ਚੰਡੀਗੜ੍ਹ: ਭਗਵੰਤ ਮਾਨ ਸਰਕਾਰ ਵੱਲੋਂ (Bhagwant Mann) ਭ੍ਰਿਸ਼ਟਾਚਾਰ (Corruption) ਵਿਰੁੱਧ ਵਿੱਢੀ ਮੁਹਿੰਮ ਤਹਿਤ ਪੰਜਾਬ ਭ੍ਰਿਸ਼ਟਾਚਾਰ ਰੋਕੂ ਸੈਲ (Punjab Anti-Corruption Cell) ਨੇ ਸਰਕਾਰੀ ਆਈਟੀਆਈ ਮੁਹਾਲੀ ਫੇਜ਼ 5 ਦੇ ਪ੍ਰਿੰਸੀਪਲ ਸ਼ਮਸ਼ੇਰ ਸਿੰਘ (Principal Shamsher Singh) ਨੂੰ ਸ਼ਿਕਾਇਤ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਸ਼ਮਸ਼ੇਰ ਸਿੰਘ ਨੇ ਸ਼ਿਕਾਇਤਕਰਤਾ ਨੂੰ ਇੰਸਟ੍ਰਕਟਰ ਦੀ ਨੌਕਰੀ (Instructor job) ਦਿਵਾਉਣ ਲਈ 50000 ਦੀ ਰਿਸ਼ਵਤ (Bribe) ਮੰਗੀ ਸੀ। ਮੁਲਜ਼ਮ ਖ਼ਿਲਾਫ਼ ਪਹਿਲਾਂ ਵੀ ਕਈ ਸ਼ਿਕਾਇਤਾਂ ਸਾਹਮਣੇ ਆਈਆਂ ਸਨ ਪਰ ਪੁਲਿਸ (Punjab Police) ਸੂਤਰਾਂ ਅਨੁਸਾਰ ਪਿਛਲੀ ਸਰਕਾਰ ਵਿੱਚ ਇੱਕ ਮੰਤਰੀ ਦਾ ਖਾਸ ਹੋਣ ਕਾਰਨ ਇਸ ’ਤੇ ਕੋਈ ਕਾਰਵਾਈ ਨਹੀਂ ਹੋਈ ਸੀ।
ਪੀੜਤ ਹਰਦੀਪ ਸਿੰਘ ਵਾਸੀ ਫਤਿਹਗੜ੍ਹ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਹੈ ਕਿ ਉਸ ਦੀ ਉਮਰ 40 ਸਾਲ ਹੈ ਅਤੇ ਉਸ ਨੇ ਬਤੌਰ ਇੰਸਟ੍ਰਕਟਰ ਕੰਟਰੈਕਟ ਆਧਾਰ ਦੀ ਨੌਕਰੀ ਭਰੀ ਸੀ, ਜਿਸਦੀ ਤਨਖਾਹ 15 ਤੋਂ 20000 ਰੁਪਏ ਦੇ ਕਰੀਬ ਹੈ ਪਰ ਇਸ ਵਿੱਚ ਵੀ ਪ੍ਰਿੰਸੀਪਲ ਨੇ ਉਸ ਕੋਲੋਂ 50000 ਰੁਪਏ ਮੰਗੇ ਅਤੇ ਕਿਹਾ ਕਿ ਅਸੀਂ ਲੱਖਾਂ ਰੁਪਏ ਲੈਂਦੇ ਹਾਂ ਪਰ ਤੁਸੀਂ ਗਰੀਬ ਹੋ, ਇਸ ਲਈ ਮੈਂ 50000 ਵਿੱਚ ਨੌਕਰੀ ਲਵਾਂਗਾ।
ਹਰਦੀਪ ਸਿੰਘ ਨੇ ਆਪਣੀ ਸ਼ਿਕਾਇਤ ਵਿੱਚ ਇਹ ਵੀ ਦੱਸਿਆ ਕਿ ਉਹ ਐਸ.ਸੀ ਭਾਈਚਾਰੇ ਦਾ ਹੈ ਅਤੇ ਬਹੁਤ ਹੀ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਅਤੇ ਦੁਖੀ ਹੋ ਕੇ ਉਸਨੇ ਇਹ ਵੀਡੀਓ ਬਣਾ ਕੇ ਐਂਟੀ ਕੁਰੱਪਸ਼ਨ ਸੈੱਲ ਦੇ ਮੋਬਾਈਲ ਨੰਬਰ 'ਤੇ ਭੇਜ ਦਿੱਤੀ ਹੈ।
ਪੀੜਤ ਨੇ ਵੀਡੀਓ ਬਣਾ ਕੇ ਐਂਟੀ ਕੁਰੱਪਸ਼ਨ ਸੈੱਲ ਦੇ ਨੰਬਰ 'ਤੇ ਭੇਜ ਦਿੱਤੀ ਸੀ, ਜਿਸ ’ਤੇ ਕਾਰਵਾਈ ਕਰਦਿਆਂ ਪੰਜਾਬ ਵਿਜੀਲੈਂਸ ਨੇ ਮੁਲਜ਼ਮ ਸ਼ਮਸ਼ੇਰ ਨੂੰ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ। ਕਥਿਤ ਦੋਸ਼ੀ ਨੂੰ ਉਸ ਦੇ ਦਫ਼ਤਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bride, Mohali, Punjab Police