ਚੰਡੀਗੜ੍ਹ: ਅਕਸਰ ਤੁਸੀ ਵੇਖਿਆ ਹੋਵੇਗਾ ਕਿ ਸਰਕਾਰੀ ਬਸਾਂ ਵਿੱਚ ਭੀੜ ਹੁੰਦੀ ਹੈ, ਪਰੰਤੂ ਜੇਕਰ ਤੁਸੀਂ ਇਸ 52 ਸੀਟਾਂ ਵਾਲੀ ਬੱਸ ਵਿੱਚ 100 ਤੋਂ ਵੱਧ ਸਵਾਰੀਆਂ ਵੇਖ ਲਓ ਤਾਂ ਅੱਖਾਂ 'ਤੇ ਵੀ ਵਿਸ਼ਵਾਸ ਨਹੀਂ ਹੋਵੇਗਾ। ਅਜਿਹੀ ਹੀ ਘਟਨਾ ਹਰਿਆਣਾ ਦੇ ਫਤਿਆਬਾਦ ਵਿੱਚ ਉਦੋਂ ਵੇਖਣ ਨੂੰ ਮਿਲੀ, ਜਦੋਂ ਬੱਸ ਆਉਣ 'ਤੇ ਉਡੀਕ ਕਰ ਰਹੀਆਂ ਸਵਾਰੀਆਂ ਇੱਕਦਮ ਝਪਟ ਗਈਆਂ ਅਤੇ ਬੱਸ ਦੇ ਬਾਹਰ ਲਟਕਦੀਆਂ ਰਹੀਆਂ।
ਬਸਾਂ ਦੀ ਘਾਟ ਕਾਰਨ ਸਵਾਰੀਆਂ ਅਜਿਹੇ ਭਿਆਨਕ ਕਦਮ ਚੁੱਕ ਰਹੀਆਂ ਹਨ, ਜਿਸ ਨਾਲ ਕਦੇ ਵੀ ਇਹ ਜ਼ਿੰਦਗੀ ਦਾ ਸਫਰ ਭਿਆਨਕ ਹਾਦਸੇ ਵਿੱਚ ਬਦਲ ਸਕਦਾ ਹੈ। ਤੁਸੀਂ ਵੀ ਇਸ ਵੀਡੀਓ ਨੂੰ ਵੇਖ ਕੇ ਇੱਕ ਵਾਰੀ ਤਾਂ ਦੰਗ ਰਹਿ ਜਾਓਗੇ।
ਹਰਿਆਣਾ ਰੋਡਵੇਜ਼ ਦੀ ਇਸ ਬੱਸ ਵਿੱਚ 52 ਸਵਾਰੀਆਂ ਲਈ ਸੀਟਾਂ ਹਨ, ਪਰੰਤੂ ਫਤਿਆਬਾਦ ਵਿੱਚ ਉਦੋਂ ਭਿਆਨਕ ਮੰਜਰ ਵੇਖਣ ਨੂੰ ਮਿਲਿਆ, ਜਦੋਂ ਬੱਸ ਭਰਨ ਤੋਂ ਬਾਅਦ ਸਵਾਰੀਆਂ ਛੱਤ ਉਪਰ ਚੜ੍ਹ ਗਈਆਂ ਅਤੇ ਜਿਹੜੀਆਂ ਬਚੀਆਂ ਸਵਾਰੀਆਂ, ਉਹ ਪਿਛੇ ਲਟਕਦੀਆਂ ਰਹੀਆਂ।
ਦਸਣਾ ਬਣਦਾ ਹੈ ਕਿ ਇਥੇ ਰੱਤੀਆ ਦੇ ਇੰਜੀਨੀਅਰ ਕਾਲਜ ਤੋਂ ਲੈ ਕੇ ਵੂਮੈਨ ਕਾਲਜ ਤੱਕ ਜਾਣ ਲਈ ਕੋਈ ਬੱਸ ਸਹੂਲਤ ਨਹੀਂ ਹੈ, ਜਿਸ ਕਾਰਨ ਵਿਦਿਆਰਥੀਆਂ ਨੂੰ ਰੋਜ਼ਾਨਾ ਇਸੇ ਤਰ੍ਹਾਂ ਮਜਬੂਰੀਵੱਸ ਮੌਤ ਦੇ ਮੂੰਹ ਵਿਚੋਂ ਹੋ ਕੇ ਗੁਜਰਨਾ ਪੈਂਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bus, Haryana, Social media