• Home
  • »
  • News
  • »
  • punjab
  • »
  • CHANDIGARH INSTEAD OF ATTENDING CHARANJEET SINGH CHANNIS SONS WEDDING MATA VAISHNO DEVI REACHED SIDHU KS

ਚੰਨੀ ਦੇ ਮੁੰਡੇ ਦੇ ਵਿਆਹ 'ਚ ਸ਼ਿਰਕਤ ਕਰਨ ਦੀ ਥਾਂ ਮਾਤਾ ਵੈਸ਼ਨੋ ਦੇਵੀ ਪੁੱਜੇ ਸਿੱਧੂ

ਇਸ ਦੌਰਾਨ ਸਿੱਧੂ ਨੇ ਟਵੀਟ ਕੀਤਾ ਕਿ “ਨਵਰਾਤਰਿਆਂ ਦੌਰਾਨ, ਦੇਵੀ ਦੇ ਦਰਸ਼ਨ ਕਰਨ ਦਾ ਅਨੰਦ ਪ੍ਰਾਪਤ ਕੀਤਾ, ਜੋ ਰੂਹ ਦੀ ਸਾਰੀ ਗੰਦਗੀ ਨੂੰ ਧੋ ਦਿੰਦਾ ਹੈ। ਮੈਨੂੰ ਮਾਤਾ ਵੈਸ਼ਨੋ ਦੇ ਕੰਵਲ ਚਰਨਾਂ ਤੇ ਆ ਕੇ ਖੁਸ਼ੀ ਹੋਈ।

  • Share this:
    ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਬੇਟੇ ਨਵਜੀਤ ਸਿੰਘ ਦਾ ਵਿਆਹ ਐਤਵਾਰ ਨੂੰ ਮੋਹਾਲੀ ਦੇ ਸਾਚਾ ਧਨੁ ਗੁਰਦੁਆਰਾ ਸਾਹਿਬ ਵਿੱਚ ਹੋਇਆ। ਸੀਨੀਅਰ ਕਾਂਗਰਸੀ ਆਗੂ ਹਰੀਸ਼ ਰਾਵਤ ਸਮੇਤ ਪੰਜਾਬ ਕਾਂਗਰਸ ਦੇ ਕਈ ਵੱਡੇ ਨੇਤਾ ਇਸ ਸਮਾਗਮ ਵਿੱਚ ਪਹੁੰਚੇ, ਪਰ ਨਵਜੋਤ ਸਿੰਘ ਸਿੱਧੂ, ਜਿਨ੍ਹਾਂ ਨੇ ਸੂਬਾ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਸਮਾਗਮ ਤੋਂ ਗੈਰ-ਹਾਜ਼ਰ ਰਹੇ। ਸਿੱਧੂ ਲਖੀਮਪੁਰ ਖੇੜੀ ਤੋਂ ਸਿੱਧਾ ਜੰਮੂ ਵਿੱਚ ਮਾਤਾ ਵੈਸ਼ਨੋ ਦੇਵੀ ਦੇ ਮੰਦਰ ਦੇ ਦਰਸ਼ਨ ਕਰਨ ਗਏ।

    ਵਿਆਹ ਦੇ ਪ੍ਰੋਗਰਾਮ ਵਿੱਚ ਕੈਬਨਿਟ ਮੰਤਰੀ ਮਨਪ੍ਰੀਤ ਬਾਦਲ ਵੀ ਪਹੁੰਚੇ। ਸਮਾਰੋਹ ਤੋਂ ਸਿੱਧੂ ਦੀ ਗੈਰ-ਹਾਜ਼ਰੀ ਨੇ ਉਨ੍ਹਾਂ ਅਤੇ ਚੰਨੀ ਦਰਮਿਆਨ ਲਗਾਤਾਰ ਵਧਦੀ ਫੁੱਟ ਬਾਰੇ ਅਟਕਲਾਂ ਨੂੰ ਹੋਰ ਵਧਾ ਦਿੱਤਾ ਹੈ। ਇਸ ਦੌਰਾਨ ਸਿੱਧੂ ਨੇ ਟਵੀਟ ਕੀਤਾ ਕਿ “ਨਵਰਾਤਰਿਆਂ ਦੌਰਾਨ, ਦੇਵੀ ਦੇ ਦਰਸ਼ਨ ਕਰਨ ਦਾ ਅਨੰਦ ਪ੍ਰਾਪਤ ਕੀਤਾ, ਜੋ ਰੂਹ ਦੀ ਸਾਰੀ ਗੰਦਗੀ ਨੂੰ ਧੋ ਦਿੰਦਾ ਹੈ। ਮੈਨੂੰ ਮਾਤਾ ਵੈਸ਼ਨੋ ਦੇ ਕੰਵਲ ਚਰਨਾਂ ਤੇ ਆ ਕੇ ਖੁਸ਼ੀ ਹੋਈ।



