Home /News /punjab /

ਸੱਭਿਆਚਾਰਕ ਤੇ ਪੰਜਾਬੀ ਵਿਰਸੇ ਦੀ ਸੰਭਾਲ ਅਤੇ ਪਸਾਰ ਲਈ ਫੈਡਰੇਸ਼ਨ ਦਾ ਗਠਨ

ਸੱਭਿਆਚਾਰਕ ਤੇ ਪੰਜਾਬੀ ਵਿਰਸੇ ਦੀ ਸੰਭਾਲ ਅਤੇ ਪਸਾਰ ਲਈ ਫੈਡਰੇਸ਼ਨ ਦਾ ਗਠਨ

ਸੱਭਿਆਚਾਰਕ ਤੇ ਪੰਜਾਬੀ ਵਿਰਸੇ ਦੀ ਸੰਭਾਲ ਅਤੇ ਪਸਾਰ ਲਈ ਫੈਡਰੇਸ਼ਨ ਦਾ ਗਠਨ

ਸੱਭਿਆਚਾਰਕ ਤੇ ਪੰਜਾਬੀ ਵਿਰਸੇ ਦੀ ਸੰਭਾਲ ਅਤੇ ਪਸਾਰ ਲਈ ਫੈਡਰੇਸ਼ਨ ਦਾ ਗਠਨ

  • Share this:
    ਚੰਡੀਗੜ੍ਹ: ਇਥੇ ਚੰਡੀਗੜ੍ਹ ਵਿੱਚ ਲੋਕ ਕਲਾਵਾਂ ਨਾਲ ਜੁੜੀਆਂ ਪੰਜਾਬ ਤੇ ਚੰਡੀਗੜ੍ਹ ਦੀਆਂ ਸੰਸਥਾਵਾਂ ਦੀ ਇਕੱਤਰਤਾ ਹੋਈ। ਸੋਮਵਾਰ ਨੂੰ ਹੋਈ ਇਸ ਇਕੱਤਰਤਾ ਵਿੱਚ ਸਾਰੀਆਂ ਸੰਸਥਾਵਾਂ ਨੇ ਆਪਸੀ ਤਾਲਮੇਲ ਨਾਲ ਸੱਭਿਆਚਾਰਕ ਤੇ ਪੰਜਾਬੀ ਵਿਰਸੇ ਦੀ ਸੰਭਾਲ ਤੇ ਪਸਾਰ ਲਈ ਫੈਡਰੇਸ਼ਨ ਦਾ ਗਠਨ ਕੀਤਾ, ਜਿਸ ਦਾ ਨਾਂਅ ਫੌਕਲੋਰ ਫਰੈਟਰਨੀਟੀ ਫੈਡਰੇਸ਼ਨ ਰੱਖਿਆ ਗਿਆ। ਇਸ ਦੇ ਕੰਮਕਾਜ ਲਈ ਕਮੇਟੀ ਦਾ ਗਠਨ ਸਰਬਸੰਮਤੀ ਨਾਲ ਕੀਤਾ ਗਿਆ।

    ਕੋਆਰਡੀਨੇਟਰ ਹਰਿੰਦਰ ਪਾਲ ਸਿੰਘ ਨੇ ਦਸਿਆ ਕਿ ਜੋ ਕਾਰਜਕਾਰਨੀ ਕਮੇਟੀ ਇਸ ਪ੍ਰਕਾਰ ਬਣੀ। ਸਾਲਸੀ ਕਮੇਟੀ- ਪ੍ਰੀਤਮ ਸਿੰਘ ਰੁਪਾਲ, ਬਲਕਾਰ ਸਿੰਘ ਸਿੱਧੂ, ਡਾ: ਨਰਿੰਦਰ ਸਿੰਘ ਨਿੰਦੀ, ਨਰਿੰਦਰ ਪਾਲ ਸਿੰਘ ਨੀਨਾ, ਹਰਜੀਤ ਸਿੰਘ ਮਸੂਤਾ ਨੂੰ ਚੁਣਿਆ ਗਿਆ, ਜਦਕਿ ਕਾਰਜਕਾਰੀ ਕਮੇਟੀ- ਦਵਿੰਦਰ ਸਿੰਘ ਜੁਗਨੀ-ਪ੍ਰਧਾਨ, ਆਤਮਜੀਤ ਸਿੰਘ-ਸੀਨੀਅਰ ਮੀਤ ਪ੍ਰਧਾਨ, ਡਾ.ਜਸਵੀਰ ਕੌਰ ਅਤੇ ਅਮੋਲਕ ਸਿੰਘ-ਮੀਤ ਪ੍ਰਧਾਨ, ਸਵਰਨ ਸਿੰਘ-ਜਨਰਲ ਸਕੱਤਰ, ਅਜੀਤ ਸਿੰਘ-ਸਕੱਤਰ, ਹਰਦੀਪ ਸਿੰਘ-ਸੰਯੁਕਤ ਸਕੱਤਰ, ਮਨਿੰਦਰ ਪਾਲ ਸਿੰਘ-ਖਜਾਨਚੀ ਨੂੰ ਚੁਣਿਆ।

    ਇਸਦੇ ਨਾਲ ਕਾਰਜਕਾਰੀ ਮੈਂਬਰ ਕਰਮਜੀਤ ਕੌਰ, ਪ੍ਰਵੇਸ ਕੁਮਾਰ, ਸਰਬੰਸਪ੍ਰੀਤ, ਗਗਨਦੀਪ ਸਿੰਘ, ਹਰਪ੍ਰੀਤ ਸਿੰਘ, ਅਰਵਿੰਦਰਜੀਤ ਕੌਰ, ਸੁਖਬੀਰ ਪਾਲ ਕੌਰ, ਮਨਪ੍ਰੀਤ ਕੌਰ, ਬਲਬੀਰ ਚੰਦ ਸਲਾਹਕਾਰ- ਪਿ੍ਰਤਪਾਲ ਸਿੰਘ ਪੀਟਰ, ਮਲਕੀਅਤ ਕੌਰ ਡੌਲੀ, ਤਰਸੇਮ ਚੰਦ, ਕਮਲ ਸਰਮਾ, ਰੁਪਿੰਦਰ ਪਾਲ ਚੁਣੇ ਗਏ।

    ਇਸ ਮੌਕੇ ਸਾਰਿਆਂ ਵੱਲੋਂ ਸੱਭਿਆਚਾਰ ਲਈ ਬਿਨਾ ਕਿਸੇ ਮੱਤਭੇਦ ਤੇ ਲਾਲਚ ਦੇ ਕੰਮ ਕਰਨ ਲਈ ਅਹਿਦ ਲਿਆ ਗਿਆ। ਅੰਤ ਵਿੱਚ ਸਾਰੀ ਕਮੇਟੀ ਵਲੋਂ ਵਾਤਾਵਰਣ ਨੂੰ ਸੁੱਧ ਰੱਖਣ ਲਈ ਬੁੱਟੇ ਲਏ ਗਏ।
    Published by:Krishan Sharma
    First published:

    Tags: Culture, Learn Punjabi, Punjab, Punjab government, Punjabi

    ਅਗਲੀ ਖਬਰ