Home /News /punjab /

ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਦੀ ਸੁਰੱਖਿਆ 'ਚ ਨੌਜਵਾਨ ਨੇ ਲਾਈ ਸੰਨ੍ਹ, ਜੱਫੀ ਪਾਉਣ ਦੀ ਕੋਸਿ਼ਸ਼

ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਦੀ ਸੁਰੱਖਿਆ 'ਚ ਨੌਜਵਾਨ ਨੇ ਲਾਈ ਸੰਨ੍ਹ, ਜੱਫੀ ਪਾਉਣ ਦੀ ਕੋਸਿ਼ਸ਼

ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਦੀ ਸੁਰੱਖਿਆ 'ਚ ਨੌਜਵਾਨ ਨੇ ਲਾਈ ਸੰਨ੍ਹ, ਜੱਫੀ ਪਾਉਣ ਦੀ ਕੋਸਿ਼ਸ਼

ਭਾਰਤ ਜੋੜੋ ਯਾਤਰਾ ਮੰਗਲਵਾਰ ਹੁਸਿ਼ਆਰਪੁਰ ਵਿੱਚ ਪੁੱਜ ਗਈ। ਇਸ ਦੌਰਾਨ ਇੱਕ ਵਿਅਕਤੀ ਵੱਲੋਂ ਰਾਹੁਲ ਗਾਂਧੀ ਦੀ ਸੁਰੱਖਿਆ ਵਿੱਚ ਸੰਲ੍ਹ ਲਗਾਉਣ ਦੀ ਖ਼ਬਰ ਹੈ। ਵਿਅਕਤੀ ਨੇ ਸੁਰੱਖਿਆ ਵਿੱਚ ਸੰਲ੍ਹ ਲਾਉਂਦੇ ਹੋਏ ਰਾਹੁਲ ਗਾਂਧੀ ਨੂੰ ਜੱਫੀ ਪਾਉਣ ਦੀ ਕੋਸਿ਼ਸ਼ ਕੀਤੀ।

  • Share this:

ਭਾਰਤ ਜੋੜੋ ਯਾਤਰਾ ਮੰਗਲਵਾਰ ਹੁਸਿ਼ਆਰਪੁਰ ਵਿੱਚ ਪੁੱਜ ਗਈ। ਇਸ ਦੌਰਾਨ ਇੱਕ ਵਿਅਕਤੀ ਵੱਲੋਂ ਰਾਹੁਲ ਗਾਂਧੀ ਦੀ ਸੁਰੱਖਿਆ ਵਿੱਚ ਸੰਨ੍ਹ ਲਗਾਉਣ ਦੀ ਖ਼ਬਰ ਹੈ। ਵਿਅਕਤੀ ਨੇ ਸੁਰੱਖਿਆ ਵਿੱਚ ਸੰਨ੍ਹ ਲਾਉਂਦੇ ਹੋਏ ਰਾਹੁਲ ਗਾਂਧੀ ਨੂੰ ਜੱਫੀ ਪਾਉਣ ਦੀ ਕੋਸਿ਼ਸ਼ ਕੀਤੀ।

ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਪੀਲੀ ਜੈਕਟ ਪਾਈ ਨੌਜਵਾਨ ਰਾਹੁਲ ਗਾਂਧੀ ਵੱਲ ਅਤੇ ਉਸ ਨੂੰ ਜੱਫੀ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਹਾਲਾਂਕਿ ਰਾਹੁਲ ਗਾਂਧੀ ਕੋਲ ਖੜੇ ਕਾਂਗਰਸੀ ਵਰਕਰ ਉਸ ਨੂੰ ਧੱਕੇ ਦੇ ਕੇ ਹਟਾ ਦਿੰਦੇ ਹਨ।

ਭਾਰਤ ਜੋੜੋ ਯਾਤਰਾ ਮੰਗਲਵਾਰ ਸਵੇਰੇ ਹੁਸ਼ਿਆਰਪੁਰ ਦੇ ਟਾਂਡਾ ਤੋਂ ਮੁੜ ਸ਼ੁਰੂ ਹੋਈ। ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਹਰੀਸ਼ ਚੌਧਰੀ ਅਤੇ ਰਾਜ ਕੁਮਾਰ ਚੱਬੇਵਾਲ ਸਮੇਤ ਪਾਰਟੀ ਦੇ ਸੀਨੀਅਰ ਆਗੂ ਮੁਕੇਰੀਆਂ ਵਿਖੇ ਰਾਤ ਰੁਕਣ ਵਾਲੀ ਯਾਤਰਾ ਦੌਰਾਨ ਗਾਂਧੀ ਦੇ ਨਾਲ ਦੇਖੇ ਗਏ।

ਰਾਹੁਲ ਗਾਂਧੀ, ਜਿਸ ਨੂੰ ਫਿਰ ਚਿੱਟੇ ਰੰਗ ਦੀ ਟੀ-ਸ਼ਰਟ ਪਹਿਨ ਕੇ ਦੇਖਿਆ ਗਿਆ, ਜਿਸ ਨੂੰ ਉਹ ਜ਼ਿਆਦਾਤਰ ਸਫ਼ਰ ਦੌਰਾਨ ਪਹਿਨਦਾ ਰਿਹਾ ਹੈ, ਔਰਤਾਂ ਦੇ ਇੱਕ ਸਮੂਹ ਨੂੰ ਮਿਲਿਆ ਅਤੇ ਉਨ੍ਹਾਂ ਨਾਲ ਇੱਕ ਫੋਟੋ ਕਲਿੱਕ ਕਰਵਾਈ।

ਸੋਮਵਾਰ ਨੂੰ ਸਾਬਕਾ ਕਾਂਗਰਸ ਪ੍ਰਧਾਨ ਨੇ ਕਿਹਾ ਸੀ ਕਿ ਯਾਤਰਾ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਨੇ ਬੇਰੁਜ਼ਗਾਰੀ ਅਤੇ ਮਹਿੰਗਾਈ ਦੇ ਮੁੱਦਿਆਂ ਨੂੰ ਲੈ ਕੇ ਭਾਜਪਾ ਸਰਕਾਰ ਦੀ ਵੀ ਨਾਅਰੇਬਾਜ਼ੀ ਕੀਤੀ।

Published by:Krishan Sharma
First published:

Tags: BHARAT JODO YATRA, Congress, Punjab Congress, Rahul Gandhi