• Home
  • »
  • News
  • »
  • punjab
  • »
  • CHANDIGARH HARYANA NEWS IPS BHARTI ARORA SEEKS VOLUNTARY RETIREMENT KS

ਹਰਿਆਣਾ ਦੀ ਆਈਪੀਐਸ ਅਧਿਕਾਰੀ ਨੇ ਮੰਗੀ ਸਵੈ-ਇਛੁੱਕ ਸੇਵਾਮੁਕਤੀ, ਪਰਿਵਾਰਕ ਕਾਰਨਾਂ ਦਾ ਦਿੱਤਾ ਹਵਾਲਾ

ਆਈਪੀਐਸ ਭਾਰਤੀ ਅਰੋੜਾ ਨੇ ਮੰਗੀ ਸਵੈ-ਇਛੁੱਕ ਸੇਵਾਮੁਕਤੀ

ਆਈਪੀਐਸ ਭਾਰਤੀ ਅਰੋੜਾ ਨੇ ਮੰਗੀ ਸਵੈ-ਇਛੁੱਕ ਸੇਵਾਮੁਕਤੀ

  • Share this:
    ਚੰਡੀਗੜ੍ਹ: ਹਰਿਆਣਾ ਕੈਡਰ ਦੀ ਆਈਪੀਐਸ ਭਾਰਤੀ ਅਰੋੜਾ ਨੇ ਸਵੈ-ਇਛੁੱਕ ਸੇਵਾਮੁਕਤੀ (ਵੀਆਰਐਸ) ਦੀ ਮੰਗ ਕੀਤੀ ਹੈ। 50 ਸਾਲਾ ਭਾਰਤੀ ਅਰੋੜਾ ਹਰਿਆਣਾ ਦੀ ਪਹਿਲੀ ਮਹਿਲਾ ਪੁਲਿਸ ਅਧਿਕਾਰੀ ਹਨ, ਜਿਨ੍ਹਾਂ ਨੇ ਉਕਤ ਮੰਗ ਕੀਤੀ ਹੈ।

    ਸੇਵਾਮੁਕਤੀ ਲਈ ਡੀਜੀਪੀ ਮਨੋਜ ਯਾਦਵ ਨੂੰ 24 ਜੁਲਾਈ ਨੂੰ ਇੱਕ ਪੱਤਰ ਲਿਖ ਕੇ ਭੇਜਿਆ ਹੈ, ਜਿਸ ਰਾਹੀਂ ਉਨ੍ਹਾਂ ਨੇ ਸਵੈ ਇੱਛਾ ਰਾਹੀਂ ਸੇਵਾਮੁਕਤੀ ਦੀ ਮੰਗ ਕੀਤੀ ਹੈੇ। ਪੱਤਰ ਵਿੱਚ ਉਨ੍ਹਾਂ ਨੇ ਸੇਵਾਮੁਕਤੀ ਦੇ ਕਾਰਨਾਂ ਬਾਰੇ ਨਿੱਜੀ ਅਤੇ ਪਰਿਵਾਰਕ ਕਾਰਨਾਂ ਦਾ ਹਵਾਲਾ ਦਿੱਤਾ ਹੈ।

    ips letter 1
    ਪੱਤਰ ਦੀ ਕਾਪੀ।


    ਭਾਰਤੀ ਅਰੋੜਾ 1998 ਬੈਚ ਦੀ ਪੁਲਿਸ ਅਧਿਕਾਰੀ ਹਨ। ਫਿਲਹਾਲ ਭਾਰਤੀ ਅਰੋੜਾ ਅੰਬਾਲਾ ਰੇਂਜ ਵਿੱਚ ਬਤੌਰ ਆਈਜੀ ਤੈਨਾਤ ਹਨ। ਉਨ੍ਹਾਂ ਦਾ ਵਿਆਹ ਹਰਿਆਣਾ ਕੈਡਰ ਦੇ ਹੀ ਆਈਪੀਐਸ ਵਿਕਾਸ ਅਰੋੜਾ ਨਾਲ ਹੋਇਆ ਹੈ।

