਂ ਵੀ ਸ਼ਾਮਲ ਸੀ। ਵਿਜੀਲੈਂਸ ਕੋਲ ਰਿਮਾਂਡ ਦੌਰਾਨ ਪ੍ਰਵੀਨ ਕੁਮਾਰ ਨੇ ਵੱਡਾ ਖੁਲਾਸੇ ਕੀਤੇ ਹਨ।

  ਵਿਜੀਲੈਂਸ ਅਨੁਸਾਰ ਪ੍ਰਵੀਨ ਕੁਮਾਰ ਨੇ ਦੱਸਿਆ ਹੈ ਕਿ ਉਸ ਨੂੰ ਸੰਗਤ ਸਿੰਘ ਗਿਲਜ਼ੀਆਂ ਨੇ ਕਿਹਾ ਸੀ ਕਿ ਪੰਜਾਬ ਚੋਣਾਂ 2022 ਵਿੱਚ ਉਨ੍ਹਾਂ ਵਿਰੁੱਧ ਜਿਹੜਾ ਚੋਣ ਲੜ ਰਿਹਾ ਹੈ, ਉਹ ਅਮਰੀਕਾ ਤੋਂ ਆਇਆ ਹੈ ਅਤੇ ਉਸ ਕੋਲ ਬਹੁਤ ਪੈਸਾ ਹੈ ਅਤੇ ਇਹ ਪੈਸਾ ਉਸ ਨੇ ਚੋਣਾਂ ਵਿੱਚ ਲਗਾਉਣਾ ਹੈ। ਸਾਨੂੰ ਵੀ ਉਸ ਦੀ ਬਰਾਬਰੀ ਪੈਣੀ ਹੈ ਇਸ ਲਈ ਪੈਸੇ ਇਕੱਠੇ ਕਰੋ ਤੇ ਮੈਨੂੰ ਦਿਓ।

  ਪ੍ਰਵੀਨ ਕੁਮਾਰ ਨੇ ਖੁਲਾਸਾ ਕੀਤਾ ਕਿ ਉਸ ਸਮੇਂ ਕੈਬਨਿਟ ਮੰਤਰੀ ਗਿਲਜ਼ੀਆਂ ਦਾ ਉਨ੍ਹਾਂ ਉਪਰ ਦਬਾਅ ਸੀ। ਉਧਰ, ਪੁੱਛਗਿੱਛ 'ਚ ਖੁਲਾਸਿਆਂ ਤੋਂ ਬਾਅਦ ਵਿਜੀਲੈਂਸ ਨੇ ਵੀ ਤਿਆਰੀ ਅਰੰਭ ਦਿੱਤੀ ਹੈ। ਵਿਜੀਲੈਂਸ ਨੇ ਅਧਿਕਾਰੀਆਂ ਦੀ ਇੱਕ ਸੂਚੀ ਤਿਆਰ ਕੀਤੀ ਹੈ, ਜਿਨ੍ਹਾਂ ਦੀ ਬਦਲੀ ਚੋਣ ਜ਼ਾਬਤੇ ਦੌਰਾਨ ਹੋਈ, ਉਨ੍ਹਾਂ ਨੂੰ ਸੰਮਨ ਜਾਰੀ ਕਰ ਦਿੱਤੇ ਹਨ ਅਤੇ ਪੁੱਛਗਿੱਛ ਲਈ ਬੁਲਾਇਆ ਜਾ ਰਿਹਾ ਹੈ।

  ਪ੍ਰਵੀਨ ਕੁਮਾਰ ਤੋਂ ਪੁੱਛਗਿੱਛ ਤੋਂ ਇਲਾਵਾ ਵਿਜੀਲੈਂਸ ਨੇ ਜੇਲ੍ਹ ਵਿੱਚ ਬੰਦ ਵਿਸ਼ਾਲ ਚੌਹਾਨ ਨੂੰ ਅੱਜ ਅਦਾਲਤ ਵਿੱਚ ਅਰਜ਼ੀ ਦਾਖਲ ਕਰਕੇ ਪ੍ਰੋਡਕਸ਼ਨ ਵਾਰੰਟ *ਤੇ ਵੀ ਲਿਆਉਣਾ ਹੈ। ਇਸ ਉਪਰੰਤ ਵਿਜੀਲੈਂਸ ਦੋਵਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਪੁੱਛਗਿੱਛ ਕਰ ਸਕਦੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

  ਜ਼ਿਕਰਯੋਗ ਹੈ ਕਿ ਵਿਜੀਲੈਂਸ ਨੂੰ ਪਤਾ ਲੱਗਿਆ ਸੀ ਕਿ ਪਰਵੀਨ ਕੁਮਾਰ ਪੰਜਾਬ ਦੇ ਵੱਖ-ਵੱਖ ਵਪਾਰਕ ਅਦਾਰਿਆਂ ਦੇ ਐਨ.ਓ.ਸੀ. ਸਬੰਧੀ ਕੇਸ ਪਾਸ ਕਰਨ ਦੇ ਬਦਲੇ ਨਜਾਇਜ਼ ਪੈਸੇ ਲੈ ਰਿਹਾ ਸੀ। ਦੱਸ ਦਈਏ ਕਿ ਵਿਜੀਲੈਂਸ ਨੇ ਮੁਹਾਲੀ ਦਫ਼ਤਰ 'ਚ 4 ਘੰਟੇ ਪੁੱਛਗਿੱਛ ਕੀਤੀ। ਜਿਸ ਤੋਂ ਬਾਅਦ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਵਿਜੀਲੈਂਸ ਮੁਤਾਬਿਕ ਪ੍ਰਵੀਨ ਕੁਮਾਰ ਖਿਲਾਫ਼ ਪੁਖਤਾ ਸਬੂਤ ਮਿਲੇ ਹਨ।  ਜੂਨ ਮਹੀਨੇ 'ਚ ਹੀ  ਉਸਨੂੰ ਅਹੁਦੇ ਤੋਂ ਹਟਾਇਆ ਗਿਆ ਸੀ।

  Published by:Krishan Sharma
  First published:

  Tags: Punjab BJP, Punjab Congress, Punjab Police, Shiromani Akali Dal, Vigilance Bureau