Home /News /punjab /

ਮਾਣਹਾਨੀ ਕੇਸ: ਹਾਈਕੋਰਟ ਤੋਂ ਕੰਗਨਾ ਰਣੌਤ ਨੂੰ ਵੱਡੀ ਰਾਹਤ, ਹੇਠਲੀ ਅਦਾਲਤ ਨੂੰ ਅਗਲੀ ਤਰੀਕ ਤੱਕ ਸੁਣਵਾਈ ਨਾ ਕਰਨ ਦੇ ਹੁਕਮ

ਮਾਣਹਾਨੀ ਕੇਸ: ਹਾਈਕੋਰਟ ਤੋਂ ਕੰਗਨਾ ਰਣੌਤ ਨੂੰ ਵੱਡੀ ਰਾਹਤ, ਹੇਠਲੀ ਅਦਾਲਤ ਨੂੰ ਅਗਲੀ ਤਰੀਕ ਤੱਕ ਸੁਣਵਾਈ ਨਾ ਕਰਨ ਦੇ ਹੁਕਮ

 • Share this:
  ਚੰਡੀਗੜ੍ਹ: Kangana Ranaut: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਮਾਣਹਾਨੀ ਮਾਮਲੇ (Defamation case) 'ਚ ਪੰਜਾਬ-ਹਰਿਆਣਾ ਹਾਈਕੋਰਟ (High Court) ਨੇ 8 ਸਤੰਬਰ ਤੱਕ ਰਾਹਤ ਦੇ ਦਿੱਤੀ ਹੈ। ਹਾਈਕੋਰਟ ਨੇ ਹੁਕਮਾਂ ਵਿੱਚ ਹੇਠਲੀ ਅਦਾਲਤ ਨੂੰ ਹਾਈਕੋਰਟ ਦੀ ਅਗਲੀ ਤਰੀਕ ਤੱਕ ਸੁਣਵਾਈ ਨਾ ਕਰਨ ਲਈ ਕਿਹਾ ਹੈ।

  ਕੰਗਨਾ ਰਣੌਤ ਦੇ ਵਕੀਲ ਅਭਿਨਵ ਸੂਦ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਦਾਕਾਰਾ ਨੂੰ ਬਠਿੰਡਾ ਅਦਾਲਤ 'ਚ 14 ਤਰੀਕ ਨੂੰ ਪੇਸ਼ ਹੋਣਾ ਸੀ, ਪਰੰਤੂ ਅਦਾਲਤ ਨੇ ਹੁਣ 8 ਸਤੰਬਰ ਤੱਕ ਮਾਮਲੇ 'ਚ ਪੇਸ਼ੀ ਤੋਂ ਛੋਟ ਦਿੱਤੀ ਹੈ।

  ਦਰਅਸਲ ਪਿਛਲੇ ਸਾਲ ਜਨਵਰੀ 'ਚ ਕੰਗਨਾ ਰਣੌਤ ਖਿਲਾਫ ਬਠਿੰਡਾ 'ਚ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਗਈ ਸੀ। ਕੰਗਨਾ ਨੇ ਇਸ ਨੂੰ ਰੱਦ ਕਰਨ ਲਈ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਹੈ। ਕਰੀਬ ਡੇਢ ਘੰਟੇ ਤੱਕ ਚੱਲੀ ਇਸ ਪਟੀਸ਼ਨ 'ਤੇ ਬਹਿਸ ਤੋਂ ਬਾਅਦ ਸੁਣਵਾਈ ਸੋਮਵਾਰ 11 ਜੁਲਾਈ ਤੱਕ ਮੁਲਤਵੀ ਕਰ ਦਿੱਤੀ ਗਈ ਹੈ।

  ਕਿਸਾਨ ਅੰਦੋਲਨ ਦੌਰਾਨ ਕੰਗਨਾ ਰਣੌਤ ਨੇ ਬਠਿੰਡਾ ਦੀ ਮਹਿੰਦਰ ਕੌਰ ਦੀ ਫੋਟੋ ਪੋਸਟ ਕਰਦਿਆਂ ਕਿਹਾ ਸੀ ਕਿ ਉਸ ਨੂੰ 100-100 ਰੁਪਏ ਦਿਹਾੜੀ 'ਤੇ ਅੰਦੋਲਨ ਵਿੱਚ ਲਿਆਂਦਾ ਗਿਆ ਸੀ। ਇਹ ਪੋਸਟ ਕਰਨ 'ਤੇ ਮਹਿੰਦਰ ਕੌਰ ਨੇ ਬਠਿੰਡਾ 'ਚ ਕੰਗਨਾ ਖਿਲਾਫ ਮਾਣਹਾਨੀ ਦੀ ਸ਼ਿਕਾਇਤ ਦਰਜ ਕਰਵਾਈ ਸੀ।
  Published by:Krishan Sharma
  First published:

  Tags: Bollywood actress, Crime news, Entertainment news

  ਅਗਲੀ ਖਬਰ