ਇਹ ਕਿਸਾਨ ਅੰਦੋਲਨ ਨਹੀਂ, ਅੱਤਵਾਦ ਫੈਲਾਉਣ ਦੀ ਸਾਜਿਸ਼: ਭਾਜਪਾ ਆਗੂ ਗਰੇਵਾਲ

ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਇਸ ਘਟਨਾ ਦੀ ਤਾਲਿਬਾਨੀ ਤਰੀਕੇ ਨਾਲ ਤੁਲਨਾ ਕੀਤੀ ਹੈ ਅਤੇ ਇਸ ਨੂੰ ਅੱਤਵਾਦ ਫੈਲਾਉਣ ਦੀ ਸਾਜਿਸ਼ ਕਿਹਾ ਹੈ।

 • Share this:
  ਚੰਡੀਗੜ੍ਹ: ਸਿੰਘੂ ਸਰਹੱਦ 'ਤੇ ਨਿਹੰਗ ਸਿੰਘਾਂ ਵੱਲੋਂ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਦੀ ਨਿਖੇਧੀ ਕੀਤੀ ਹੈ। ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਇਸ ਘਟਨਾ ਦੀ ਤਾਲਿਬਾਨੀ ਤਰੀਕੇ ਨਾਲ ਤੁਲਨਾ ਕੀਤੀ ਹੈ ਅਤੇ ਇਸ ਨੂੰ ਅੱਤਵਾਦ ਫੈਲਾਉਣ ਦੀ ਸਾਜਿਸ਼ ਕਿਹਾ ਹੈ।

  ਭਾਜਪਾ ਆਗੂ ਨੇ ਕਿਹਾ ਕਿ ਇਸ ਘਟਨਾ ਦੀ ਜ਼ਿੰਨੀ ਨਿਖੇਧੀ ਕੀਤੀ ਜਾਵੇ ਓਨੀ ਹੀ ਘੱਟ ਹੈ। ਉਨ੍ਹਾਂ ਕਿਹਾ, ''ਕਿਸਾਨਾਂ ਦੇ ਅੰਦੋਲਨ ਵਿੱਚ ਜੋ ਕੁੱਝ ਹੋਇਆ ਹੈ, ਉਹ ਸਹੀ ਨਹੀਂ ਹੈ, ਮੈਂ ਅਤੇ ਮੇਰੀ ਪਾਰਟੀ ਇਸਦੀ ਸਖਤ ਨਿਖੇਧੀ ਕਰਦੇ ਹਨ। ਇਸ ਤਰ੍ਹਾਂ ਦਾ ਕੰਮ ਕਰਨ ਵਾਲਿਆਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਹੀਦੀ ਹੈ।''

  ਗਰੇਵਾਲ ਨੇ ਸੰਯੁਕਤ ਮੋਰਚੇ ਦੇ ਕਿਸਾਨ ਆਗੂਆਂ ਅਪੀਲ ਕਰਦਿਆਂ ਕਿਹਾ, ''ਮੇਰੀ ਕਿਸਾਨ ਆਗੂਆਂ ਨੂੰ ਅਪੀਲ ਹੈ ਕਿ ਉਹ ਦੋਸ਼ੀਆਂ ਦੀ ਨਿਸ਼ਾਨਦੇਹੀ ਕਰੇ ਅਤੇ ਉਨ੍ਹਾਂ ਨੂੰ ਸਜ਼ਾ ਦਿਵਾਉਣ ਵਿੱਚ ਸਹਿਯੋਗ ਕਰੇ। ਮੈਂ ਇੱਕ ਵਾਰੀ ਫਿਰ ਕਿਸਾਨ ਆਗੂਆਂ ਨੂੰ ਅਪੀਲ ਕਰਾਂਗਾ ਕਿ ਉਹ ਸਰਕਾਰ ਨਾਲ ਗੱਲਬਾਤ ਕਰਕੇ ਇਸ ਅੰਦੋਲਨ ਨੂੰ ਤੁਰੰਤ ਖਤਮ ਕਰੇ, ਸਿਰਫ ਇੱਕ ਫੋਨ ਕਾਲ ਦੀ ਦੂਰੀ ਹੈ।, ਉਹ ਗੱਲ ਕਰਨਾ ਚਾਹੁਣ ਤਾਂ ਮਾਮਲਾ ਤੁਰੰਤ ਹੱਲ ਹੋ ਸਕਦਾ ਹੈ।''


  ਉਧਰ, ਗਰੇਵਾਲ ਨੇ ਕੇਂਦਰ ਸਰਕਾਰ ਵੱਲੋਂ ਬੀਐਸਐਫ ਦਾ ਪੰਜਾਬ ਵਿੱਚ ਘੇਰਾ ਵਧਾਏ ਜਾਣ 'ਤੇ ਕਿਹਾ ਕਿ ਇਹ ਸੁਰੱਖਿਆ ਦਾ ਮੁੱਦਾ ਹੈ ਅਤੇ ਜਿਹੜੇ ਲੋਕ ਇਸ ਨੂੰ ਅਸੰਵਿਧਾਨਕ ਦੱਸ ਰਹੇ ਹਨ, ਉਹ ਸਿਰਫ ਇਸ 'ਤੇ ਬਿਆਨਬਾਜ਼ੀ ਕਰ ਰਹੇ ਹਨ।
  Published by:Krishan Sharma
  First published: