Home /News /punjab /

'ਖਾਲਿਸਤਾਨੀ ਵੋਟਾਂ 26 ਨੂੰ', ਸੀਐਮ ਸਿਟੀ 'ਚ ਰਾਧਾ ਸੁਆਮੀ ਡੇਰੇ ਦੀ ਕੰਧ 'ਤੇ ਲਿਖੇ ਖਾਲਿਸਤਾਨੀ ਨਾਹਰੇ

'ਖਾਲਿਸਤਾਨੀ ਵੋਟਾਂ 26 ਨੂੰ', ਸੀਐਮ ਸਿਟੀ 'ਚ ਰਾਧਾ ਸੁਆਮੀ ਡੇਰੇ ਦੀ ਕੰਧ 'ਤੇ ਲਿਖੇ ਖਾਲਿਸਤਾਨੀ ਨਾਹਰੇ

Khalistan slogan on dera radha swami wall in sangrur: ਖਾਲਿਸਤਾਨੀ ਨਾਹਰੇ ਵਾਲੀ ਵਾਇਰਲ ਵੀਡੀਓ ਵਿੱਚ 'ਖਾਲਿਸਤਾਨੀ ਵੋਟਾਂ 26 ਜਨਵਰੀ ਨੂੰ' ਲਿਖਿਆ ਗਿਆ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਜਿਥੇ ਰਾਧਾ ਸੁਆਮੀ ਸਤਿਸੰਗ ਘਰ ਸੰਗਰੂਰ ਨੰਬਰ 1 ਲਿਖਿਆ ਹੈ, ਉਸ ਹੇਠਾਂ ਨਾਹਰੇ ਲਿਖੇ ਹੋਏ ਹਨ।

ਹੋਰ ਪੜ੍ਹੋ ...
  • Share this:

ਚੰਡੀਗੜ੍ਹ: Khalistan slogan on dera radha swami wall in sangrur: ਖਾਲਿਸਤਾਨੀ ਪੱਖੀ ਲੋਕਾਂ ਵੱਲੋਂ ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਦੇ ਜਿ਼ਲ੍ਹੇ ਸੰਗਰੂਰ ਵਿੱਚ ਨਾਅਰੇ ਲਿਖਣ ਦੀ ਵੀਡੀਓ ਸਾਹਮਣੇ ਆਈ ਹੈ। ਇਸਤੋਂ ਪਹਿਲਾਂ ਵੀ ਪੰਜਾਬ ਵਿੱਚ ਕਈ ਥਾਂਵਾਂ 'ਤੇ ਖਾਲਿਸਤਾਨੀ ਨਾਹਰੇ ਲਿਖੇ ਜਾਣ ਦੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ, ਪਰੰਤੂ ਇਸ ਵਾਰ ਖਾਲਿਸਤਾਨੀਆਂ ਵੱਲੋਂ ਸੀਐਮ ਸਿਟੀ ਵਿੱਚ ਰਾਧਾ ਸੁਆਮੀ ਸਤਿਸੰਗ ਡੇਰੇ ਦੀ ਕੰਧ 'ਤੇ ਖਾਲਿਸਤਾਨੀ ਨਾਹਰੇ ਲਿਖੇ ਗਏ ਹਨ।

ਖਾਲਿਸਤਾਨੀ ਨਾਹਰੇ ਵਾਲੀ ਵਾਇਰਲ ਵੀਡੀਓ ਵਿੱਚ 'ਖਾਲਿਸਤਾਨੀ ਵੋਟਾਂ 26 ਜਨਵਰੀ ਨੂੰ' ਲਿਖਿਆ ਗਿਆ ਹੈ। ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਜਿਥੇ ਰਾਧਾ ਸੁਆਮੀ ਸਤਿਸੰਗ ਘਰ ਸੰਗਰੂਰ ਨੰਬਰ 1 ਲਿਖਿਆ ਹੈ, ਉਸ ਹੇਠਾਂ ਨਾਹਰੇ ਲਿਖੇ ਹੋਏ ਹਨ।

ਵਾਇਰਲ ਵੀਡੀਓ ਨੂੰ ਵੇਖਣ 'ਤੇ ਪਤਾ ਲੱਗਦਾ ਹੈ ਕਿ ਇਹ ਨਾਹਰੇ ਕੱਪੜੇ 'ਤੇ ਲਿਖੇ ਹੋਏ ਹਨ। ਕੱਪੜਾ ਕੰਧ 'ਤੇ ਲਗਾ ਕੇ ਫਿਰ ਵੀਡੀਓ ਬਣਾਈ ਗਈ ਹੈ, ਪਰੰਤੂ ਹੁਣ ਉਥੇ ਕੋਈ ਕੱਪੜਾ ਨਹੀਂ ਹੈ।

ਹਾਲਾਂਕਿ ਉਥੇ ਮੌਜੂਦ ਰਾਧਾ ਸੁਆਮੀ ਡੇਰੇ ਦੇ ਸੇਵਾਦਾਰ ਕਹਿ ਰਹੇ ਹਨ ਕਿ ਸਾਨੂੰ ਕੁਝ ਪਤਾ ਨਹੀਂ, ਅਸੀਂ ਰਾਤ ਨੂੰ 10 ਵਜੇ ਤੱਕ ਡਿਊਟੀ ਕਰਦੇ ਹਾਂ ਅਤੇ ਸਵੇਰੇ 5 ਵਜੇ ਤੋਂ ਹੀ ਸੇਵਾਦਾਰ ਇੱਥੇ ਆਉਣੇ ਸ਼ੁਰੂ ਹੋ ਜਾਂਦੇ ਹਨ, ਇਸ ਸਬੰਧੀ ਸਾਨੂੰ ਕੋਈ ਜਾਣਕਾਰੀ ਨਹੀਂ ਮਿਲੀ।

ਜਿੱਥੋਂ ਤੱਕ ਸੀਸੀਟੀਵੀ ਕੈਮਰਿਆਂ ਦੀ ਗੱਲ ਹੈ, ਉਥੇ ਸੀਸੀਟੀਵੀ ਕੈਮਰੇ ਨਹੀਂ ਲੱਗੇ ਹਨ। ਡੇਰੇ ਦੇ ਸੇਵਾਦਾਰਾਂ ਨੇ ਕਿਹਾ ਕਿ ਅਸੀਂ ਆਪਣੇ ਤੌਰ 'ਤੇ ਕੈਮਰੇ ਨਹੀਂ ਲਗਾ ਸਕਦੇ। ਪੁਲਿਸ ਨੇ ਸਾਡੇ ਤੋਂ ਵੀ ਪੁੱਛਗਿੱਛ ਕੀਤੀ ਹੈ। ਸੇਵਾਦਾਰਾਂ ਨੇ ਕਿਹਾ ਕਿ ਜੋ ਵੀ ਹੁੰਦਾ ਹੈ ਅਤੇ ਹੋ ਸਕਦਾ, ਡੇਰੇ ਦੀ ਇਜਾਜ਼ਤ ਨਾਲ ਹੈ।

Published by:Krishan Sharma
First published:

Tags: Bhagwant Mann, Khalistani, Punjab Police, Viral video