Home /News /punjab /

ਹਾਈਕੋਰਟ ਦਾ ਡੀਜੀਪੀ ਨੂੰ ਹੁਕਮ; NDPS ਕੇਸਾਂ 'ਚ ਜਾਂਚ ਅਧਿਕਾਰੀਆਂ ਦੀ ਵਿਸ਼ੇਸ਼ ਸਿਖਲਾਈ ਕਰਵਾਈ ਜਾਵੇ

ਹਾਈਕੋਰਟ ਦਾ ਡੀਜੀਪੀ ਨੂੰ ਹੁਕਮ; NDPS ਕੇਸਾਂ 'ਚ ਜਾਂਚ ਅਧਿਕਾਰੀਆਂ ਦੀ ਵਿਸ਼ੇਸ਼ ਸਿਖਲਾਈ ਕਰਵਾਈ ਜਾਵੇ

(file photo)

(file photo)

Punjab News: ਪੰਜਾਬ-ਹਰਿਆਣਾ ਹਾਈਕੋਰਟ (High Court) ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ (DGP Gaurav Yadav) ਨੂੰ ਆਦੇਸ਼ ਕੀਤੇ ਹਨ ਕਿ ਐਨਡੀਪੀਐਸ ਕੇਸਾਂ 'ਚ ਜਾਂਚ ਅਧਿਕਾਰੀ ਦੀ ਵਿਸ਼ੇਸ਼ ਸਿਖਲਾਈ ਕਰਵਾਈ ਜਾਵੇ। ਹਾਈਕੋਰਟ ਨੇ ਕਿਹਾ ਕਿ ਇਨ੍ਹਾਂ ਕੇਸਾਂ ਵਿੱਚ ਜਾਂਚ ਅਧਿਕਾਰੀ ਵਿਸ਼ੇਸ਼ ਟ੍ਰੇਨਿੰਗ ਯੁਕਤ ਹੋਣੇ ਜ਼ਰੂਰੀ ਹਨ।

ਹੋਰ ਪੜ੍ਹੋ ...
  • Share this:

ਚੰਡੀਗੜ੍ਹ: Punjab News: ਪੰਜਾਬ-ਹਰਿਆਣਾ ਹਾਈਕੋਰਟ (High Court) ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ (DGP Gaurav Yadav) ਨੂੰ ਆਦੇਸ਼ ਕੀਤੇ ਹਨ ਕਿ ਐਨਡੀਪੀਐਸ ਕੇਸਾਂ 'ਚ ਜਾਂਚ ਅਧਿਕਾਰੀ ਦੀ ਵਿਸ਼ੇਸ਼ ਸਿਖਲਾਈ ਕਰਵਾਈ ਜਾਵੇ। ਹਾਈਕੋਰਟ ਨੇ ਕਿਹਾ ਕਿ ਇਨ੍ਹਾਂ ਕੇਸਾਂ ਵਿੱਚ ਜਾਂਚ ਅਧਿਕਾਰੀ ਵਿਸ਼ੇਸ਼ ਟ੍ਰੇਨਿੰਗ ਯੁਕਤ ਹੋਣੇ ਜ਼ਰੂਰੀ ਹਨ।

ਇਸ ਨਾਲ ਹੀ ਹਾਈਕੋਰਟ ਨੇ ਕਿਹਾ ਕਿ ਕੈਮੀਕਲ ਐਗਜ਼ਾਮਿਨਰਾਂ ਨੂੰ ਵੀ ਟ੍ਰੇਨਿੰਗ ਦੀ ਜ਼ਰੂਰਤ ਹੁੰਦੀ ਹੈ। ਹਾਈਕੋਰਟ ਅੱਜ ਸੁਣਵਾਈ ਦੌਰਾਨ ਇਨ੍ਹਾਂ ਕੇਸਾਂ ਵਿੱਚ ਤੈਅ ਪ੍ਰਕਿਰਿਆ ਦੀ ਵਾਰ-ਵਾਰ ਉਲੰਘਣਾ ਹੋਣ ਕਾਰਨ ਨਾਖੁਸ਼ ਸੀ, ਜਿਸ ਕਾਰਨ ਡੀਜੀਪੀ ਪੰਜਾਬ ਪੁਲਿਸ (Punjab Police) ਨੂੰ ਇਹ ਹੁਕਮ ਦਿੱਤੇ ਗਏ।

ਜਾਣੋ ਕੀ ਹੈ ਮਾਮਲਾ

ਐਨਡੀਪੀਐਸ ਕੇਸ ਵਿੱਚ ਦੋ ਮੁਲਜ਼ਮਾਂ ਨੇ ਰੈਗੂਲਰ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। ਸੁਣਵਾਈ ਦੌਰਾਨ ਜਸਟਿਸ ਠਾਕੁਰ ਨੇ ਕਿਹਾ, ਉਹ ਲਗਾਤਾਰ ਨੋਟਿਸ ਲੈ ਰਹੇ ਹਨ। ਕੇਸ ਦੀ ਪ੍ਰੋਪਰਟੀ ਨੂੰ ਅਦਾਲਤ ਵਿੱਚ ਪੇਸ਼ ਕਰਨ ਅਤੇ ਗਵਾਹੀ ਦੇ ਸਮੇਂ ਜਾਂਚ ਅਧਿਕਾਰੀ ਵੱਲੋਂ ਬੇਹੱਦ ਲਾਪਰਵਾਹੀ ਵਰਤੀ ਜਾ ਰਹੀ ਹੈ। ਜਾਪਦਾ ਹੈ ਕਿ ਪੰਜਾਬ ਵਿੱਚ ਅਜਿਹੇ ਮਾਮਲਿਆਂ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਬਣਾਉਣ ਦੀ ਲੋੜ ਹੈ।

ਹਾਈਕੋਰਟ ਨੇ ਕਿਹਾ ਕਿ ਫੋਰੈਂਸਿਕ ਲੈਬਾਂ ਦੇ ਰਸਾਇਣਕ ਜਾਂਚਕਰਤਾਵਾਂ ਦੀ ਸਿਖਲਾਈ ਵੀ ਜ਼ਰੂਰੀ ਹੈ, ਜਦੋਂ ਕੱਪੜਿਆਂ ਦੇ ਪਾਰਸਲ ਵਿੱਚ ਨਮੂਨਾ ਭੇਜਿਆ ਜਾਂਦਾ ਹੈ। ਸਬੰਧਤ ਐਫਐਸਐਲ, ਉਥੇ ਕੰਮ ਕਰਨ ਵਾਲੇ ਰਸਾਇਣਕ ਵਿਸ਼ਲੇਸ਼ਕ ਆਪਣੀ ਰਿਪੋਰਟ ਵਿੱਚ ਇਸ ਬਾਰੇ ਕੋਈ ਟਿੱਪਣੀ ਨਹੀਂ ਕਰਦੇ। ਪਾਰਸਲ ਖੋਲ੍ਹਣ ਤੋਂ ਬਾਅਦ ਸੈਂਪਲ ਲੈਣ, ਫਿਰ ਉਸ 'ਤੇ ਮੋਹਰ ਲਗਾਉਣ ਦੀ ਪ੍ਰਕਿਰਿਆ ਦਾ ਸਹੀ ਢੰਗ ਨਾਲ ਪਾਲਣ ਨਹੀਂ ਕੀਤਾ ਜਾ ਰਿਹਾ ਹੈ।

Published by:Krishan Sharma
First published:

Tags: Bhagwant Mann, High court, Punjab And Haryana High Court, Punjab government, Punjab Police