Home /News /punjab /

ਬਲਾਤਕਾਰ ਕੇਸ: ਸਿਮਰਜੀਤ ਸਿੰਘ ਬੈਂਸ ਸਣੇ 5 ਜਣਿਆਂ ਨੇ ਕੀਤਾ ਆਤਮ-ਸਮਰਪਣ

ਬਲਾਤਕਾਰ ਕੇਸ: ਸਿਮਰਜੀਤ ਸਿੰਘ ਬੈਂਸ ਸਣੇ 5 ਜਣਿਆਂ ਨੇ ਕੀਤਾ ਆਤਮ-ਸਮਰਪਣ

ਬਲਾਤਕਾਰ ਕੇਸ: ਸਿਮਰਜੀਤ ਸਿੰਘ ਬੈਂਸ ਸਣੇ 5 ਜਣਿਆਂ ਨੇ ਕੀਤਾ ਆਤਮ-ਸਮਰਪਣ

Rape Case: ਲੋਕ ਇਨਸਾਫ਼ ਪਾਰਟੀ (Lok insaf Party) ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ (Simranjit Singh Bains Surrender in Rape Case) ਨੇ ਸੋਮਵਾਰ ਆਤਮ ਸਮਰਪਣ ਕਰ ਦਿੱਤਾ ਹੈ। ਉਸ ਨੂੰ ਬਲਾਤਕਾਰ ਕੇਸ ਵਿੱਚ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ। ਬੈਂਸ ਨੇ ਲੁਧਿਆਣਾ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਹੈ।

ਹੋਰ ਪੜ੍ਹੋ ...
  • Share this:
    ਚੰਡੀਗੜ੍ਹ: Rape Case: ਲੋਕ ਇਨਸਾਫ਼ ਪਾਰਟੀ (Lok insaf Party) ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ (Simranjit Singh Bains Surrender in Rape Case) ਨੇ ਸੋਮਵਾਰ ਆਤਮ ਸਮਰਪਣ ਕਰ ਦਿੱਤਾ ਹੈ। ਉਸ ਨੂੰ ਬਲਾਤਕਾਰ ਕੇਸ ਵਿੱਚ ਅਦਾਲਤ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ। ਬੈਂਸ ਨੇ ਲੁਧਿਆਣਾ ਅਦਾਲਤ ਵਿੱਚ ਆਤਮ ਸਮਰਪਣ ਕੀਤਾ ਹੈ। ਇਹ ਮਾਮਲਾ ਲੁਧਿਆਣਾ ਦੀ ਇੱਕ ਵਿਧਵਾ ਔਰਤ ਨਾਲ ਬਲਾਤਕਾਰ ਕਰਨ ਦਾ ਹੈ, ਜਿਸ ਨੇ ਬੈਂਸ 'ਤੇ ਦੋਸ਼ ਲਾਏ ਸਨ।

    ਬੈਂਸ ਸਣੇ 5 ਨੇ ਲੁਧਿਆਣਾ ਦੀ ਹਰਸਿਮਰਨਜੀਤ ਕੌਰ ਸਿਵਿਲ ਜੱਜ ਦੇ ਕੋਲ ਆਤਮ ਸਮਰਪਣ ਕੀਤਾ ਹੈ। ਬੈਂਸ ਦੇ ਨਾਲ ਉਸ ਦੇ ਭਰਾ ਪਰਮਜੀਤ ਪੰਮਾ, ਜਸਵੀਰ ਕੌਰ ਭਾਬੀ ਦੇ ਨਾਲ 2 ਹੋਰ ਜੋ ਮਾਮਲੇ ਚ ਲੋੜੀਂਦਾ ਸਨ, ਸਾਰਿਆਂ ਨੇ ਆਤਮ ਸਮਰਪਣ ਕਰ ਦਿੱਤਾ ਹੈ। ਇਸ ਮਾਮਲੇ 'ਚ 7 'ਤੇ ਮਾਮਲਾ ਦਰਜ ਹੋਇਆ ਸੀ ਤੇ 2 ਪੁਲਿਸ ਨੇ ਪਹਿਲਾਂ ਹੀ ਗ੍ਰਿਫਤਾਰ ਕਰ ਲਏ ਸਨ, ਜਿਨਾਂ ਚ ਬੈਸ ਦਾ ਭਰਾ ਕਰਮਜੀਤ ਤੇ ਉਸ ਦਾ ਪੀਏ ਸ਼ਾਮਿਲ ਹੈ ਤੇ 5 ਨੇ ਕੋਰਟ 'ਚ ਆਤਮ ਸਮਰਪਣ ਕਰ ਦਿੱਤਾ ਹੈ।

