Australia Tour of India 2022: ਭਾਰਤ ਅਤੇ ਆਸਟ੍ਰੇਲੀਆ (Ind Vs Aus T20) ਦੀਆਂ ਕ੍ਰਿਕਟ ਟੀਮਾਂ 20 ਸਤੰਬਰ ਨੂੰ ਹੋਣ ਵਾਲੀ ਟੀ-20 ਸੀਰੀਜ਼ ਦੇ ਪਹਿਲੇ ਮੈਚ ਲਈ ਮੋਹਾਲੀ ਪਹੁੰਚ ਗਈਆਂ ਹਨ। ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਮੋਹਾਲੀ 'ਚ ਖੇਡਿਆ ਜਾਵੇਗਾ। ਮੈਚ ਤੋਂ ਪਹਿਲਾਂ, ਚੰਡੀਗੜ੍ਹ ਪੁਲਿਸ ਨੇ ਕਥਿਤ ਤੌਰ 'ਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ (PCA) ਨੂੰ ਬਕਾਇਆ ਕਲੀਅਰ ਕਰਨ ਲਈ ਕਿਹਾ ਹੈ। PCA 'ਤੇ ਪਿਛਲੇ 8 ਸਾਲਾਂ ਤੋਂ ਕਥਿਤ ਤੌਰ 'ਤੇ 5 ਕਰੋੜ ਰੁਪਏ ਦਾ ਬਕਾਇਆ ਹੈ।
ਦਿ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਦੇ ਅਨੁਸਾਰ, ਐਸਐਸਪੀ (ਟ੍ਰੈਫਿਕ/ਸੁਰੱਖਿਆ) ਨੇ ਸ਼ਨੀਵਾਰ ਨੂੰ ਪੀਸੀਏ ਅਧਿਕਾਰੀਆਂ ਨਾਲ ਇਹ ਮੁੱਦਾ ਚੁੱਕਿਆ ਸੀ। ਟਰੈਫਿਕ ਐਸਐਸਪੀ ਮਨੀਸ਼ਾ ਚੌਧਰੀ ਨੇ ਕਿਹਾ, “ਅਸੀਂ ਚੰਡੀਗੜ੍ਹ ਵਿੱਚ ਭਾਰਤੀ ਅਤੇ ਆਸਟ੍ਰੇਲੀਆਈ ਟੀਮਾਂ ਦੇ ਠਹਿਰਣ ਲਈ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਦੇ ਪੁਖ਼ਤਾ ਪ੍ਰਬੰਧ ਕੀਤੇ ਹਨ। ਨਾਲ ਹੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੂੰ ਮੋਹਾਲੀ 'ਚ ਹੋਏ ਪਿਛਲੇ ਮੈਚਾਂ ਦੇ ਬਕਾਏ ਕਲੀਅਰ ਕਰਨ ਲਈ ਕਿਹਾ ਗਿਆ ਹੈ, ਜਿਸ ਲਈ ਚੰਡੀਗੜ੍ਹ ਪੁਲਸ ਵਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ।
ਪੀਸੀਏ ਦੇ ਸਕੱਤਰ ਦਿਲਸ਼ੇਰ ਖੰਨਾ ਨੇ ਮਾਮਲਾ ਵਿਚਾਰ ਅਧੀਨ ਹੋਣ ਦਾ ਹਵਾਲਾ ਦਿੰਦੇ ਹੋਏ ਇਸ ਮੁੱਦੇ 'ਤੇ ਕੋਈ ਟਿੱਪਣੀ ਨਹੀਂ ਕੀਤੀ। ਉਨ੍ਹਾਂ ਕਿਹਾ, “ਚੰਡੀਗੜ੍ਹ ਪੁਲਿਸ ਕ੍ਰਿਕਟ ਟੀਮਾਂ ਨੂੰ ਪੂਰਾ ਸਹਿਯੋਗ ਅਤੇ ਸੁਰੱਖਿਆ ਪ੍ਰਦਾਨ ਕਰ ਰਹੀ ਹੈ। ਬਕਾਇਆ ਸੁਰੱਖਿਆ ਬਿੱਲਾਂ ਨਾਲ ਸਬੰਧਤ ਮਾਮਲਾ ਵਿਚਾਰ ਅਧੀਨ ਹੈ। ਕ੍ਰਿਕਟ ਟੀਮਾਂ ਦੇ ਸ਼ਹਿਰ ਵਿੱਚ ਦਾਖਲ ਹੁੰਦੇ ਹੀ ਚੰਡੀਗੜ੍ਹ ਪੁਲਿਸ ਨੇ ਐਸਕਾਰਟ ਅਤੇ ਸੁਰੱਖਿਆ ਪ੍ਰਦਾਨ ਕਰਨੀ ਸ਼ੁਰੂ ਕਰ ਦਿੱਤੀ। ਰਿਪੋਰਟ ਵਿੱਚ ਅੱਗੇ ਦਾਅਵਾ ਕੀਤਾ ਗਿਆ ਹੈ ਕਿ ਸ਼ੁੱਕਰਵਾਰ ਦੁਪਹਿਰ ਨੂੰ ਸ਼ਹਿਰ ਵਿੱਚ ਉਤਰੀ ਆਸਟਰੇਲੀਆਈ ਟੀਮ ਨੂੰ ਚੰਡੀਗੜ੍ਹ ਪੁਲੀਸ ਵੱਲੋਂ ਮੁਹੱਈਆ ਕਰਵਾਏ ਕੁਝ ਮੁਲਾਜ਼ਮਾਂ ਦੇ ਨਾਲ ਉਨ੍ਹਾਂ ਦੇ ਹੋਟਲ ਵਿੱਚ ਲਿਜਾਇਆ ਗਿਆ।
ਇਸ ਦੌਰਾਨ, ਆਸਟਰੇਲੀਆ ਨੇ ਟੀ-20 ਸੀਰੀਜ਼ ਦੀ ਤਿਆਰੀ ਲਈ ਸ਼ਨੀਵਾਰ ਨੂੰ ਆਈਐਸ ਬਿੰਦਰਾ ਪੀਸੀਏ ਅੰਤਰਰਾਸ਼ਟਰੀ ਸਟੇਡੀਅਮ ਵਿੱਚ ਆਪਣਾ ਪਹਿਲਾ ਅਭਿਆਸ ਸੈਸ਼ਨ ਆਯੋਜਿਤ ਕੀਤਾ। ਭਾਰਤੀ ਟੀਮ ਐਤਵਾਰ ਤੋਂ ਆਪਣਾ ਅਭਿਆਸ ਸੈਸ਼ਨ ਸ਼ੁਰੂ ਕਰੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Australia, BCCI, Chandigarh, Cricket News, PCA Mohali, Punjab Police