Home /News /punjab /

ਫਾਜ਼ਿਲਕਾ ਦਾ ਲਾਰੈਂਸ ਰਾਜਨੀਤੀ ਤੋਂ ਕਿਵੇਂ ਬਣਿਆ ਅਪਰਾਧ ਦੀ ਦੁਨੀਆ ਦਾ ਸਰਗਨਾ, ਵੇਖੋ ਵੀਡੀਓ

ਫਾਜ਼ਿਲਕਾ ਦਾ ਲਾਰੈਂਸ ਰਾਜਨੀਤੀ ਤੋਂ ਕਿਵੇਂ ਬਣਿਆ ਅਪਰਾਧ ਦੀ ਦੁਨੀਆ ਦਾ ਸਰਗਨਾ, ਵੇਖੋ ਵੀਡੀਓ

ਫਾਜ਼ਿਲਕਾ ਦਾ ਲਾਰੈਂਸ ਰਾਜਨੀਤੀ ਤੋਂ ਕਿਵੇਂ ਬਣਿਆ ਅਪਰਾਧ ਦੀ ਦੁਨੀਆ ਦਾ ਸਰਗਨਾ, ਵੇਖੋ ਵੀਡੀਓ

Lawrence Bishnoi Video: ਸਿੱਧੂ ਮੂਸੇਵਾਲਾ ਕਤਲ ਮਾਮਲੇ (Sidhu Moosewala Murder Case) 'ਚ ਸਾਹਮਣੇ ਆਏ ਗੈਂਗ ਦੇ ਮੁਖੀ ਲਾਰੈਂਸ ਬਿਸ਼ਨੋਈ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਇਹ ਲਾਰੈਂਸ ਦੀ ਕਾਲਜ ਸਮੇਂ ਦੀ ਵੀਡੀਓ (Lawrence's college time video) ਆਪਣੇ-ਆਪ ਵਿੱਚ ਬਹੁਤ ਕੁੱਝ ਕਹਿ ਰਹੀ ਹੈ। ਵੀਡੀਓ ਨੂੰ ਜਾਰੀ ਵੀ ਲਾਰੈਂਸ ਬਿਸ਼ਨੋਈ ਵੱਲੋਂ ਕੀਤਾ ਗਿਆ ਹੈ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ: Lawrence Bishnoi Video: ਸਿੱਧੂ ਮੂਸੇਵਾਲਾ ਕਤਲ ਮਾਮਲੇ (Sidhu Moosewala Murder Case) 'ਚ ਸਾਹਮਣੇ ਆਏ ਗੈਂਗ ਦੇ ਮੁਖੀ ਲਾਰੈਂਸ ਬਿਸ਼ਨੋਈ ਦੀ ਇੱਕ ਵੀਡੀਓ ਸਾਹਮਣੇ ਆਈ ਹੈ। ਇਹ ਲਾਰੈਂਸ ਦੀ ਕਾਲਜ ਸਮੇਂ ਦੀ ਵੀਡੀਓ (Lawrence's college time video) ਆਪਣੇ-ਆਪ ਵਿੱਚ ਬਹੁਤ ਕੁੱਝ ਕਹਿ ਰਹੀ ਹੈ। ਵੀਡੀਓ ਨੂੰ ਜਾਰੀ ਵੀ ਲਾਰੈਂਸ ਬਿਸ਼ਨੋਈ ਵੱਲੋਂ ਕੀਤਾ ਗਿਆ ਹੈ। ਇਹ ਉਸ ਸਮੇਂ ਦੀ ਵੀਡੀਓ ਹੈ ਜਦੋਂ ਫਾਜ਼ਿਲਕਾ ਦਾ ਇਹ ਨੌਜਵਾਨ ਲਾਰੈਂਸ ਕਾਲਜ ਦੀ ਰਾਜਨੀਤੀ 'ਚ ਕਦਮ ਰੱਖ ਰਿਹਾ ਸੀ।

