Home /News /punjab /

Ludhiana Court Blast: ਪੰਜਾਬ-ਹਰਿਆਣਾ ਬਾਰ ਕੌਂਸਲ ਨੇ ਧਮਾਕੇ ਦੀ ਜਾਂਚ ਲਈ ਡੀਜੀਪੀ ਨੂੰ ਲਿਖਿਆ ਪੱਤਰ

Ludhiana Court Blast: ਪੰਜਾਬ-ਹਰਿਆਣਾ ਬਾਰ ਕੌਂਸਲ ਨੇ ਧਮਾਕੇ ਦੀ ਜਾਂਚ ਲਈ ਡੀਜੀਪੀ ਨੂੰ ਲਿਖਿਆ ਪੱਤਰ

ਲੁਧਿਆਣਾ ਬਲਾਸਟ: ਪੰਜਾਬ ਵਿੱਚ ਹਾਈ ਅਲਰਟ

ਲੁਧਿਆਣਾ ਬਲਾਸਟ: ਪੰਜਾਬ ਵਿੱਚ ਹਾਈ ਅਲਰਟ

Ludhiana Court Blast: ਪੰਜਾਬ ਅਤੇ ਹਰਿਆਣਾ (Punjab Haryana Bar Council) ਦੀ ਬਾਰ ਕੌਂਸਲ ਨੇ ਵੀਰਵਾਰ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ (Blast in Court) ਦੀ ਐਸ.ਆਈ.ਟੀ. ਤੋਂ ਜਾਂਚ ਕਰਵਾਉਣ ਲਈ ਡੀ.ਜੀ.ਪੀ ਪੰਜਾਬ (DGP Punjab) ਤੋਂ ਮੰਗ ਕੀਤੀ ਹੈ।

  • Share this:

ਚੰਡੀਗੜ੍ਹ: Ludhiana Court Blast: ਪੰਜਾਬ ਅਤੇ ਹਰਿਆਣਾ (Punjab Haryana Bar Council) ਦੀ ਬਾਰ ਕੌਂਸਲ ਨੇ ਵੀਰਵਾਰ ਲੁਧਿਆਣਾ ਕੋਰਟ ਕੰਪਲੈਕਸ ਵਿੱਚ ਹੋਏ ਬੰਬ ਧਮਾਕੇ (Blast in Court) ਦੀ ਐਸ.ਆਈ.ਟੀ. ਤੋਂ ਜਾਂਚ ਕਰਵਾਉਣ ਲਈ ਡੀ.ਜੀ.ਪੀ ਪੰਜਾਬ (DGP Punjab) ਤੋਂ ਮੰਗ ਕੀਤੀ ਹੈ।

ਦੱਸਣਾ ਬਣਦਾ ਹੈ ਕਿ ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਵਿੱਚ ਅੱਜ ਸਵੇਰੇ ਦੂਜੀ ਮੰਜਿਲ 'ਤੇ ਇੱਕ ਬਾਥਰੂਮ ਵਿੱਚ ਜ਼ਬਰਦਸਤ ਧਮਾਕਾ ਹੋਇਆ, ਜਿਸ ਵਿੱਚ 2 ਲੋਕਾਂ ਦੀ ਮੌਤ ਹੋਣ ਬਾਰੇ ਕਿਹਾ ਜਾ ਰਿਹਾ ਹੈ। ਧਮਾਕੇ ਪਿੱਛੋਂ ਪੰਜਾਬ ਭਰ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਅਤੇ ਅਦਾਲਤਾਂ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ।

ਬਾਰ ਕੌਂਸਲ ਦਾ ਡੀਜੀਪੀ ਨੂੰ ਪੱਤਰ।

ਇਸ ਧਮਾਕੇ ਨੂੰ ਲੈ ਕੇ ਬਾਰ ਕੌਂਸਲ ਨੇ ਡੀਜੀਪੀ ਨੂੰ ਇੱਕ ਮੰਗ ਪੱਤਰ ਲਿਖਿਆ ਹੈ। ਉਨ੍ਹਾਂ ਪੱਤਰ ਵਿੱਚ ਦੋ ਵਕੀਲਾਂ ਦੇ ਮੌਤ ਹੋਣ ਬਾਰੇ ਵੀ ਕਿਹਾ ਹੈ। ਬਾਰ ਕੌਂਸਲ ਦੇ ਚੇਅਰਮੈਨ ਮਿੰਦਰਜੀਤ ਯਾਦਵ ਨੇ ਡੀ.ਜੀ.ਪੀ. ਇਸ ਪੂਰੇ ਮਾਮਲੇ ਦੀ ਜਾਂਚ ਲਈ ਹਾਈ ਕੋਰਟ ਦੇ ਸੇਵਾਮੁਕਤ ਜੱਜ ਦੀ ਨਿਗਰਾਨੀ ਹੇਠ ਤਿੰਨ ਆਈਪੀਐਸ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਮੰਗ ਕੀਤੀ ਗਈ ਹੈ। ਅਧਿਕਾਰੀਆਂ ਦੀ ਐਸ.ਆਈ.ਟੀ ਦਾ ਗਠਨ ਕਰਕੇ ਜਾਂਚ ਕੀਤੀ ਜਾਵੇ।

ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਕੌਂਸਲ ਨੇ ਲੁਧਿਆਣਾ ਦੀ ਅਦਾਲਤ ਵਿੱਚ ਹੋਏ ਬੰਬ ਧਮਾਕੇ ਦੀ ਸਖ਼ਤ ਨਿਖੇਧੀ ਕਰਦਿਆਂ ਦੋਸ਼ੀਆਂ ਦੀ ਜਲਦੀ ਤੋਂ ਜਲਦੀ ਸ਼ਨਾਖਤ ਕਰਕੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਇਸ ਬੰਬ ਧਮਾਕੇ ਵਿੱਚ ਦੋ ਵਕੀਲਾਂ ਦੀ ਮੌਤ ’ਤੇ ਵੀ ਸ਼ੋਕ ਪ੍ਰਗਟ ਕੀਤਾ ਹੈ।

Published by:Krishan Sharma
First published:

Tags: Advocate, Blast, Council, Dgp, High court, Ludhiana, Ludhiana Court, Punjab