• Home
 • »
 • News
 • »
 • punjab
 • »
 • CHANDIGARH LUDHIANA CM CHANNI WINS HEARTS OF AUTO RICKSHAW DRIVERS BY REDRESSING THEIR COMPLAINTS ON SUDDEN HALT KS

ਰਿਕਸ਼ਾ ਚਾਲਕਾਂ ਕੋਲ ਅਚਾਨਕ ਰੁਕੇ ਚੰਨੀ, ਪੀਤੀ ਚਾਹ ਅਤੇ ਸਟੂਲ 'ਤੇ ਕੀਤਾ ਸੰਬੋਧਨ

ਮੁੱਖ ਮੰਤਰੀ ਚੰਨੀ ਨੇ ਇਹ ਵੀ ਐਲਾਨ ਕੀਤਾ ਕਿ ਬਕਾਇਆ ਪਏ ਸਾਰੇ ਚਲਾਨ ਮੁਆਫ਼ ਕਰ ਦਿੱਤੇ ਜਾਣਗੇ। ਚੰਨੀ ਨੇ ਆਟੋ ਰਿਕਸ਼ਾ ਮਾਲਕਾਂ ਦੀ ਆਟੋ ਰਿਕਸ਼ਾ ਚਲਾਉਣ ਲਈ ਵਿਸ਼ੇਸ਼ ਤੌਰ 'ਤੇ ਪੀਲੀ ਲਾਈਨ ਖਿੱਚਣ ਦੀ ਮੰਗ ਨੂੰ ਵੀ ਸਵੀਕਾਰ ਕੀਤਾ।

 • Share this:
  ਲੁਧਿਆਣਾ/ਚੰਡੀਗੜ੍ਹ: ਆਪਣੇ ਵੱਖਰੇ ਅੰਦਾਜ਼ ਲਈ ਜਾਣੇ ਜਾਂਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੋਮਵਾਰ ਵੀ ਲੁਧਿਆਣਾ ਫੇਰੀ ਦੌਰਾਨ ਅਚਾਨਕ ਰਿਕਸ਼ਾ ਚਾਲਕਾਂ ਕੋਲ ਰੁਕ ਗਏ। ਆਮ ਵਾਂਗ ਆਟੋ ਰਿਕਸ਼ਾ ਚਾਲਕ ਗਿੱਲ ਚੌਂਕ ਵਿੱਚ ਗਾਹਕਾਂ ਦੀ ਉਡੀਕ ਵਿੱਚ ਬੈਠੇ ਹੋਏ ਸਨ ਜਦੋਂ ਉਨ੍ਹਾਂ ਨੂੰ ਮੁੱਖ ਮੰਤਰੀ ਚੰਨੀ ਅਨਾਜ ਮੰਡੀ ਨੂੰ ਜਾਂਦੇ ਸਮੇਂ ਰੁਕ ਗਏ।

  ਇਸ ਗੱਲ ਨੂੰ ਲੈ ਕੇ ਡਰਾਈਵਰਾਂ ਨੇ ਹੈਰਾਨੀ ਪ੍ਰਗਟਾਈ ਕਿਉਂਕਿ ਪਿਛਲੇ ਸਮੇਂ ਵਿੱਚ ਪਹਿਲੀ ਵਾਰ ਕੋਈ ਮੁੱਖ ਮੰਤਰੀ ਉਨ੍ਹਾਂ ਕੋਲ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣਨ ਆਇਆ ਸੀ। ਮੁੱਖ ਮੰਤਰੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਨਾਲ ਆਟੋ ਰਿਕਸ਼ਾ ਮਾਲਕਾਂ ਵਿਚਕਾਰ ਬੈਠਣ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਲੱਕੜ ਦਾ ਬੈਂਚ ਲੈ ਕੇ ਗਏ। ਮੁੱਖ ਮੰਤਰੀ ਚੰਨੀ ਨੇ ਆਪਣੇ ਬੇਮਿਸਾਲ ਅੰਦਾਜ਼ 'ਚ ਆਟੋ ਰਿਕਸ਼ਾ ਚਾਲਕਾਂ ਵੱਲੋਂ ਚਾਹ ਦੇ ਗਲਾਸ 'ਚ ਮਾਥੀ ਡੁਬੋ ਕੇ ਪੇਸ਼ ਕੀਤੀ ਚਾਹ ਦਾ ਆਨੰਦ ਲਿਆ।

  ਚਾਲਕਾਂ ਦੀਆਂ ਮੰਗਾਂ 'ਤੇ ਵਿਚਾਰ ਕਰਨ ਦਾ ਦਿੱਤਾ ਭਰੋਸਾ

  ਆਟੋ ਰਿਕਸ਼ਾ ਚਾਲਕਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਉਨ੍ਹਾਂ ਦੀਆਂ ਹੱਕੀ ਮੰਗਾਂ 'ਤੇ ਹਮਦਰਦੀ ਨਾਲ ਵਿਚਾਰ ਕਰਨ ਦਾ ਭਰੋਸਾ ਦਿੱਤਾ। ਆਟੋ ਰਿਕਸ਼ਾ ਚਾਲਕਾਂ ਦੀ ਭਾਰੀ ਭੀੜ ਕਾਰਨ ਮੁੱਖ ਮੰਤਰੀ ਫਿਰ ਸਟੂਲ 'ਤੇ ਖੜ੍ਹੇ ਹੋ ਗਏ ਅਤੇ ਜ਼ੋਰਦਾਰ ਤਾੜੀਆਂ ਦੀ ਗੂੰਜ ਵਿਚ ਆਟੋ ਰਿਕਸ਼ਾ ਚਾਲਕਾਂ ਦੇ ਇਕੱਠ ਨੂੰ ਸੰਬੋਧਨ ਕੀਤਾ। ਆਟੋ ਰਿਕਸ਼ਾ ਚਾਲਕਾਂ ਨਾਲ ਭਾਵੁਕ ਹੁੰਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਆਪਣੇ ਸ਼ੁਰੂਆਤੀ ਦਿਨਾਂ ਵਿੱਚ ਉਹ ਖੁਦ ਆਟੋ ਰਿਕਸ਼ਾ ਚਲਾਉਂਦੇ ਸਨ। ਆਟੋ ਰਿਕਸ਼ਾ ਚਾਲਕਾਂ ਦਾ ਦਿਲ ਜਿੱਤਦਿਆਂ ਉਨ੍ਹਾਂ ਐਲਾਨ ਕੀਤਾ ਕਿ ਉਨ੍ਹਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਲਈ ਜਲਦੀ ਹੀ ਨਵੇਂ ਰਜਿਸਟ੍ਰੇਸ਼ਨ ਸਰਟੀਫਿਕੇਟ ਜਾਰੀ ਕੀਤੇ ਜਾਣਗੇ।

  'ਆਟੋ ਚਾਲਕਾਂ ਦੇ ਬਕਾਇਆ ਚਲਾਨ ਕੀਤੇ ਮੁਆਫ਼'

  ਮੁੱਖ ਮੰਤਰੀ ਚੰਨੀ ਨੇ ਇਹ ਵੀ ਐਲਾਨ ਕੀਤਾ ਕਿ ਬਕਾਇਆ ਪਏ ਸਾਰੇ ਚਲਾਨ ਮੁਆਫ਼ ਕਰ ਦਿੱਤੇ ਜਾਣਗੇ। ਉਨ੍ਹਾਂ ਆਟੋ ਰਿਕਸ਼ਾ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਇਮਾਨਦਾਰੀ ਨਾਲ ਕੰਮ ਕਰਨ ਲਈ ਕਿਹਾ। ਮੁੱਖ ਮੰਤਰੀ ਚੰਨੀ ਨੇ ਆਟੋ ਰਿਕਸ਼ਾ ਮਾਲਕਾਂ ਦੀ ਆਟੋ ਰਿਕਸ਼ਾ ਚਲਾਉਣ ਲਈ ਵਿਸ਼ੇਸ਼ ਤੌਰ 'ਤੇ ਪੀਲੀ ਲਾਈਨ ਖਿੱਚਣ ਦੀ ਮੰਗ ਨੂੰ ਵੀ ਸਵੀਕਾਰ ਕੀਤਾ।

  ਇਸ ਮੌਕੇ ਹੋਰਨਾਂ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਭਾਰਤ ਭੂਸ਼ਣ ਆਸ਼ੂ, ਵਿਧਾਇਕ ਕੁਲਦੀਪ ਸਿੰਘ ਵੈਦ, ਸੰਜੇ ਤਲਵਾੜ ਅਤੇ ਮੁੱਖ ਮੰਤਰੀ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਲਖਬੀਰ ਸਿੰਘ ਲੱਖਾ ਹਾਜ਼ਰ ਸਨ।
  Published by:Krishan Sharma
  First published: