Home /News /punjab /

Heavy Rain: ਪੰਜਾਬ 'ਚ ਰਿਕਾਰਡ ਤੋੜ 155 ਫੀਸਦੀ ਵੱਧ ਮੀਂਹ, ਫਿਰੋਜ਼ਪੁਰ, ਮੁਕਤਸਰ ਤੇ ਫਾਜਿਲਕਾ 'ਚ ਫਸਲਾਂ ਦਾ ਸਭ ਤੋਂ ਵੱਧ ਨੁਕਸਾਨ

Heavy Rain: ਪੰਜਾਬ 'ਚ ਰਿਕਾਰਡ ਤੋੜ 155 ਫੀਸਦੀ ਵੱਧ ਮੀਂਹ, ਫਿਰੋਜ਼ਪੁਰ, ਮੁਕਤਸਰ ਤੇ ਫਾਜਿਲਕਾ 'ਚ ਫਸਲਾਂ ਦਾ ਸਭ ਤੋਂ ਵੱਧ ਨੁਕਸਾਨ

Heavy Rain: ਪੰਜਾਬ 'ਚ ਰਿਕਾਰਡ ਤੋੜ 155 ਫੀਸਦੀ ਵੱਧ ਮੀਂਹ, ਫਿਰੋਜ਼ਪੁਰ, ਮੁਕਤਸਰ ਤੇ ਫਾਜਿਲਕਾ 'ਚ ਫਸਲਾਂ ਦਾ ਸਭ ਤੋਂ ਵੱਧ ਨੁਕਸਾਨ

Heavy Rain: ਪੰਜਾਬ (Punjab News) ਵਿੱਚ ਭਾਰੀ ਮੀਂਹ ਕਾਰਨ ਹਜ਼ਾਰਾਂ ਏਕੜ ਫਸਲਾਂ ਤਬਾਹ (Crop Damage) ਹੋਣ ਦੀ ਖ਼ਬਰ ਹੈ ਅਤੇ ਹੋਰ ਵੀ ਰਿਕਾਰਡ ਮੀਂਹ ਹੋਣ (Record Heavy Rain in Punjab) ਦੀ ਸੰਭਾਵਨਾ ਹੈ। ਮੀਂਹ ਕਾਰਨ ਜਿਥੇ ਫਸਲਾਂ ਦਾ ਨੁਕਸਾਨ (Damage Crops due to rain) ਹੋਇਆ ਹੈ ਉਥੇ ਜਨ-ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ। ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਸ਼ੇਸ਼ ਤੌਰ 'ਤੇ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ।

ਹੋਰ ਪੜ੍ਹੋ ...
  • Share this:

    ਚੰਡੀਗੜ੍ਹ: Heavy Rain: ਪੰਜਾਬ (Punjab News) ਵਿੱਚ ਭਾਰੀ ਮੀਂਹ ਕਾਰਨ ਹਜ਼ਾਰਾਂ ਏਕੜ ਫਸਲਾਂ ਤਬਾਹ (Crop Damage) ਹੋਣ ਦੀ ਖ਼ਬਰ ਹੈ ਅਤੇ ਹੋਰ ਵੀ ਰਿਕਾਰਡ ਮੀਂਹ ਹੋਣ (Record Heavy Rain in Punjab) ਦੀ ਸੰਭਾਵਨਾ ਹੈ। ਮੀਂਹ ਕਾਰਨ ਜਿਥੇ ਫਸਲਾਂ ਦਾ ਨੁਕਸਾਨ (Damage Crops due to rain) ਹੋਇਆ ਹੈ ਉਥੇ ਜਨ-ਜੀਵਨ ਵੀ ਬੁਰੀ ਤਰ੍ਹਾਂ ਪ੍ਰਭਾਵਤ ਹੋਇਆ ਹੈ। ਚੰਡੀਗੜ੍ਹ ਵਿੱਚ ਵੀ ਮੀਂਹ ਕਾਰਨ ਸੁਖਨਾ ਝੀਲ 'ਚ ਪਾਣੀ ਦਾ ਪੱਧਰ ਵੱਧਣ ਕਾਰਨ ਫਲੱਗ ਗੇਟ ਖੋਲ੍ਹੇ ਗਏ ਹਨ, ਜਿਸ ਕਾਰਨ ਮੋਹਾਲੀ ਵਿੱਚ ਹੜ੍ਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਫਸਲਾਂ ਦਾ ਸਭ ਤੋਂ ਵੱਧ ਹਜ਼ਾਰਾਂ ਏਕੜ ਨੁਕਸਾਨ ਇਕੱਲੇ ਸ੍ਰੀ ਮੁਕਤਸਰ ਸਾਹਿਬ 'ਚ ਵੇਖਣ ਨੂੰ ਮਿਲ ਰਿਹਾ ਹੈ। ਕਿਸਾਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਿਸ਼ੇਸ਼ ਤੌਰ 'ਤੇ ਗਿਰਦਾਵਰੀ ਕਰਵਾ ਕੇ ਮੁਆਵਜ਼ੇ ਦੀ ਮੰਗ ਕੀਤੀ ਹੈ।

    ਪਿਛਲੇ 24 ਘੰਟਿਆਂ 'ਚ 155 ਫੀਸਦ ਵੱਧ ਮੀਂਹ

    ਜੇਕਰ ਗੱਲ ਪੰਜਾਬ ਵਿੱਚ ਮੀਂਹ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਸੂਬੇ ਵਿੱਚ ਰਿਕਾਰਡ ਤੋੜ ਮੀਂਹ ਪਿਆ ਦੱਸਿਆ ਜਾ ਰਿਹਾ ਹੈ ਅਤੇ ਅਜੇ ਹੋਰ ਵੀ ਮੀਂਹ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਕਿਸਾਨਾਂ ਦੀਆਂ ਪੁੱਤਾਂ ਵਾਂਗੂ ਪਾਲੀਆਂ ਫਸਲਾਂ ਲਈ ਆਫਤ ਬਣ ਕੇ ਆਇਆ ਇਹ ਭਾਰੀ ਮੀਂਹ ਪਿਛਲੇ 24 ਘੰਟਿਆਂ 'ਚ 155 ਫੀਸਦੀ ਪੈ ਚੁੱਕਿਆ ਹੈ, ਜਦਕਿ ਸਾਧਾਰਨ ਤੌਰ 'ਤੇ ਇਸ ਸਮੇਂ ਦੌਰਾਨ 6.8 ਮਿਲੀ.ਮੀ. ਮੀਂਹ ਹੀ ਪੈਂਦਾ ਸੀ।

    ਨਵਾਂਸ਼ਹਿਰ 'ਚ ਸਭ ਤੋਂ ਵੱਧ 1422 ਫ਼ੀਸਦੀ ਮੀਂਹ 


    ਭਾਰੀ ਮੀਂਹ ਕਾਰਨ ਜਿਥੇ ਫਸਲਾਂ ਖ਼ਰਾਬ ਹੋਈਆਂ ਹਨ, ਉਥੇ ਪਿੰਡਾਂ ਦੇ ਨਾਲ-ਨਾਲ ਸ਼ਹਿਰਾਂ ਵਿੱਚ ਵੀ ਪਾਣੀ-ਪਾਣੀ ਹੋਇਆ ਪਿਆ ਹੈ। ਨਵਾਂ ਸ਼ਹਿਰ 'ਚ 1422 ਫ਼ੀਸਦੀ ਵੱਧ ਮੀਂਹ ਪੈ ਗਿਆ ਦੱਸਿਆ ਜਾ ਰਿਹਾ ਹੈ। ਪਾਣੀ ਲੋਕਾਂ ਦੇ ਘਰਾਂ ਵਿੱਚ ਵੜ ਗਿਆ ਹੈ। ਸੀਵਰੇਜ਼ ਪਾਈਪਾਂ ਠੱਪ ਹੋ ਗਈਆਂ ਹਨ।

    ਇਨ੍ਹਾਂ ਜ਼ਿਲ੍ਹਿਆਂ 'ਚ ਫਸਲਾਂ ਦਾ ਸਭ ਤੋਂ ਵੱਧ ਨੁਕਸਾਨ

    ਜੇਕਰ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਫਸਲਾਂ ਦਾ ਨੁਕਸਾਨ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਵੇਖਣ ਨੂੰ ਆ ਰਿਹਾ ਹੈ। ਇਥੇ ਭਾਰੀ ਬਾਰਸ਼ ਨਾਲ ਹਲਕਾ ਲੰਬੀ ਅਤੇ ਮਲੋਟ ਦੀ ਹਜ਼ਾਰਾਂ ਏਕੜ ਫਸਲ ਵਿਚ ਪਾਣੀ ਭਰ ਗਿਆ, ਜਿੱਥੇ ਇਸ ਬਾਰਸ਼ ਨਾਲ ਝੋਨੇ, ਨਰਮੇ ਅਤੇ ਮੂੰਗੀ ਦੀ ਫਸਲ ਦਾ ਨੁਕਸਾਨ ਹੋਇਆ, ਉਥੇ ਪਸ਼ੂਆਂ ਲਈ ਬੀਜੇ ਚਾਰੇ ਦਾ ਭਾਰੀ ਨੁਕਸਾਨ ਹੋਇਆ ਹੈ। ਖੇਤੀਬਾੜੀ ਵਿਭਾਗ ਦੇ ਅਨੁਸਾਰ ਪੂਰੇ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਚ ਕਰੀਬ 15 ਹਜਾਰ ਹੈਕਟੇਅਰ ਏਕੜ ਫਸਲਾਂ ਪ੍ਰਭਾਵਿਤ ਹੋਈਆਂ ਹਨ।

    ਫਿਰੋਜ਼ਪੁਰ ਜ਼ਿਲ੍ਹੇ ਵਿੱਚ ਕਸਬਾ ਗੁਰਹਰਸਹਾਏ ਵਿੱਚ ਮੀਂਹ ਕਾਰਨ ਕਿਸਾਨਾਂ ਦੀ 700 ਏਕੜ ਫਸਲ ਖਰਾਬ ਹੋਣ ਦੀ ਸੂਚਨਾ ਹੈ। ਜਿਥੇ ਕਿਸਾਨ ਖੁਦ ਆਪਣੇ ਨਿੱਜੀ ਖਰਚੇ 'ਤੇ ਧਾਨ ਦੀ ਪਨੀਰੀ ਬਚਾਉਣ ਦੀਆਂ ਕੋਸ਼ਿਸ਼ਾਂ 'ਚ ਜੁਟ ਗਏ ਹਨ। ਇਸਦੇ ਨਾਲ ਹੀ ਫਾਜ਼ਿਲਕਾ ਜ਼ਿਲ੍ਹੇ ਵਿੱਚ ਵੀ ਫਸਲਾਂ ਦੇ ਖਰਾਬੇ ਦੀਆਂ ਖ਼ਬਰਾਂ ਹਨ।

    Published by:Krishan Sharma
    First published:

    Tags: Bhagwant Mann, Crop Damage, Heavy rain fall, Kisan, Punjab Congress, Punjab farmers, Punjab government, Shiromani Akali Dal