ਚੰਡੀਗੜ੍ਹ: Punjab Crime News: ਲੁਧਿਆਣਾ (Ludhiana News) ਦੇ ਪਾਇਲ ਕਸਬੇ ਤੋਂ ਇਸ ਸਮੇਂ ਦੀ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਬਿਜਲੀ ਦੀਆਂ ਉਚ ਵੋਲਟੇਜ਼ ਦੀਆਂ ਤਾਰਾਂ ਦੀ ਲਪੇਟ 'ਚ ਆਉਣ ਕਾਰਨ 2 ਵਿਅਕਤੀਆਂ ਦੀ ਮੌਤ (2 Killed with Electricity) ਹੋ ਗਈ ਹੈ। ਇਸ ਅਤਿ ਦੁਖਦਾਈ ਘਟਨਾ ਵਿੱਚ 5 ਮਜ਼ਦੂਰਾਂ ਦੇ ਝੁਲਣ ਦੀ ਵੀ ਖ਼ਬਰ ਹੈ, ਜਿਨ੍ਹਾਂ ਦਾ ਹਸਪਤਾਲ ਵਿਖੇ ਇਲਾਜ ਜਾਰੀ ਹੈ।
ਮ੍ਰਿਤਕਾਂ ਦੀ ਪਛਾਣ ਹਰਵੀਰ ਸਿੰਘ (ਉਮਰ 25 ਸਾਲ) ਅਤੇ ਕੁਲਜੀਤ ਸਿੰਘ (ਉਮਰ 47 ਸਾਲ) ਵੱਜੋਂ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮ੍ਰਿਤਕ ਬੀਤੇ ਦਿਨ ਭਾਰੀ ਹਨੇਰੀ ਨਾਲ ਖੇਤਾਂ ਵਿੱਚ ਮੋਟਰ ਦੇ ਟੁੱਟੇ ਸ਼ੈਡ ਨੂੰ ਠੀਕ ਕਰ ਰਹੇ ਸਨ, ਜਿਸ ਉਪਰੋਂ ਹਾਈਵੋਲਟੇਜ਼ ਤਾਰਾਂ ਲੰਘਦੀਆਂ ਹਨ। ਦੋਵੇਂ ਮ੍ਰਿਤਕ ਜਦੋਂ ਸ਼ੈਡ ਠੀਕ ਕਰ ਰਹੇ ਸਨ ਤਾਂ ਅਚਾਨਕ ਹਾਈ ਵੋਲਟੇਜ ਤਾਰਾਂ ਦੀ ਲਪੇਟ ਵਿੱਚ ਆ ਗਏ, ਜਿਸ ਕਾਰਨ ਦੋਵਾਂ ਦੀ ਮੌਕੇ 'ਤੇ ਮੌਤ ਹੋ ਗਈ।
ਜਦੋਂ ਇਨ੍ਹਾਂ ਦੋਵਾਂ ਨੂੰ ਬਚਾਉਣ ਲਈ ਨੇੜੇ ਕੰਮ ਕਰਦੇ ਮਜ਼ਦੂਰ ਅੱਗੇ ਆਏ ਤਾਂ ਉਹ ਵੀ ਕਰੰਟ ਨਾਲ ਝੁਲਸ ਗਏ, ਜਿਨ੍ਹਾਂ ਦਾ ਹਸਪਤਾਲ ਵਿਖੇ ਇਲਾਜ ਕੀਤਾ ਜਾ ਰਿਹਾ ਹੈ।
ਘਟਣਾ ਸਬੰਧੀ ਰੌਣੀ ਚੌਂਕੀ ਇੰਚਾਰਜ ਪ੍ਰਗਟ ਸਿੰਘ ਨੇ ਕਿਹਾ ਕਿ ਕਰੰਟ ਲੱਗਣ ਨਾਲ 2 ਮੌਤਾਂ ਹੋਈਆਂ ਹਨ। ਲਾਸ਼ਾਂ ਸਰਕਾਰੀ ਹਸਪਤਾਲ ਖੰਨਾ ਰਖਵਾ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਬਿਆਨ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ।
Published by:Krishan Sharma
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।