ਚੰਡੀਗੜ੍ਹ: ਪੰਜਾਬ ਸਰਕਾਰ ਨੇ ਸਿੰਘੂ ਬਾਰਡਰ 'ਤੇ ਕਤਲ ਮਾਮਲੇ ਵਿੱਚ ਜਾਂਚ ਲਈ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਹੈ। ਪੰਜਾਬ ਸਰਕਾਰ ਵੱਲੋਂ ਇਸ ਗਠਤ ਕੀਤੀ ਗਈ ਐਸਆਈਟੀ ਦੀ ਜਾਂਚ ਲਈ ਇੱਕ ਡੀਆਈਜੀ ਅਤੇ ਇੱਕ ਐਸਐਸਪੀ ਨੂੰ ਲਾਇਆ ਗਿਆ ਹੈ, ਇਹ ਦੋਵੇਂ ਅਧਿਕਾਰੀ ਏਡੀਜੀਪੀ ਪੱਧਰ ਦੇ ਹਨ। ਇਹ ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ ਦੇ ਦਫ਼ਤਰ ਨੇ ਜਾਰੀ ਕੀਤੀ ਹੈ।
ਦੱਸ ਦੇਈਏ ਕਿ 15 ਅਕਤੂਬਰ ਨੂੰ ਦੁਸਹਿਰੇ ਵਾਲੇ ਦਿਨ ਸਵੇਰੇ ਹਰਿਆਣਾ ਦੀ ਸਿੰਘੂ ਸਰਹੱਦ 'ਤੇ ਤਰਨਤਾਰਨ ਦੇ ਲਖਬੀਰ ਸਿੰਘ ਦਾ ਨਿਹੰਗ ਸਿੰਘਾਂ ਨੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਨਿਹੰਗਾਂ ਵੱਲੋਂ ਇਹ ਕਤਲ ਗੁਰੂ ਸਾਹਿਬ ਦੀ ਬੇਅਦਬੀ ਕਰਨ ਨੂੰ ਲੈ ਕੇ ਕੀਤਾ ਗਿਆ ਕਿਹਾ ਜਾ ਰਿਹਾ ਹੈ। ਲਖਬੀਰ ਸਿੰਘ ਦੀ ਲਾਸ਼ ਨੂੰ ਬੈਰੀਕੇਡ ਨਾਲ ਲਟਕਾਇਆ ਹੋਇਆ ਸੀ, ਜਿਥੇ ਕਿਸਾਨ ਖੇਤੀ ਕਾਨੂੰਨਾਂ ਦਾ ਵਿਰੋਧ (Agricultural Law Protest) ਕਰਨ ਲਈ ਡੇਰਾ ਲਾ ਕੇ ਬੈਠੇ ਹਨ। ਨਿਹੰਗਾਂ ਵੱਲੋਂ ਲਖਬੀਰ ਦੇ ਕੁੱਝ ਸਰੀਰਕ ਅੰਗ ਕੱਟੇ ਹੋਏ ਮਿਲੇ ਸਨ।
ਪੰਜਾਬ ਪੁਲਿਸ ਨੇ ਸਰਹੱਦ 'ਤੇ ਕਤਲ ਕੀਤੇ ਲਖਬੀਰ ਸਿੰਘ ਦੀ ਭੈਣ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਐਸਆਈਟੀ ਗਠਤ ਕੀਤੀ ਹੈ। ਲਖਬੀਰ ਕੌਰ ਦੀ ਭੈਣ ਨੇ ਪੰਜਾਬ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਸ ਦੇ ਭਰਾ ਨੂੰ ਕਿਸੇ ਨੇ ਲਲਚਾਇਆ ਸੀ ਅਤੇ ਸਿੰਘੂ ਸਰਹੱਦ 'ਤੇ ਲੈ ਕੇ ਗਏ ਸਨ। ਉਪਰੰਤ ਉਸ ਦੀ ਸਾਜਿਸ਼ ਤਹਿਤ ਹੱਤਿਆ ਕਰ ਦਿੱਤੀ ਗਈ ਹੈ।
ਮਰਹੂਮ ਲਖਬੀਰ ਦੀ ਰਾਜ ਕੌਰ ਭੈਣ ਦੀ ਸ਼ਿਕਾਇਤ 'ਤੇ ਕਿ ਉਸਦੇ ਭਰਾ ਨੂੰ ਕਿਸੇ ਨੇ ਲੁਭਾਇਆ ਸੀ ਅਤੇ ਸਿੰਘੂ ਸਰਹੱਦ' ਤੇ ਲਿਜਾਇਆ ਗਿਆ ਜਿੱਥੇ ਉਸਦੀ ਹੱਤਿਆ ਕਰ ਦਿੱਤੀ ਗਈ ਸੀ। ਪੰਜਾਬ ਪੁਲਿਸ ਨੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਨ ਲਈ ਐਸਆਈਟੀ ਦਾ ਗਠਨ ਕੀਤਾ ਹੈ
ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਿਊਜ਼18 ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਪੰਜਾਬ ਸਰਕਾਰ ਇਸ ਪੂਰੇ ਮਾਮਲੇ ਦੀ ਆਪਣੇ ਤੌਰ 'ਤੇ ਨਿਰਪੱਖ ਜਾਂਚ ਕਰੇਗੀ। ਉਨ੍ਹਾਂ ਕਿਹਾ ਸੀ ਕਿ ਪੰਜਾਬ ਪੁਲਿਸ ਸਿੰਘੂ ਮਾਮਲੇ ਨਾਲ ਜੁੜੇ ਹਰ ਪਹਿਲੂ ਦੀ ਜਾਂਚ ਕਰੇਗੀ। ਸੁਖਜਿੰਦਰ ਰੰਧਾਵਾ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਨਿਹੰਗ ਬਾਬਾ ਅਮਨ ਸਿੰਘ ਦੀ ਫੋਟੋ ਬਾਰੇ ਕਿਹਾ ਸੀ ਕਿ ਇਹ ਮਾਮਲਾ ਜਾਂਚ ਦਾ ਵਿਸ਼ਾ ਹੈ।
ਹੁਣ ਤੱਕ ਹੋਈ ਮਾਮਲੇ ਵਿੱਚ ਸੋਨੀਪਤ ਪੁਲਿਸ ਦੀ ਕਾਰਵਾਈ
ਇਸ ਸਬੰਧ ਵਿੱਚ ਸੋਨੀਪਤ ਦੀ ਇੱਕ ਅਦਾਲਤ ਨੇ ਮੁਲਜ਼ਮ ਨਿਹੰਗ ਸਰਬਜੀਤ ਸਿੰਘ ਨੂੰ 7 ਦਿਨ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਸੀ। ਸੋਨੀਪਤ ਦੇ ਪੁਲਿਸ ਉਪ ਨਿਰੀਖਕ ਵਰਿੰਦਰ ਸਿੰਘ ਨੇ ਫੋਨ 'ਤੇ ਦੱਸਿਆ, ''ਅਸੀਂ ਸਰਬਜੀਤ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਪੁਲਿਸ ਲੇ ਮਾਮਲੇ ਵਿੱਚ ਚਾਰ ਹੋਰ ਲੋਕਾਂ ਦੇ ਮਾਮਲੇ 'ਚ ਸ਼ਾਮਲ ਹੋਣ ਦਾ ਸੰਕੇਤ ਦਿੱਤਾ ਹੈ ਅਤੇ ਉਨ੍ਹਾਂ ਦੇ ਨਾਂਅ ਲਏ ਹਨ। ਅਸੀਂ ਇਸ ਸਬੰਧੀ ਜਾਂਚ ਕਰ ਰਹੇ ਹਾਂ। ਸਾਨੂੰ ਗ੍ਰਿਫਤਾਰ ਮੁਲਜ਼ਮ ਤੋਂ ਕਤਲ ਵਿੱਚ ਵਰਤੇ ਹਥਿਆਰ ਸਣੇ ਕੁੱਝ ਸਾਮਾਨ ਬਰਾਮਦ ਕਰਨਾ ਹੈ ਅਤੇ ਨਾਲ ਹੀ ਉਸ ਨੇ ਜਿਹੜੇ ਕੱਪੜੇ ਪਾਏ ਹੋਏ ਸੀ, ਉਹ ਵੀ ਬਰਾਮਦ ਕਰਨੇ ਹਨ।'
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: BJP, Border, Central government, Charanjit Singh Channi, Crime news, Kisan andolan, Murder, Punjab government, Punjab Police, Singhu, Tarn taran