ਸਾਬਕਾ ਸੀਐਮ ਚੰਨੀ ਦਾ ਸੀਐਮ ਮਾਨ ਨੂੰ ਚੈਲੰਜ। ਕਿਹਾ, 'ਮੈਂ ਭੱਜਣ ਵਾਲਿਆਂ ਵਿੱਚੋਂ ਨਹੀਂ। ਮੈਂ ਅਮਰੀਕਾ ਜਾਣਾ ਸੀ, ਪਰ ਹੁਣ ਟਿਕਟ ਕੈਂਸਲ ਕਰਵਾ ਦਿੱਤੀ ਹੈ। ਅਮਰੀਕਾ ਦੇ ਕੈਲੇਫੋਰਨੀਆ ਜਾਣਾ ਸੀ, ਗੁਰੂ ਰਵਿਦਾਸ ਜੀ ਦੀ ਯਾਦ 'ਚ ਉੱਥੇ ਨਗਰ ਕੀਰਤਨ ਨਿਕਲ ਰਿਹਾ ਸੀ। ਉਸੇ ਹੀ ਨਗਰ ਕੀਰਤਨ 'ਚ ਸ਼ਾਮਲ ਹੋਣ ਲਈ ਮੈਂ ਅਮਰੀਕਾ ਜਾਣਾ ਸੀ'।
ਸੀਐਮ ਮਾਨ ਨੇ ਵਿਧਾਨ ਸਭਾ 'ਚ ਚੰਨੀ 'ਤੇ ਟਿੱਪਣੀ ਕੀਤੀ ਸੀ। ਸੀਐਮ ਮਾਨ ਨੇ ਕਿਹਾ ਸੀ ਕਿ ਹੁਣ ਚੰਨੀ ਦਾ ਵੀ ਨੰਬਰ ਲੱਗੂ। ਸੀਐਮ ਮਾਨ ਦੀ ਟਿੱਪਣੀ ਕਰਕੇ ਹੀ ਚੰਨੀ ਨੇ ਅਮਰੀਕਾ ਜਾਣ ਦਾ ਪ੍ਰੋਗਰਾਮ ਰੱਦ ਕੀਤਾ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।