  ਇਹ ਵੀਡੀਓ ਇਸ ਗੱਲ ਦੀ ਗਵਾਹੀ ਦੇਣ ਲਈ ਕਾਫੀ ਹੈ ਕਿ ਫਾਜ਼ਿਲਕਾ ਤੋਂ ਚੰਡੀਗੜ੍ਹ ਪਹੁੰਚਿਆ ਇੱਕ ਪਤਲਾ ਪਤਲਾ ਜਿਹਾ ਮੁੰਡਾ ਅੱਜ ਦੇਸ਼ ਦਾ ਇੰਨਾ ਵੱਡਾ ਗੈਂਗਸਟਰ ਕਿਵੇਂ ਬਣ ਗਿਆ। ਜਿਸ ਤਰ੍ਹਾਂ ਅੱਜ ਲਾਰੈਂਸ ਨੇ ਲਗਭਗ 1000 ਮੈਂਬਰਾਂ ਵਾਲੀ ਆਪਣੀ ਕ੍ਰਾਈਮ ਕੰਪਨੀ ਬਣਾਈ ਹੈ, ਇਹ ਵੀਡੀਓ ਦੱਸਦੀ ਹੈ ਕਿ ਕਿਵੇਂ ਅਪਰਾਧ ਦੀ ਦੁਨੀਆ ਵਿਚ ਆਉਣ ਤੋਂ ਪਹਿਲਾਂ, ਜਿਵੇਂ ਹੀ ਉਸਨੇ ਵਿਦਿਆਰਥੀ ਰਾਜਨੀਤੀ ਵਿਚ ਕਦਮ ਰੱਖਿਆ, ਲਾਰੈਂਸ ਨੇ ਸਿਆਸੀ ਖੇਤਰ ਵਿਚ ਵੀ ਆਪਣੀ ਤਾਕਤ ਬਣਾਉਣੀ ਸ਼ੁਰੂ ਕਰ ਦਿੱਤੀ।
  View this post on Instagram


  A post shared by @lowrence_bishnoi12

  ਇਹ ਵੀਡੀਓ ਚੰਡੀਗੜ੍ਹ ਦੇ ਡੀਏਵੀ ਕਾਲਜ ਵਿੱਚ ਸੋਪੂ ਚੋਣਾਂ ਦੇ ਸਮੇਂ ਦੀ ਹੈ, ਜਿਸ ਵਿੱਚ ਚਿੱਟੀ ਕਮੀਜ਼ ਦੇ ਰਸਮੀ ਕੱਪੜੇ ਪਹਿਨੇ ਇੱਕ ਮਾਸੂਮ ਜਿਹਾ ਮੁੰਡਾ ਆਪਣੇ ਕਾਲਜ ਦੇ ਸੀਨੀਅਰ ਨਾਲ ਖੜ੍ਹਾ ਹੈ ਅਤੇ ਪਿੱਛੇ ਤੋਂ ਲਾਰੈਂਸ ਦੇ ਨਾਂ 'ਤੇ ਲਾਰੈਂਸ ਬਿਸ਼ਨੋਈ ਜ਼ਿੰਦਾਬਾਦ ਦੇ ਨਾਅਰੇ ਲਗਾ ਰਿਹਾ ਹੈ ਅਤੇ ਫਿਰ ਲਾਰੈਂਸ ਬੋਲ ਰਿਹਾ ਹੈ, ਸਸੀਆ ਕਾਲ, ਅਤੇ ਕਹਿ ਰਿਹਾ ਹੈ ਕਿ ਭਾਈ ਰੌਬਿਨ ਬਰਾੜ, ਵਿੱਕੀ ਮਿੱਡੂਖੇੜਾ, ਮੁਲਤਾਨੀ ਭਾਈ ਇੱਕ ਹਨ।

  ਤੁਸੀ ਵੇਖ ਸਕਦੇ ਹੋ ਕਿ ਵੀਡੀਓ 'ਚ ਵਿੱਕੀ ਮਿੱਡੂਖੇੜਾ ਵੀ ਪਿੰਕ ਕਲਰ ਦੀ ਕਮੀਜ਼ 'ਚ ਪਿੱਛੇ ਖੜ੍ਹਾ ਨਜ਼ਰ ਆ ਰਿਹਾ ਹੈ, ਲੌਰੇਸ਼ ਵੱਲੋਂ ਇਹ ਪਹਿਲੀ ਚੋਣ ਲੜਨ ਦੀ ਵੀਡੀਓ ਹੁਣ ਉਨ੍ਹਾਂ ਦੇ ਸੋਸ਼ਲ ਮੀਡੀਆ 'ਤੇ ਦੁਬਾਰਾ ਅਪਲੋਡ ਕਰਕੇ ਵਾਇਰਲ ਹੋ ਰਹੀ ਹੈ।
  Published by:Krishan Sharma
  First published:

  Tags: Gangsters, Lawrence Bishnoi, Sidhu Moose Wala, Sidhu Moosewala

  ਅਗਲੀ ਖਬਰ