    ਦੱਸ ਦੇਈਏ ਕਿ ਲੁਧਿਆਣਾ ਅਦਾਲਤ 'ਚ ਅੱਜ ਆਤਮ ਸਮਰਪਣ ਤੋਂ ਪਹਿਲਾਂ ਉਹ ਹੇਠਲੀ ਅਦਾਲਤ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਜਮਾਨਤ ਲਈ ਪਹੁੰਚ ਕਰ ਚੁੱਕੇ ਸਨ, ਪਰੰਤੂ ਕੋਈ ਰਾਹਤ ਨਹੀਂ ਮਿਲੀ ਸੀ, ਜਿਸ ਪਿੱਛੋਂ ਅਦਾਲਤ ਵੱਲੋਂ ਬੈਂਸ ਨੂੰ ਬਲਾਤਕਾਰ ਮਾਮਲੇ 'ਚ ਭਗੌੜਾ ਕਰਾਰ ਦਿੱਤਾ ਗਿਆ ਸੀ।

    ਸਿਮਰਜੀਤ ਸਿੰਘ ਬੈਂਸ ਦੀ ਪੋਸਟ।


    ਇਸਤੋਂ ਪਹਿਲਾਂ ਲੋਕ ਇਨਸਾਫ ਪਾਰਟੀ ਵੱਲੋਂ ਟਵੀਟ ਵੀ ਕੀਤਾ ਗਿਆ ਕਿ ਉਨ੍ਹਾਂ ਨੂੰ ਅਦਾਲਤ ਦੀ ਨਿਆਂ ਪ੍ਰਣਾਲੀ 'ਤੇ ਪੂਰਾ ਭਰੋਸਾ ਹੈ। ਅੱਜ ਸਿਮਰਨਜੀਤ ਸਿੰਘ ਬੈਂਸ ਨੇ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ। ਕਿਹਾ ਗਿਆ ਕਿ ਮਾਮਲੇ ਵਿੱਚ ਜੋ ਵੀ ਸੱਚ ਹੋਵੇਗਾ, ਛੇਤੀ ਹੀ ਸਭ ਦੇ ਸਾਹਮਣੇ ਆ ਜਾਵੇਗਾ।

    ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਿਤ ਪੱਖ ਨੇ ਕਿਹਾ ਕਿ 5 ਨੇ ਅੱਜ ਆਤਮ ਸਮਰਪਣ ਕੀਤਾ ਹੈ। ਉਨ੍ਹਾਂ ਕਿਹਾ ਹੁਣ ਡਵੀਜਨ ਨੰਬਰ 6 ਪੁਲਿਸ ਨੂੰ ਸੱਦਿਆ ਗਿਆ ਹੈ ਕੋਰਟ ਦੀ ਕਾਰਵਾਈ ਚੱਲ ਰਹੀ ਹੈ ਤੇ ਹੁਣ ਪਤਾ ਲੱਗੇਗਾ ਕੇ ਪੁਲਿਸ ਪੰਜਾਂ ਦਾ ਰਿਮਾਂਡ ਮੰਗਦੀ ਹੈ ਜਾਂ ਸਿੱਧਾ ਜੁਡੀਸ਼ੀਅਲ ਰਿਮਾਂਡ 'ਤੇ ਭੇਜਦੀ ਹੈ। ਮਾਮਲੇ 'ਚ ਕਰਮਜੀਤ ਬੈਂਸ ਨੂੰ ਪਹਿਲਾਂ ਹੀ 14 ਦਿਨਾਂ ਦੀ ਜੁਡੀਸ਼ੀਅਲ ਰਿਮਾਂਡ ਤੇ ਭੇਜਿਆ ਹੋਇਆ ਹੈ, ਜਦੋਂ ਸੁਖਚੈਨ ਜੋ ਕੇ ਪ੍ਰਾਪਰਟੀ ਅਡਵਾਈਜ਼ਰ ਹੈ ਉਸ ਨੂੰ ਵੀ ਜੇਲ੍ਹ ਭੇਜ ਦਿੱਤਾ ਗਿਆ ਹੈ।
    Published by:Krishan Sharma
    First published:

    Tags: Lok Insaaf Party, Ludhiana Court, Punjab politics, Simarjeet Singh Bains

    ਅਗਲੀ ਖਬਰ