    ips letter 1
    ਪੱਤਰ ਦੀ ਕਾਪੀ।


    ਹਰਿਆਣਾ ਰਾਜ ਰੇਲਵੇ ਪੁਲਿਸ ਵਿੱਚ ਐਸਪੀ ਹੁੰਦਿਆਂ ਭਾਰਤੀ ਅਰੋੜਾ ਨੇ ਨਵੀਂ ਦਿੱਲੀ ਤੋਂ ਅਟਾਰੀ ਜਾ ਰਹੀ ਸਮਝੌਤਾ ਐਕਸਪ੍ਰੈਸ ਬੰਬ ਬਲਾਸਟ ਮਾਮਲੇ ਦੀ ਜਾਂਚ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ। ਹੁਣ ਉਹ ਕ੍ਰਿਸ਼ਨ ਭਗਤੀ ਕਰਦੇ ਹੋਏ ਆਪਣਾ ਬਾਕੀ ਜੀਵਨ ਗੁਜਾਰਨਾ ਚਾਹੁੰਦੀ ਹੈ, ਜਿਸ ਲਈ ਉਨ੍ਹਾਂ ਨੇ ਸਵੈ ਇਛੁੱਕ ਸੇਵਾਮੁਕਤੀ ਦੀ ਮੰਗ ਕੀਤੀ ਹੈ।

    ਉਨ੍ਹਾਂ ਸਰਕਾਰ ਕੋਲੋਂ ਤਿੰਨ ਮਹੀਨੇ ਦੇ ਨੋਟਿਸ ਸਮੇਂ ਵਿੱਚ ਵੀ ਛੋਟ ਦੀ ਅਪੀਲ ਕੀਤੀ ਹੈ। ਹਾਲਾਂਕਿ ਉਨ੍ਹਾਂ ਦੀ ਬੇਨਤੀ 'ਤੇ ਅਜੇ ਤੱਕ ਕੋਈ ਫੈਸਲਾ ਨਹੀਂ ਹੋਇਆ ਹੈ। ਕਿਹਾ ਜਾ ਰਿਹਾ ਹੈ ਕਿ ਕਈ ਸੀਨੀਅਰ ਪੁਲਿਸ ਅਧਿਕਾਰੀ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ।

    10 ਸਾਲ ਪਹਿਲਾਂ ਲੈਣਾ ਚਾਹੁੰਦੀ ਹੈ ਸੇਵਾਮੁਕਤੀ

    ਭਾਰਤੀ ਅਰੋੜਾ ਦੀ ਸੇਵਾਮੁਕਤੀ ਵਿੱਚ ਅਜੇ 10 ਸਾਲ ਦਾ ਸਮਾਂ ਪਿਆ ਪਰੰਤੂ ਉਨ੍ਹਾਂ ਨੇ ਨਿੱਜੀ ਅਤੇ ਪਰਿਵਾਰਕ ਕਾਰਨਾਂ ਕਰਕੇ ਸਵੈਇਛੁੱਕ ਸੇਵਾਮੁਕਤੀ ਦੀ ਮੰਗ ਕੀਤੀ ਹੈ। ਇਸ ਦੌਰਾਨ ਉਨ੍ਹਾਂ ਦਾ ਕਹਿਣਾ ਸੀ ਕਿ ਪੁਲਿਸ ਸੇਵਾ ਉਨ੍ਹਾਂ ਲਈ ਮਾਣ ਅਤੇ ਜਨੂੰਨ ਭਰੀ ਰਹੀ ਹੈ ਅਤੇ ਹੁਣ ਉਹ ਬਾਕੀ ਦੀ ਜ਼ਿੰਦਗੀ ਧਾਰਮਿਕ ਕਾਰਜਾਂ ਵਿੱਚ ਗੁਜਾਰਨਾ ਚਾਹੁੰਦੇ ਹਨ।
    Published by:Krishan Sharma
    First published: