ਚੰਡੀਗੜ੍ਹ: Ludhiana Court Blast: ਲੁਧਿਆਣਾ ਵਿਖੇ ਜ਼ਿਲ੍ਹਾ ਅਦਾਲਤ 'ਚ ਬੰਬ ਧਮਾਕਾ ਪਿੱਛੋਂ ਐਤਵਾਰ ਲੁਧਿਆਣਾ ਪੁੱਜੇ ਮਨਿੰਦਰ ਸਿੰਘ ਬਿੱਟਾ (M.S BITTA) ਨੇ ਪੰਜਾਬ ਵਿੱਚ ਵੱਧਦੇ ਅੱਤਵਾਦ 'ਤੇ ਸੂਬੇ ਦੀਆਂ ਰਾਜਨੀਤਕ ਪਾਰੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਆਲ ਇੰਡੀਆ ਐਂਟੀ ਟੈਰੋਰਿਸਟ ਫਰੰਟ (ਅੱਤਵਾਦ ਵਿਰੋਧੀ ਮੋਰਚਾ) ਦੇ ਚੇਅਰਮੈਨ ਅਤੇ ਸਾਬਕਾ ਮੰਤਰੀ ਬਿੱਟਾ ਨੇ ਇਸ ਮੌਕੇ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਵੀ ਤੰਜ ਕਸਿਆ। ਨਾਲ ਹੀ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ ਵੀ ਕੀਤੀ।
ਲੁਧਿਆਣਾ ਦੇ ਸਰਕਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ ਉਹ ਕਾਂਗਰਸ ਪ੍ਰਧਾਨ ਸਿੱਧੂ ਵਾਂਗ ਨਹੀਂ ਹਨ, ਜਿਹੜਾ ਕਿ ਕਦੇ ਕਿਤੇ ਅਤੇ ਕਦੇ ਕਿਤੇ ਟਪੂਸੀਆਂ ਮਾਰੀ ਜਾਵਾਂ। ਸਾਬਕਾ ਮੁੱਖ ਮੰਤਰੀ ਕੈਪਟਨ 'ਤੇ ਟਿੱਪਣੀ ਕਰਦੇ ਹੋਏ ਸਵਾਲ ਕੀਤਾ ਕਿ ਜਿਹੜੇ ਵਾਅਦੇ ਪੰਜਾਬ ਦੇ ਲੋਕਾਂ ਨਾਲ ਉਨ੍ਹਾਂ ਕੀਤੇ ਸਨ ਉਹ ਕਿਉਂ ਉਨ੍ਹਾਂ ਨੇ ਪੂਰੇ ਨਹੀਂ ਕੀਤੇ, ਇਹ ਕੈਪਟਨ ਨੂੰ ਪੰਜਾਬੀਆਂ ਅੱਗੇ ਅਸਲੀਅਤ ਦੱਸਣੀ ਚਾਹੀਦੀ ਹੈ।
ਲੁਧਿਆਣਾ ਵਿੱਚ ਬੰਬ ਧਮਾਕੇ ਦੀ ਘਟਨਾ 'ਤੇ ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੱਧ ਰਹੇ ਅੱਤਵਾਦ ਲਈ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ 1947 ਤੋਂ ਪਹਿਲਾਂ ਵੀ ਸੂਬੇ ਦੇ ਸਿਆਸਦਾਨਾਂ ਨੇ ਅੱਤਵਾਦ ਫੈਲਾਇਆ ਸੀ ਅਤੇ ਹੁਣ ਵੀ ਲਗਾਤਾਰ ਫੈਲਾਇਆ ਜਾ ਰਿਹਾ ਹੈ।
ਪੀਐਮ ਮੋਦੀ ਦੀ ਕੀਤੀ ਤਾਰੀਫ
ਸਿੱਧੂ ਤੇ ਕੈਪਟਨ ਵਿਰੁੱਧ ਬੋਲਣ ਦੇ ਨਾਲ ਹੀ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਉਨ੍ਹਾਂ ਦੀਆਂ ਨੀਤੀਆਂ ਲਈ ਤਾਰੀਫ ਕੀਤੀ। ਉਨ੍ਹਾਂ ਪੀਐਮ ਮੋਦੀ ਦਾ ਗੁਣਗਾਨ ਕਰਦੇ ਹੋਏ ਕਿਹਾ ਕਿ ਮੈਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਮ ਪਸੰਦ ਹਨ ਭਾਵੇਂ ਮੈਂ ਕਿਸੇ ਵੀ ਪਾਰਟੀ ਵਿੱਚ ਸ਼ਾਮਲ ਹੋਵਾਂ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।