Home /News /punjab /

ਦੀਪਕ ਟੀਨੂੰ ਨੇ ਗਰਲਫ੍ਰੈਂਡ ਨੂੰ ਵੀ ਦਿੱਤਾ ਧੋਖਾ, ਜਤਿੰਦਰ ਕੌਰ ਨੇ ਕਿਹਾ; ਗੈਂਗਸਟਰ ਨੇ ਕੀਤਾ ਸੀ ਇਹ ਵਾਅਦਾ

ਦੀਪਕ ਟੀਨੂੰ ਨੇ ਗਰਲਫ੍ਰੈਂਡ ਨੂੰ ਵੀ ਦਿੱਤਾ ਧੋਖਾ, ਜਤਿੰਦਰ ਕੌਰ ਨੇ ਕਿਹਾ; ਗੈਂਗਸਟਰ ਨੇ ਕੀਤਾ ਸੀ ਇਹ ਵਾਅਦਾ

ਦੀਪਕ ਟੀਨੂੰ ਨੇ ਗਰਲਫ੍ਰੈਂਡ ਨੂੰ ਵੀ ਦਿੱਤਾ ਧੋਖਾ, ਜਤਿੰਦਰ ਕੌਰ ਨੇ ਕਿਹਾ; ਗੈਂਗਸਟਰ ਨੇ ਕੀਤਾ ਸੀ ਇਹ ਵਾਅਦਾ

Ganster Deepak Tinu Fake Promise To Girlfriend Jatinder Kaur: ਪੰਜਾਬ ਪੁਲਿਸ ਦੀ ਗ੍ਰਿਫਤ 'ਚੋਂ ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਨੇ ਆਪਣੀ ਪ੍ਰੇਮਿਕਾ ਨਾਲ ਧੋਖਾਧੜੀ ਕੀਤੀ ਹੈ। ਦੀਪਕ ਟੀਨੂੰ ਆਪਣੀ ਜਾਨ 'ਤੇ ਖੇਡ ਕੇ ਭੱਜਣ ਵਾਲੀ ਮਹਿਲਾ ਦੋਸਤ ਜਤਿੰਦਰ ਕੌਰ ਨੂੰ ਧੋਖਾ ਦੇ ਕੇ ਗਾਇਬ ਹੋ ਗਿਆ ਹੈ।

ਹੋਰ ਪੜ੍ਹੋ ...
  • Share this:

ਚੰਡੀਗੜ੍ਹ: Ganster Deepak Tinu Fake Promise To Girlfriend Jatinder Kaur: ਪੰਜਾਬ ਪੁਲਿਸ ਦੀ ਗ੍ਰਿਫਤ 'ਚੋਂ ਫਰਾਰ ਹੋਏ ਗੈਂਗਸਟਰ ਦੀਪਕ ਟੀਨੂੰ ਨੇ ਆਪਣੀ ਪ੍ਰੇਮਿਕਾ ਨਾਲ ਧੋਖਾਧੜੀ ਕੀਤੀ ਹੈ। ਦੀਪਕ ਟੀਨੂੰ ਆਪਣੀ ਜਾਨ 'ਤੇ ਖੇਡ ਕੇ ਭੱਜਣ ਵਾਲੀ ਮਹਿਲਾ ਦੋਸਤ ਜਤਿੰਦਰ ਕੌਰ ਨੂੰ ਧੋਖਾ ਦੇ ਕੇ ਗਾਇਬ ਹੋ ਗਿਆ ਹੈ। ਟੀਨੂੰ ਨੇ ਰਾਜਸਥਾਨ 'ਚ ਉਸ ਨਾਲ ਵਾਅਦਾ ਕੀਤਾ ਸੀ ਕਿ ਉਹ ਮੁੰਬਈ ਪਹੁੰਚ ਜਾਵੇਗਾ ਅਤੇ ਉੱਥੇ ਦੋਵਾਂ ਦੀ ਮੁਲਾਕਾਤ ਹੋਵੇਗੀ। ਪਰ ਦੀਪਕ ਟੀਨੂੰ ਉਥੇ ਨਹੀਂ ਆਇਆ ਅਤੇ ਉਸਦੀ ਮਹਿਲਾ ਦੋਸਤ ਪੁਲਿਸ ਦੇ ਹੱਥ ਆ ਗਈ। ਗੈਂਗਸਟਰ ਟੀਨੂੰ ਦੀ ਮਹਿਲਾ ਸਹੇਲੀ ਹੁਣ ਪੁੱਛਗਿੱਛ ਦੌਰਾਨ ਆਪਣੀ ਬੇਵਫਾਈ 'ਤੇ ਹੰਝੂ ਵਹਾ ਰਹੀ ਹੈ।

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਤੋਂ ਪਹਿਲਾਂ ਗੋਲਡੀ ਬਰਾੜ ਵੀ ਆਪਣੇ ਸ਼ਾਰਪ ਸ਼ੂਟਰਾਂ ਨਾਲ ਅਜਿਹਾ ਹੀ ਕਰ ਚੁੱਕਾ ਹੈ। ਪਤਾ ਲੱਗਾ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਉਸ ਨਾਲ ਕੀਤੇ ਪੈਸੇ ਨਹੀਂ ਦਿੱਤੇ ਗਏ। ਦੱਸਿਆ ਜਾਂਦਾ ਹੈ ਕਿ ਦੀਪਕ ਟੀਨੂੰ ਲੁਧਿਆਣਾ ਵਿੱਚ ਨਜਾਇਜ਼ ਵਸੂਲੀ ਅਤੇ ਨਸ਼ਿਆਂ ਦਾ ਕਾਰੋਬਾਰ ਕਰਦਾ ਰਿਹਾ ਹੈ। ਲੁਧਿਆਣਾ ਵਿੱਚ ਇਸ ਦਾ ਵੱਡਾ ਨੈੱਟਵਰਕ ਹੈ। ਫਰਾਰ ਗੈਂਗਸਟਰ ਟੀਨੂੰ ਦੇ ਮਾਮਲੇ 'ਚ ਪੰਜਾਬ ਪੁਲਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।


ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਦੀਪਕ ਟੀਨੂੰ ਕਾਲੇ ਰੰਗ ਦੀ ਕਾਰ ਵਿੱਚ ਫਰਾਰ ਹੋ ਗਿਆ ਸੀ। ਐਂਟੀ ਗੈਂਗਸਟਰ ਟੀਮ ਨੇ ਵੱਡਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਦੀਪਕ ਟੀਨੂੰ ਕਾਲੇ ਰੰਗ ਦੀ ਸਕੋਡਾ ਕਾਰ 'ਚ ਫਰਾਰ ਹੋ ਗਿਆ ਸੀ। ਕਾਲੇ ਰੰਗ ਦੀ ਸਕੋਡਾ ਦਾ ਨੰਬਰ PB-11 CG-1563 ਹੈ। ਪੁਲੀਸ ਨੇ ਕਾਲੇ ਰੰਗ ਦੀ ਕਾਰ ਵੀ ਬਰਾਮਦ ਕੀਤੀ ਹੈ। ਇਸ ਦੇ ਨਾਲ ਹੀ ਲੁਧਿਆਣਾ ਦੇ ਜਿਮ ਡਰਾਈਵਰ ਕੁਲਦੀਪ ਕੋਹਲੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ।

ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੁਲਜ਼ਮ ਰਾਜਵੀਰ ਨੇ ਗੈਂਗਸਟਰ ਦੀਪਕ ਟੀਨੂੰ ਦੀ ਪ੍ਰੇਮਿਕਾ ਨੂੰ ਜ਼ੀਰਕਪੁਰ ਤੋਂ ਕਾਰ ਵਿੱਚ ਬਿਠਾ ਲਿਆ ਸੀ ਅਤੇ ਉਸ ਤੋਂ ਬਾਅਦ ਉਸ ਨੂੰ ਮਾਨਸਾ ਦੇ ਸੀਆਈਏ ਸਟਾਫ ਕੋਲ ਛੱਡ ਗਿਆ ਸੀ। ਇਸ ਤੋਂ ਇਲਾਵਾ ਕੁਲਦੀਪ ਕੋਹਲੀ ਨੇ ਲੜਕੀ ਨੂੰ ਕੱਪੜਿਆਂ ਨਾਲ ਭਰਿਆ ਬੈਗ ਵੀ ਦਿੱਤਾ।

Published by:Krishan Sharma
First published:

Tags: Goldy brar, Lawrence Bishnoi, Punjab Police