Home /News /punjab /

Ludhiana Court Blast: ਐਨਆਈਏ ਨੇ ਮੁੱਖ ਦੋਸ਼ੀ ਦੇ ਸਿਰ ਰੱਖਿਆ 10 ਲੱਖ ਰੁਪਏ ਦਾ ਇਨਾਮ

Ludhiana Court Blast: ਐਨਆਈਏ ਨੇ ਮੁੱਖ ਦੋਸ਼ੀ ਦੇ ਸਿਰ ਰੱਖਿਆ 10 ਲੱਖ ਰੁਪਏ ਦਾ ਇਨਾਮ

Ludhiana Court Blast: ਐਨਆਈਏ ਨੇ ਮੁੱਖ ਦੋਸ਼ੀ ਦੇ ਸਿਰ ਰੱਖਿਆ 10 ਲੱਖ ਰੁਪਏ ਦਾ ਇਨਾਮ

Ludhiana Court Blast: ਕੇਂਦਰੀ ਜਾਂਚ ਏਜੰਸੀ ਐਨਆਈਏ (NIA) ਨੇ ਹਰਪ੍ਰੀਤ ਸਿੰਘ ਉਰਫ਼ ਹੈਪੀ ਮਲੇਸ਼ੀਆ (Harpreet Singh Alias Happy Malaysia) ਦੇ ਸਿਰ 'ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਹੈ, ਜੋ ਕਿ 2021 ਵਿੱਚ ਲੁਧਿਆਣਾ ਅਦਾਲਤ ਵਿੱਚ ਹੋਏ ਧਮਾਕੇ ਦਾ ਮੁੱਖ (Rs 10 Lakh bounty on Main Accused Ludhian Blast 2021 ) ਦੋਸ਼ੀ ਹੈ।

ਹੋਰ ਪੜ੍ਹੋ ...
 • Share this:

  Ludhiana Court Blast: ਕੇਂਦਰੀ ਜਾਂਚ ਏਜੰਸੀ ਐਨਆਈਏ (NIA) ਨੇ ਹਰਪ੍ਰੀਤ ਸਿੰਘ ਉਰਫ਼ ਹੈਪੀ ਮਲੇਸ਼ੀਆ (Harpreet Singh Alias Happy Malaysia) ਦੇ ਸਿਰ 'ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ ਹੈ, ਜੋ ਕਿ 2021 ਵਿੱਚ ਲੁਧਿਆਣਾ ਅਦਾਲਤ ਵਿੱਚ ਹੋਏ ਧਮਾਕੇ ਦਾ ਮੁੱਖ (Rs 10 Lakh bounty on Main Accused Ludhian Blast 2021 ) ਦੋਸ਼ੀ ਹੈ। ਐਨਆਈਏ ਅਨੁਸਾਰ ਹਰਪ੍ਰੀਤ ਸਿੰਘ ਨੇ ਪਾਕਿਸਤਾਨ ਤੋਂ ਆਈਈਡੀ (IED) ਦੀ ਡਰੋਨ ਰਾਹੀਂ ਤਸਕਰੀ ਕਰਕੇ ਲਿਆਂਦੀ ਕੀਤੀ ਸੀ ਅਤੇ 23 ਦਸੰਬਰ ਨੂੰ ਲੁਧਿਆਣਾ ਅਦਾਲਤ ਵਿੱਚ ਇੱਕ ਵਿਅਕਤੀ ਤੋਂ ਰਖਵਾਈ ਸੀ, ਜੋ ਕਿ ਰੱਖਣ ਦੌਰਾਨ ਧਮਾਕਾ ਹੋਣ 'ਤੇ ਮੁਲਜ਼ਮ ਦੀ ਮੌਤ ਹੋ ਗਈ ਸੀ, ਜਦਕਿ 2 ਹੋਰ ਲੋਕ ਵੀ ਜ਼ਖ਼ਮੀ ਹੋ ਗਏ ਸਨ।


  ਮੁੱਢਲੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਹਰਪ੍ਰੀਤ ਸਿੰਘ ਹੈਪੀ ਮਲੇਸ਼ੀਆ ਅੰਮ੍ਰਿਤਸਰ ਦੇ ਦਰਬਾਰ ਸਿੰਘ ਦਾ ਮੁੰਡਾ ਹੈ ਅਤੇ ਹੁਣ ਮਲੇਸ਼ੀਆ ਵਿਖੇ ਰਹਿ ਰਿਹਾ ਹੈ। ਐਸਟੀਐਫ ਅਤੇ ਵੱਖ ਵੱਖ ਜ਼ਿਲ੍ਹਿਆਂ ਦੀ ਪੁਲਿਸ ਪਾਕਿਸਤਾਨ ਤੋਂ ਡਰੋਨ ਰਾਹੀਂ ਆਈਈਡੀ ਤਸਕਰੀ ਮਾਮਲੇ ਵਿੱਚ ਹਰਪ੍ਰੀਤ ਸਿੰਘ ਦੀ ਭਾਲ ਕਰ ਰਹੀਆਂ ਹਨ ਅਤੇ ਹੁਣ ਐਨਆਈਆਈ ਨੇ ਇਹ 10 ਲੱਖ ਰੁਪਏ ਦੇ ਇਨਾਮ ਦੀ ਨਵੀਂ ਕਾਰਵਾਈ ਕੀਤੀ ਹੈ।

  ਇਸ਼ਤਿਹਾਰੀ ਪੋਸਟਰ।

  ਐਨਆਈਏ ਵੱਲੋਂ ਹਰਪ੍ਰੀਤ ਸਿੰਘ ਦੇ ਇਸ਼ਤਿਹਾਰੀ ਪੋਸਟਰ ਲਗਾਏ ਗਏ ਹਨ। ਇਸਤੋਂ ਇਲਾਵਾ ਐਸਟੀਐਮ ਨੇ ਹਰਪ੍ਰੀਤ ਸਿੰਘ ਵਿਰੁੱਧ ਰੈਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਹਰਪ੍ਰੀਤ ਦੇ ਪਾਕਿਸਤਾਨ ਬੈਠੇ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਨਾਲ ਵੀ ਲਿੰਕ ਹੈ।

  ਦੱਸ ਦੇਈਏ ਕਿ ਇਹ ਧਮਾਕਾ ਕੋਰਟ ਕੰਪਲੈਕਸ ਦੀ ਦੂਜੀ ਮੰਜ਼ਿਲ 'ਤੇ ਬਣੇ ਟਾਇਲਟ 'ਚ ਹੋਇਆ। ਉਸ ਸਮੇਂ ਜ਼ਿਲ੍ਹਾ ਅਦਾਲਤ ਦੀ ਕਾਰਵਾਈ ਚੱਲ ਰਹੀ ਸੀ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਕੈਂਪਸ ਦੀ ਇੱਕ ਕੰਧ ਨੂੰ ਨੁਕਸਾਨ ਪਹੁੰਚਿਆ ਅਤੇ ਇਮਾਰਤ ਵਿੱਚ ਖੜੀਆਂ ਕੁਝ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਿਆ ਸੀ। ਗ੍ਰਹਿ ਮੰਤਰਾਲੇ ਨੇ ਇਸ ਪੂਰੇ ਮਾਮਲੇ 'ਤੇ ਪੰਜਾਬ ਸਰਕਾਰ ਤੋਂ ਰਿਪੋਰਟ ਮੰਗੀ ਸੀ। NIA ਅਤੇ NSG ਦੀ ਟੀਮ ਇਸ ਧਮਾਕੇ ਦੀ ਅੱਤਵਾਦੀ ਅਤੇ ਵਿਦੇਸ਼ੀ ਸਾਜ਼ਿਸ਼ ਦੇ ਕੋਣ ਤੋਂ ਜਾਂਚ ਕਰ ਰਹੀ ਹੈ।

  Published by:Krishan Sharma
  First published:

  Tags: Blast, Ludhiana Court, NIA, Punjab government, Punjab Police