Home /News /punjab /

ਸਰਕਾਰ ਨੂੰ ਮੁੜ ਘੇਰਨ ਦੀ ਤਿਆਰੀ 'ਚ ਕਿਸਾਨ, ਮੰਗਾਂ ਲਾਗੂ ਕਰਨ ਲਈ 15 ਦਿਨ ਦਾ ਦਿੱਤਾ ਅਲਟੀਮੇਟਮ

ਸਰਕਾਰ ਨੂੰ ਮੁੜ ਘੇਰਨ ਦੀ ਤਿਆਰੀ 'ਚ ਕਿਸਾਨ, ਮੰਗਾਂ ਲਾਗੂ ਕਰਨ ਲਈ 15 ਦਿਨ ਦਾ ਦਿੱਤਾ ਅਲਟੀਮੇਟਮ

ਅਲਟੀਮੇਟਮ ਦਿੰਦਿਆਂ ਐਲਾਨ ਕਰ ਦਿੱਤਾ ਕਿ ਇਸ ਵਾਰ ਜੇਕਰ ਸਰਕਾਰ ਨੇ ਵਾਅਦਾਖਿਲਾਫ਼ੀ ਕੀਤੀ ਤਾਂ ਵੱਡਾ ਸੰਘਰਸ਼ ਸ਼ੁਰੂ ਕਰਾਂਗੇ।

ਅਲਟੀਮੇਟਮ ਦਿੰਦਿਆਂ ਐਲਾਨ ਕਰ ਦਿੱਤਾ ਕਿ ਇਸ ਵਾਰ ਜੇਕਰ ਸਰਕਾਰ ਨੇ ਵਾਅਦਾਖਿਲਾਫ਼ੀ ਕੀਤੀ ਤਾਂ ਵੱਡਾ ਸੰਘਰਸ਼ ਸ਼ੁਰੂ ਕਰਾਂਗੇ।

Kisan Ultimatum to Punjab Government: ਕਿਸਾਨ ਭਵਨ ਚੰਡੀਗੜ੍ਹ ਵਿਖੇ ਕੀਤੀ ਮੀਟਿੰਗ ਤੋਂ ਬਾਅਦ ਡੱਲੇਵਾਲ ਨੇ ਪੰਜਾਬ ਸਰਕਾਰ 'ਤੇ ਵੱਡੇ ਸਵਾਲ ਖੜ੍ਹੇ ਕਰਦਿਆਂ 15 ਮਾਰਚ ਤੱਕ ਮੰਗਾਂ ਮੰਨਣ ਦਾ ਅਲਟੀਮੇਟਮ ਦਿੰਦਿਆਂ ਐਲਾਨ ਕਰ ਦਿੱਤਾ ਕਿ ਇਸ ਵਾਰ ਜੇਕਰ ਸਰਕਾਰ ਨੇ ਵਾਅਦਾਖਿਲਾਫ਼ੀ ਕੀਤੀ ਤਾਂ ਵੱਡਾ ਸੰਘਰਸ਼ ਸ਼ੁਰੂ ਕਰਾਂਗੇ।

ਹੋਰ ਪੜ੍ਹੋ ...
  • Share this:

ਨਪਿੰਦਰ ਸਿੰਘ ਬਰਾੜ

ਚੰਡੀਗੜ੍ਹ: Kisan Ultimatum to Punjab Government: ਅੱਜ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ 'ਚ ਕਿਸਾਨਾਂ ਨੇ ਇੱਕ ਮਹੱਤਵਪੂਰਨ ਮੀਟਿੰਗ ਕੀਤੀ। ਕਿਸਾਨ ਭਵਨ ਚੰਡੀਗੜ੍ਹ ਵਿਖੇ ਕੀਤੀ ਮੀਟਿੰਗ ਤੋਂ ਬਾਅਦ ਡੱਲੇਵਾਲ ਨੇ ਪੰਜਾਬ ਸਰਕਾਰ 'ਤੇ ਵੱਡੇ ਸਵਾਲ ਖੜ੍ਹੇ ਕਰਦਿਆਂ 15 ਮਾਰਚ ਤੱਕ ਮੰਗਾਂ ਮੰਨਣ ਦਾ ਅਲਟੀਮੇਟਮ ਦਿੰਦਿਆਂ ਐਲਾਨ ਕਰ ਦਿੱਤਾ ਕਿ ਇਸ ਵਾਰ ਜੇਕਰ ਸਰਕਾਰ ਨੇ ਵਾਅਦਾਖਿਲਾਫ਼ੀ ਕੀਤੀ ਤਾਂ ਵੱਡਾ ਸੰਘਰਸ਼ ਸ਼ੁਰੂ ਕਰਾਂਗੇ।