    ਨਵਜੋਤ ਸਿੰਘ ਸਿੱਧੂ, ਉਤਰ ਪ੍ਰਦੇਸ਼ ਦੇ ਲਖੀਮਪੁਰ ਖੇੜੀ ਤੋਂ ਪੰਜਾਬ ਮੁੱਖ ਮੰਤਰੀ ਦੇ ਮੁੰਡੇ ਦੇ ਵਿਆਹ ਵਿੱਚ ਪੁੱਜਣ ਦੀ ਥਾਂ ਸਿੱਧਾ ਵੈਸ਼ਨੋਦੇਵੀ ਪੁੱਜੇ। ਉਨ੍ਹਾਂ ਨਾਲ ਮੰਤਰੀ ਵਿਜੈਇੰਦਰ ਸਿੰਗਲਾ ਅਤੇ ਰਾਜ ਕੁਮਾਰ ਚੱਬੇਵਾਲ ਵੀ ਹਾਜ਼ਰ ਸਨ।

    ਇਸ ਦੌਰਾਨ ਨਵਜੋਤ ਸਿੰਘ ਸਿੱਧੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਵਿੱਚ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਮੁੱਖ ਮੰਤਰੀ ਬਣਨ ਦੀ ਇੱਛਾ ਜ਼ਾਹਰ ਕਰ ਰਹੇ ਹਨ। ਵਾਇਰਲ ਵੀਡੀਓ ਵਿੱਚ ਸਿੱਧੂ ਕਹਿ ਰਹੇ ਹਨ ਕਿ ਇਹ ਆਦਮੀ (ਚੰਨੀ) 2022 ਵਿੱਚ ਕਾਂਗਰਸ ਨੂੰ ਡੋਬ ਦੇਵੇਗਾ, ਇਸ ਦੀ ਬਜਾਏ ਮੈਨੂੰ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੀਦਾ ਹੈ।

    ਹੁਣ ਸਿੱਧੂ ਦੇ ਵਾਇਰਲ ਵੀਡੀਓ ਨੂੰ ਲੈ ਕੇ ਕਾਂਗਰਸ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਹੈ। ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਲਾਇਆ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਮੁੱਖ ਮੰਤਰੀ ਬਣਨ ਦੀ ਲਾਲਸਾ ਹੈ ਅਤੇ ਉਹ ਈਰਖਾ ਕਰ ਰਹੀ ਹੈ ਕਿ ਅਨੁਸੂਚਿਤ ਜਾਤੀ ਦਾ ਇੱਕ ਮੈਂਬਰ ਮੁੱਖ ਮੰਤਰੀ ਬਣ ਗਿਆ ਹੈ। ਅਕਾਲੀ ਦਲ ਨੇ ਦੋਸ਼ ਲਾਇਆ ਹੈ ਕਿ ਕਾਂਗਰਸ ਨੇ ਪੰਜਾਬ ਵਿੱਚ ਆਪਣੀਆਂ ਨਾਕਾਮੀਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਅਨੁਸੂਚਿਤ ਜਾਤੀ ਕਾਰਡ ਖੇਡਿਆ ਹੈ।
    Published by:Krishan Sharma
    First published: