ਚੰਡੀਗੜ੍ਹ: 20 years imprisonment for Chacha who raped niece: ਹੁਸਿ਼ਆਰਪੁਰ ਅਦਾਲਤ ਨੇ ਭਤੀਜੀ ਦੀ ਇੱਜਤ ਲੁੱਟਣ ਵਾਲੇ ਚਾਚੇ ਨੂੰ ਮਿਸਾਲੀ ਸਜ਼ਾ ਸੁਣਾਈ ਹੈ। ਅਦਾਲਤ ਨੇ ਚਾਚੇ ਨੂੰ 20 ਸਾਲ ਦੀ ਕੈਦ ਅਤੇ 28 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜਾਣਕਾਰੀ ਅਨੁਸਾਰ ਅਦਾਲਤ ਨੇ ਇਹ ਫੈਸਲਾ ਇੱਕ ਸਾਲ ਤੋਂ 358 ਦਿਨਾਂ ਬਾਅਦ ਸੁਣਾਇਆ ਹੈ।
ਜਿ਼ਲ੍ਹਾ ਸੈਸ਼ਨ ਜੱਜ ਅੰਜਨਾ ਦੀ ਫਾਸਟ ਟਰੈਕ ਅਦਾਲਤ ਨੇ ਚਾਚੇ ਜਸਵੀਰ ਸਿੰਘ ਨੂੰ ਭਤੀਜੀ ਨੂੰ ਹਵਸ ਦਾ ਸਿ਼ਕਾਰ ਬਣਾਉਣ ਅਤੇ ਗਰਭਵਤੀ ਕਰਨ ਦੇ ਦਾ ਦੋਸ਼ੀ ਕਰਾਰ ਦਿੰਦੇ ਹੋਏ ਕੈਦ ਅਤੇ ਜੁਰਮਾਨਾ ਲਾਇਆ ਹੈ। ਦੋਸ਼ੀ ਨੂੰ ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਇੱਕ ਸਾਲ ਹੋਰ ਸਜ਼ਾ ਭੁਗਤਣੀ ਪਵੇਗੀ।
ਥਾਣਾ ਮਾਹਿਲਪੁਰ ਪੁਲਿਸ ਨੇ 29 ਅਕਤੂਬਰ 2021 ਵਿੱਚ ਕੇਸ ਦਰਜ ਕੀਤਾ ਸੀ, ਜਿਸ ਵਿੱਚ ਕੁੜੀ ਨੇ ਆਪਣੇ ਚਾਚੇ 'ਤੇ ਦੋਸ਼ ਲਾਏ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਅਰੰਭ ਦਿੱਤੀ ਸੀ। ਪੀੜਤ ਬੱਚੀ ਨੇ ਬਿਆਨਾਂ ਵਿੱਚ ਕਿਹਾ ਸੀ ਕਿ ਉਸਦੇ ਪਿਤਾ ਦੀ ਮੌਤ ਹੋ ਚੁੱਕੀ ਹੈ।
ਕੁੜੀ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਘਰ ਨਜ਼ਦੀਕ ਹੀ ਹਨ ਅਤੇ ਉਸ ਦੀ ਮਾਤਾ ਮਜ਼ਦੂਰੀ ਦਾ ਕੰਮ ਕਰਦੀ ਹੈ।ਜਦੋਂ ਉਸ ਦੀ ਮਾਂ ਕੰਮ *ਤੇ ਚਲੀ ਜਾਂਦੀ ਸੀ ਤਾਂ ਕਥਿਤ ਦੋਸ਼ੀ ਉਨ੍ਹਾਂ ਦੇ ਘਰ ਆ ਜਾਂਦਾ ਅਤੇ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ। ਜਸਵੀਰ ਸਿੰਘ ਕੁੜੀ ਅਤੇ ਮੁੰਡੇ ਨੂੰ ਧਮਕੀਆਂ ਦਿੰਦਾ ਅਤੇ ਰੋਜ਼ਾਨਾ ਕੁੜੀ ਨਾਲ ਸਰੀਰਕ ਸਬੰਧ ਬਣਾਉਣੇ ਸ਼ੁਰੂ ਕਰ ਰਿਹਾ। ਉਪਰੰਤ ਜਦੋਂ ਉਹ 4 ਮਹੀਨੇ ਬਾਅਦ ਬਿਮਾਰੀ ਹੋਈ ਤਾਂ ਉਸ ਦੀ ਮਾਂ ਉਸ ਨੂੰ ਹਸਪਤਾਲ ਲੈ ਕੇ ਗਈ, ਜਿਥੇ ਡਾਕਟਰਾਂ ਨੇ ਗਰਭਵਤੀ ਹੋਣ ਬਾਰੇ ਦੱਸਿਆ ਸੀ, ਜਿਸ *ਤੇ ਪੁਲਿਸ ਨੇ ਚਾਚੇ ਜਸਵੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।