ਅਜਨਾਲਾ ਕਾਂਡ 'ਚ ਫੱਟੜ ਹੋਏ ਪੁਲਿਸ ਮੁਲਾਜ਼ਮ ਨੂੰ ਮਿਲੇ ਮੰਤਰੀ ਧਾਲੀਵਾਲ। ਦੇਖੋ ਕਿਵੇਂ ਕੀਤੀ ਹੌਂਸਲਾ-ਅਫ਼ਜਾਈ, ਮੌਕੇ ਦੀ ਵੀਡੀਓ ਆਈ ਸਾਹਮਣੇ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਅਜਨਾਲਾ 'ਚ ਉਦੋਂ ਤਣਾਅ ਦਾ ਮਾਹੌਲ ਬਣ ਗਿਆ, ਜਦੋਂ ਅੰਮ੍ਰਿਤਪਾਲ ਦੇ ਸਾਥੀਆਂ ਵੱਲੋਂ ਆਪਣੇ ਸਾਥੀ ਨੂੰ ਅਜਨਾਲਾ ਥਾਣੇ ਤੋਂ ਛੁ਼ਡਵਾਉਣ ਲਈ, ਥਾਣੇ 'ਤੇ ਧਾਵਾ ਬੋਲ ਦਿੱਤਾ ਗਿਆ। ਪ੍ਰਦਰਸ਼ਨਕਾਰੀਆਂ ਨੂੰ ਥਾਣੇ ਅੰਦਰ ਜਾਣ ਤੋਂ ਰੋਕਦਿਆਂ ਕਈ ਪੁਲਿਸ ਮੁਲਾਜ਼ਮ ਫੱਟੜ ਵੀ ਹੋਏ। ਉਹਨਾਂ 'ਚੋਂ ਹੀ ਇੱਕ ਪੁਲਿਸ ਮੁਲਾਜ਼ਮ ਨੂੰ ਮੰਤਰੀ ਧਾਲੀਵਾਲ ਮਿਲੇ, ਹਾਲ-ਚਾਲ ਪੁੱਛਿਆ ਅਤੇ ਪੁਲਿਸ ਦੀ ਹਿੰਮਤ ਦੀ ਸ਼ਲਾਘਾ ਵੀ ਕੀਤੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ajnala, Kuldeep Dhaliwal, Meeting, Punjab Police