Home /News /punjab /

Lumpy Skin: ਪੰਜਾਬ ਸਰਕਾਰ ਵੱਲੋਂ ਲੰਪੀ ਸਕਿਨ ਬਿਮਾਰੀ ਨੂੰ ਵੇਖਦਿਆਂ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ

Lumpy Skin: ਪੰਜਾਬ ਸਰਕਾਰ ਵੱਲੋਂ ਲੰਪੀ ਸਕਿਨ ਬਿਮਾਰੀ ਨੂੰ ਵੇਖਦਿਆਂ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ

  • Share this:
    Lumpy Skin: ਪੰਜਾਬ ਸਰਕਾਰ (Punjab Government) ਵੱਲੋਂ ਲੰਪੀ ਸਕਿਨ ਬਿਮਾਰੀ ਨੂੰ ਵੇਖਦਿਆਂ ਸਰਕਾਰੀ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕੀਤੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਜਾਰੀ ਇੱਕ ਨੋਟੀਫਿਕੇਸ਼ਨ ਰਾਹੀਂ ਮੁਲਾਜ਼ਮਾਂ ਨੂੰ ਐਤਵਾਰ ਅਤੇ ਗਜਟਿਡ ਛੁੱਟੀ ਵਾਲੇ ਦਿਨ ਵੀ ਕੰਮ ਕਰਨ ਲਈ ਕਿਹਾ ਗਿਆ ਹੈ।

    ਨੋਟੀਫਿਕੇਸ਼ਨ


    ਪੰਜਾਬ ਦੇ ਅੰਦਰ ਫ਼ੈਲੀ ਲੰਪੀ ਸਕਿਨ ਬਿਮਾਰੀ ਦੇ ਕਾਰਨ ਨੂੰ ਲੈ ਕੇ ਜਿਥੇ ਸਰਕਾਰ ਦੇ ਵਲੋਂ ਪਸ਼ੂਆਂ ਨੂੰ ਵੈਸਕੀਨ ਲਗਾਉਣ ਦੀ ਮੁਹਿੰਮ ਵਿੱਢੀ ਹੋਈ ਹੈ, ਉਥੇ ਹੀ ਦੂਜੇ ਪਾਸੇ ਸਰਕਾਰੀ ਮੁਲਾਜ਼ਮਾਂ ਦੀਆਂ ਛੁੱਟੀਆਂ ਵੀ ਰੱਦ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।

    ਪੰਜਾਬ ਸਰਕਾਰ ਨੇ ਸਾਰੇ ਕਰਮਚਾਰੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਸੂਬੇ ਵਿੱਚ ਲੰਪੀ ਸਕਿਨ ਬਿਮਾਰੀ ਨੂੰ ਵੇਖਦੇ ਹੋਏ ਐਤਵਾਰ ਅਤੇ ਗਜ਼ਟਿਡ ਛੁੱਟੀ ਵਾਲੇ ਦਿਨ ਵੀ ਡਿਊਟੀ ਦਿੱਤੀ ਜਾਵੇ। ਨੋਟੀਫਿਕੇਸ਼ਨ 'ਚ ਕਿਹਾ ਗਿਆ ਕਿ ਜਦੋਂ ਤੱਕ ਲੰਪੀ ਸਕਿਨ ਬਿਮਾਰੀ 'ਤੇ ਪੂਰੀ ਤਰ੍ਹਾਂ ਕੰਟਰੋਲ ਨਹੀਂ ਪਾ ਲਿਆ ਜਾਂਦਾ, ਉਦੋਂ ਤੱਕ ਸਾਰਾ ਵੈਟਰਨਰੀ ਸਟਾਫ ਡਿਊਟੀ *ਤੇ ਹਾਜ਼ਰ ਰਹੇਗਾ ਅਤੇ ਆਮ ਦਿਨਾਂ ਵਾਂਗ ਹੀ ਕੰਮ ਕਰੇਗਾ।ਇਸਦੇ ਨਾਲ ਪੋਲੀਟੈਕਨਿਕ ਵਿੱਚ ਵੀ ਦੋਵੇਂ ਸਿਫ਼ਟਾ ਵਿੱਚ ਕੰਮ ਹੋਵੇਗਾ।
    Published by:Krishan Sharma
    First published:

    Tags: AAP Punjab, Lumpy skin, Lumpy Skin Disease Virus, Punjab government

    ਅਗਲੀ ਖਬਰ