ਡੱਲੇਵਾਲ ਦੀ ਚੇਤਾਵਨੀ, ਇਸ ਵਾਰ ਕਮਜ਼ੋਰ ਹੱਥ ਨਹੀਂ ਪਾਵਾਂਗੇ

ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਜਿਸ ਵੇਲੇ ਓਹਨਾਂ ਵੱਲੋਂ ਫ਼ਰੀਦਕੋਟ ਦੇ ਟਹਿਣਾ ਵਿਖੇ ਮਾਰਨ ਵਰਤ ਰੱਖਿਆ ਗਿਆ ਸੀ ਤਾਂ ਸਰਕਾਰ ਨੇ ਉੱਥੇ ਪਹੁੰਚ ਕੇ ਇੱਕ ਮੀਟਿੰਗ ਕੀਤੀ, ਇਸ ਮੀਟਿੰਗ ਵਿੱਚ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਪਹੁੰਚੇ ਤੇ ਸਪੱਸ਼ਟ ਐਲਾਨ ਕੀਤਾ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨਜ਼ੂਰ ਹਨ, ਕਿਸਾਨਾਂ 'ਤੇ ਦਰਜ ਪਰਚੇ ਰੱਦ ਕਰਨ ਅਤੇ ਜੁਮਲਾ ਮੁਸ਼ਤਰਕਾ ਮਾਲਕਾਨਾ ਹੱਕ ਕਿਸਾਨਾਂ ਨੂੰ ਦੇਣ ਦੀ ਚਿੱਠੀ ਤੱਕ ਦਿੱਤੀ, ਪਰ ਲੰਪੀ ਸਕੀਮ ਬਿਮਾਰੀ ਕਾਰਨ ਕਿਸਾਨਾਂ ਦੇ ਹੋਏ ਨੁਕਸਾਨ, ਫਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਤੇ ਵੇਟਨਰੀ ਫਾਰਮਾਸਿਸਟਾਂ ਦੀ ਤਨਖਾਹ 'ਚ ਵਾਧੇ ਵਰਗੇ ਮਸਲੇ 'ਤੇ ਜਲਦ ਨੋਟੀਫਿਕੇਸ਼ਨ ਜਾਰੀ ਕਰਨ ਦਾ ਭਰੋਸਾ ਦਿੱਤਾ। ਪਰ ਲੰਬਾ ਸਮਾਂ ਬੀਤਣ ਦੇ ਬਾਅਦ ਵੀ ਸਰਕਾਰ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕੀ, ਨਾ ਕੋਈ ਮੁਆਵਜ਼ਾ ਰਾਸ਼ੀ ਜਾਰੀ ਕੀਤੀ ਗਈ ਤੇ ਨਾ ਹੀ ਕਿਸੇ ਹੋਰ ਮੰਗ 'ਤੇ ਕੋਈ ਅਮਲੀ ਜਾਮਾ ਪਹਿਨਾਇਆ ਗਿਆ।

ਆਖਰ ਲੰਬੇ ਇੰਤਜ਼ਾਰ ਦੇ ਬਾਅਦ ਹੁਣ ਦੋਬਾਰਾ ਮੀਟਿੰਗ ਕਰ ਸਰਕਾਰ ਨੂੰ ਮੰਨੀਆਂ ਮੰਗਾਂ ਪੂਰੀਆਂ ਕਰਨ ਲਈ ਚਿੱਟੀ ਭੇਜਣ ਦਾ ਫੈਸਲਾ ਲਿਆ ਗਿਆ ਹੈ। ਪਰ ਇਸ ਵਾਰ ਇਹ ਚਿੱਠੀ ਅਲਟੀਮੇਟਮ ਤੇ ਚੇਤਾਵਨੀ ਦੇ ਰੂਪ ਵਿੱਚ ਹੈ। ਹੁਣ ਦੇਖਣਾ ਹੋਵੇਗਾ ਕਿ ਆਖਰ ਸਰਕਾਰ ਕਿਸਾਨਾਂ ਦੀ ਇਸ ਚਿੱਠੀ ਤੇ ਅਲਟੀਮੇਟਮ ਬਾਰੇ ਕੀ ਫ਼ੈਸਲਾ ਲੈਂਦੀ ਹੈ।

Published by:Krishan Sharma
First published:

Tags: AAP Punjab, Bhagwant Mann, Bharti Kisan Union, Punjab farmers, Punjab government