ਭਾਰਤ ਦੀ ਅਗਵਾਈ ਹੇਠ ਜੀ-20 ਦੀ ਖੇਤੀਬਾੜੀ ਵਰਕਿੰਗ ਗਰੁੱਪ (AWG) ਦੀ ਤਿੰਨ ਰੋਜ਼ਾ ਦੂਜੀ ਮੀਟਿੰਗ ਚੰਡੀਗੜ੍ਹ ਵਿੱਚ ਅੱਜ ਸ਼ੁਰੂ ਹੋ ਗਈ ਹੈ। ਇਸ ਮੀਟਿੰਗ ’ਚ 19 ਦੇਸ਼ਾਂ ਅਤੇ 10 ਕੌਮਾਂਤਰੀ ਸੰਸਥਾਵਾਂ ਦੇ ਡੈਲੀਗੇਟ ਸ਼ਾਮਲ ਹੋਏ।
ਉਨ੍ਹਾਂ ਨੇ ਮੀਟਿੰਗ ਦੇ ਪਹਿਲੇ ਦਿਨ ਵਿਚਾਰ-ਚਰਚਾ ਕੀਤੀ, ਇਸ ਤੋਂ ਬਾਅਦ ਦੇਰ ਸ਼ਾਮ ਸਾਰੇ ਡੈਲੀਗੇਟ ਰੌਕ ਗਾਰਡਨ ਵਿੱਚ ਪਹੁੰਚੇ। ਉੱਥੇ ਯੂਟੀ ਪ੍ਰਸ਼ਾਸਨ ਵੱਲੋਂ ਫੁੱਲਾਂ ਦੇ ਹਾਰ ਪਾ ਕੇ ਅਤੇ ਢੋਲ ਵਜਾ ਕੇ ਡੈਲੀਗੇਟਾਂ ਦਾ ਸਵਾਗਤ ਕੀਤਾ ਗਿਆ।
ਦੂਜੇ ਪਾਸੇ, ਮਰਦ ਡੈਲੀਗੇਟਾਂ ਨੇ ਭੰਗੜਾ ਪਾ ਕੇ ਆਨੰਦ ਮਾਣਿਆ। ਇਸ ਦੌਰਾਨ ਆਰਆਰਆਰ (RRR) ਫਿਲਮ ਦੇ ਗੀਤ 'ਨਾਟੂ ਨਾਟੂ' ਦੀਆਂ ਧੁਨਾਂ 'ਤੇ ਜੀ-20 ਦੇ ਡੈਲੀਗੇਟਸ ਨੇ ਡਾਂਸ ਵੀ ਕੀਤਾ। ਇਸ ਮੌਕੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਦੇ ਸਲਾਹਕਾਰ ਸ੍ਰੀ ਧਰਮਪਾਲ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Chandigarh News, G-20, G-20 seminar, Natu Natu Song