Home /News /punjab /

Hoshiarpur: 100 ਫੁੱਟ ਡੂੰਘੇ ਬੋਰਵੈਲ 'ਚੋਂ ਕੱਢਿਆ ਰਿਤਿਕ ਹਾਰਿਆ ਜ਼ਿੰਦਗੀ ਦੀ ਜੰਗ, ਮਾਂ ਦਾ ਰੋ-ਰੋ ਕੇ ਹੋਇਆ ਬੁਰਾ ਹਾਲ

Punjab News: ਹੁਸ਼ਿਆਰਪੁਰ (Hoshiarpur incident) ਵਿਖੇ ਪਿੰਡ ਬੈਰਮਪੁਰ ਦੇ ਬੋਰਵੈਲ 'ਚ ਡਿੱਗੇ 6 ਸਾਲਾ ਮਾਸੂਮ ਬੱਚੇ ਰਿਤਿਕ ਨੂੰ ਬਚਾਉਣ ਲਈ ਕੋਸ਼ਿਸ਼ਾਂ ਦੇ ਚਲਦਿਆਂ ਬੱਚੇ ਨੂੰ ਭਾਵੇਂ ਬਾਹਰ ਕੱਢ ਲਿਆ ਗਿਆ ਪਰੰਤੂ ਇਹ ਮਾਸੂਮ ਬੱਚਾ ਜ਼ਿੰਦਗੀ ਦੀ ਜੰਗ ਹਾਰ ਚੁੱਕਿਆ ਹੈ। ਰਿਤਿਕ ਦੀ ਮੌਤ ਹੋ ਚੁੱਕੀ ਹੈ। ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਬੱਚੇ ਦੀ ਬੋਰਵੈਲ ਵਿਚੋਂ ਕੱਢਣ ਤੋਂ ਅੱਧਾ ਘੰਟਾ ਪਹਿਲਾਂ ਹੀ ਹੋ ਗਈ ਸੀ। ਉਧਰ, ਆਪਣੇ ਜਿਗਰ ਦੇ ਟੁਕੜੇ ਦੀ ਮੌਤ ਬਾਰੇ ਸੁਣ ਕੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। 

ਹੋਰ ਪੜ੍ਹੋ ...
 • Share this:

  ਦੱਸ ਦੇਈਏ ਕਿ ਸਵੇਰੇ ਬੱਚਾ ਰਿਤਿਕ ਇੱਕ ਕੁੱਤੇ ਨੂੰ ਬਚਾਉਂਦਾ ਹੋਇਆ 100 ਫੁੱਟ ਡੂੰਘੇ ਬੋਰ ਵਿੱਚ ਡਿੱਗ ਪਿਆ ਸੀ, ਜਿਸ ਪਿੱਛੋਂ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਅਤੇ ਫੌਜ ਤੇ ਐਨਡੀਆਰਐਫ ਦੀਆਂ ਟੀਮਾਂ ਵੀ ਪੁੱਜ ਗਈਆਂ ਸਨ।

  ਸਵੇਰ ਤੋਂ ਸੀਸੀਟੀਵੀ ਰਾਹੀਂ ਬੋਰ ਵਿੱਚ ਬੱਚੇ ਦੀ ਨਿਗਰਾਨੀ ਕੀਤੀ ਜਾ ਰਹੀ ਸੀ ਅਤੇ ਕਈ ਤਸਵੀਰਾਂ ਵੀ ਨਿਊਜ਼18 ਵੱਲੋਂ ਜਾਰੀ ਕੀਤੀਆਂ ਗਈਆਂ ਸਨ। ਇਥੋਂ ਤੱਕ ਕਿ ਮੁੱਖ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਖੁਦ ਵੱਲੋਂ ਸਥਾਨਕ ਪ੍ਰਸ਼ਾਸਨ ਨਾਲ ਰਾਬਤਾ ਕਾਇਮ ਕਰਕੇ ਸਾਰੀ ਸਥਿਤੀ ਨੂੰ ਜਾਣਿਆ ਗਿਆ।

  ਦੱਸ ਦੇਈਏ ਕਿ ਮ੍ਰਿਤਕ ਬੱਚਾ ਰਿਤਿਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ ਅਤੇ ਪਰਿਵਾਰ ਵਿੱਚ 5 ਭੈਣ-ਭਰਾ ਸਨ। ਰਿਤਿਕ ਦੀ ਹਾਲਤ ਪਹਿਲਾਂ ਵੀ ਠੀਕ ਨਹੀਂ ਰਹਿੰਦੀ ਸੀ ਅਤੇ ਇਹ ਗਰੀਬ ਪਰਿਵਾਰ ਉਸ ਦੇ ਇਲਾਜ 'ਤੇ 10-12 ਲੱਖ ਪਹਿਲਾਂ ਵੀ ਖ਼ਰਚ ਕਰ ਚੁੱਕਿਆ ਸੀ।

  ਰਿਤਿਕ ਦਾ ਪਰਿਵਾਰ ਇਥੇ ਪਿੰਡ ਬੈਰਮਪੁਰ ਵਿੱਚ 2004 ਤੋਂ ਝੁੱਗੀਆਂ ਵਿੱਚ ਰਹਿ ਰਿਹਾ ਹੈ ਅਤੇ ਜਿਮੀਂਦਾਰਾਂ ਦੇ ਖੇਤਾਂ ਵਿੱਚ ਕੰਮ ਕਰਕੇ ਘਰ ਦਾ ਗੁਜਾਰਾ ਚਲਦਾ ਹੈ।

  Published by:Krishan Sharma
  First published:

  Tags: Bhagwant Mann, Hoshiarpur, Punjab government