ਚੰਡੀਗੜ੍ਹ ਵਿੱਚ ਹਿਮਾਚਲ ਦੀ ਇੱਕ ਕੁੜੀ ਨਾਲ ਸਮੂਹਿਕ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਹਿਮਾਚਲ ਦੇ ਸਿ਼ਮਲਾ ਦੀ ਰਹਿਣ ਵਾਲੀ ਕੁੜੀ ਨੂੰ ਦੋਵੇਂ ਮੁਲਜ਼ਮ ਨੌਜਵਾਨਾਂ ਨੇ ਲੜਕੀ ਨੂੰ 4-5 ਦਿਨਾਂ ਤੋਂ ਬੰਦੀ ਬਣਾ ਕੇ ਰੱਖਿਆ ਹੋਇਆ ਸੀ, ਜਿਥੋਂ ਉਹ ਭੱਜ ਕੇ ਪੁਲਿਸ ਕੋਲ ਪੁੱਜੀ ਅਤੇ ਸਿ਼ਕਾਇਤ ਦਰਜ ਕਰਵਾਈ। ਪੁਲਿਸ ਨੇ ਲੜਕੀ ਦਾ ਮੈਡੀਕਲ ਕਰਵਾਉਣ ਉਪਰੰਤ ਕੇਸ ਦਰਜ ਕਰਕੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਦੂਜੇ ਦੀ ਭਾਲ ਜਾਰੀ ਹੈ।
ਮਾਮਲਾ ਚੰਡੀਗੜ੍ਹ ਦੇ ਸੈਕਟਰ ਥਾਣਾ 39 ਦਾ ਹੈ, ਜਿਥੇ ਕੁੜੀ ਨੂੰ ਇੱਕ ਮਕਾਨ ਵਿੱਚ ਕੈਦ ਕਰਕੇ ਰੱਖਿਆ ਗਿਆ ਸੀ। ਇਥੋਂ ਪੀੜਤਾ ਕਿਸੇ ਤਰ੍ਹਾਂ ਮੁਲਜ਼ਮਾਂ ਦੇ ਚੁੰਗਲ ਵਿਚੋਂ ਬਚ ਕੇ ਪੁਲਿਸ ਕੋਲ ਪੁੱਜੀ, ਜਿਸ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਰੇਡ ਕਰਕੇ ਪੰਜਾਬ ਦੇ ਰਹਿਣ ਵਾਲੇ ਮੁਲਜ਼ਮ ਪਰਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਹਰਿਆਣਾ ਦੇ ਸਿਰਸਾ ਦਾ ਵਾਸੀ ਦੂਜਾ ਨੌਜਵਾਨ ਸੰਨੀ ਫਰਾਰ ਹੈ।
ਮੁਲਜ਼ਮ ਘੁਮਾਉਣ ਬਹਾਨੇ ਲੈ ਗਿਆ ਸੀ ਕੁੜੀ ਨੂੰ
ਜਾਣਕਾਰੀ ਅਨੁਸਾਰ ਪੀੜਤਾ ਮਹੀਨਾ ਪਹਿਲਾਂ ਆਪਣੀ ਸਹੇਲੀ ਨਾਲ ਮੋਹਾਲੀ ਦੇ ਸ਼ਾਹੀਮਾਜਰਾ ਵਿੱਚ ਰਹਿਣ ਰਹੀ ਸੀ। ਇਸ ਦੌਰਾਨ ਮੁਲਜ਼ਮ ਸੰਨੀ ਪੀੜਤਾ ਨੂੰ 4 ਦਿਨ ਪਹਿਲਾਂ ਘੁੰਮਣ ਦੇ ਬਹਾਨੇ ਸੈਕਟਰ 39 ਵਿਖੇ ਮਕਾਨ ਵਿੱਚ ਲੈ ਗਿਆ, ਜਿਥੇ ਉਸ ਨੇ ਆਪਣੇ ਦੋਸਤ ਪਰਵਿੰਦਰ ਨਾਲ ਮਿਲ ਕੇ ਕੁੜੀ ਨੂੰ ਬੰਧਕ ਬਣਾ ਲਿਆ ਅਤੇ ਬਲਾਤਕਾਰ ਕੀਤਾ। ਦੱਸਿਆ ਜਾ ਰਿਹਾ ਹੈ ਕਿ ਘਟਨਾ ਸਥਾਨ ਵਾਲਾਕਰਮਰਾ ਪਰਵਿੰਦਰ ਦਾ ਹੈ।
ਕੀ ਕਹਿਣਾ ਹੈ ਪੁਲਿਸ ਅਧਿਕਾਰੀ ਦਾ
ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸੈਕਟਰ 39 ਥਾਣੇ ਦੇ ਡੀਐਸਪੀ ਰਾਮਗੋਪਾਲ ਨੇ ਦੱਸਿਆ ਕਿ ਉਕਤ ਮਾਮਲਾ 26 ਦਸੰਬਰ ਦਾ ਹੈ, ਜਿਸ ਵਿੱਚ ਇੱਕ ਕੁੜੀ ਨੇ ਥਾਣੇ ਵਿੱਚ ਆ ਕੇ ਬਿਆਨ ਦਰਜ ਕਰਵਾਏ ਕਿ ਉਸ ਨਾਲ ਬਲਾਤਕਾਰ ਹੋਇਆ ਹੈ। ਉਸ ਨੇ ਮੁਲਜ਼ਮਾਂ ਦੇ ਨਾਂਅ ਵੀ ਦੱਸੇ, ਜਿਸ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਕਾਰਵਾਈ ਕਰਦੇ ਹੋਏ ਪੰਜਾਬ ਦੇ ਰਹਿਣ ਵਾਲੇ ਮੁਲਜ਼ਮ ਪਰਵਿੰਦਰ ਸਿੰਘ ਨੂੰ ਮੌਕੇ 'ਤੇ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਹਰਿਆਣਾ ਦੇ ਸਿਰਸਾ ਦਾ ਵਾਸੀ ਦੂਜਾ ਨੌਜਵਾਨ ਸੰਨੀ ਫਰਾਰ ਹੈ।
ਉਨ੍ਹਾਂ ਦੱਸਿਆ ਕਿ ਇਕ ਮੁਲਜ਼ਮ 'ਤੇ ਪਹਿਲਾਂ ਵੀ ਮਾਮਲੇ ਦਰਜ ਹਨ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਾਮਲਾ ਗੰਭੀਰ ਹੈ ਅਤੇ ਅਜੇ ਕੁੱਝ ਨਹੀਂ ਕਿਹਾ ਜਾ ਸਕਦਾ ਕਿ ਕਿੰਨੇ ਮੁਲਜ਼ਮ ਸ਼ਾਮਲ ਹਨ, ਜਿਸਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪਿੱਛੋਂ ਹੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਪੀੜਤਾ ਦੇ ਬਿਆਨ ਡਿਊਟੀ ਮੈਜਿਸਟ੍ਰੇਟ ਸਾਹਮਣੇ ਦਰਜ ਕਰਵਾਏ ਗਏ ਹਨ। ਮੁਲਜ਼ਮ ਪਰਵਿੰਦਰ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਕੇ ਬੁੜੈਲ ਜੇਲ੍ਹ ਭੇਜ ਦਿੱਤਾ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Chandigarh, Crime against women, Gangrape, Himachal