ਚੰਡੀਗੜ੍ਹ: Security issues: ਮੁੱਖ ਮੰਤਰੀ ਭਗਵੰਤ ਮਾਨ (Bhatgwant Mann) ਦੀ ਅਗਵਾਈ ਹੇਠਲੀ ਸਰਕਾਰ (Punjab Government) ਵੱਲੋਂ ਸੁਰੱਖਿਆ ਵਾਪਸ ਲਏ ਜਾਣ ਦਾ ਮੁੱਦਾ ਪੰਜਾਬ ਹਰਿਆਣਾ ਹਾਈਕੋਰਟ (High Court) ਪੁੱਜ ਗਿਆ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਜਵਾਬ ਤਲਬ ਕੀਤਾ ਹੈ ਕਿ ਵਿਧਾਇਕਾਂ ਕੋਲੋਂ ਲਈ ਸੁਰੱਖਿਆ ਵਾਪਸੀ ਦੇ ਦਸਤਾਵੇਜ਼ ਲੀਕ ਕਿਵੇਂ ਹੋਏ ਹਨ।
ਸੁਰੱਖਿਆ ਵਾਪਸੀ ਦਾ ਮੁੱਦਾ ਹਾਈਕੋਰਟ ਵਿੱਚ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਆਗੂ ਵੀਰ ਸਿੰਘ ਲੋਪੋਕੇ (Vir Singh Lopoke) ਨੇ ਰੱਖਿਆ ਹੈ। ਉਨ੍ਹਾਂ ਸੁਰੱਖਿਆ ਨੂੰ ਲੈ ਕੇ ਪਟੀਸ਼ਨ ਦਾਖਲ ਕੀਤੀ ਹੈ, ਜਿਸ ਪਿੱਛੋਂ ਅਦਾਲਤ ਨੇ ਉਨ੍ਹਾਂ ਦੇ 2 ਸੁਰੱਖਿਆ ਕਰਮੀ ਬਹਾਲ ਕੀਤੇ ਹਨ।
ਇਸਦੇ ਨਾਲ ਹੀ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਪੁੱਛਿਆ ਹੈ ਕਿ ਸੁਰੱਖਿਆ ਵਾਪਸ ਲੈਣ ਦੇ ਦਸਤਾਵੇਜ ਕਿਵੇਂ ਲੀਕ ਹੋਏ ਹਨ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਇਹ ਵੀ ਪੁੱਛਿਆ ਹੈ ਕਿ ਵਿਧਾਇਕਾਂ ਤੋਂ ਸੁਰੱਖਿਆ ਕਿਸ ਆਧਾਰ 'ਤੇ ਵਾਪਸ ਲਈ ਗਈ ਸੀ।
ਹਾਈਕੋਰਟ ਨੇ ਹੁਣ ਮਾਮਲੇ ਦੀ ਅਗਲੀ ਸੁਣਵਾਈ 2 ਜੂਨ ਨੂੰ ਰੱਖੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Aam Aadmi Party, AAP Punjab, Bhagwant Mann, High court, Punjab government, Shiromani Akali Dal