Home /News /punjab /

35 ਹਜ਼ਾਰ ਕਰੋੜ ਦਾ ਕਰਜ਼ਾ ਲਵੇਗੀ ਸਰਕਾਰ...: ਵਿੱਤ ਮੰਤਰੀ ਚੀਮਾ ਨੇ ਕਿਹਾ; ਹੋਰ ਵੀ ਸਾਬਕਾ ਮੰਤਰੀ ਜਾਣਗੇ ਜੇਲ੍ਹ

35 ਹਜ਼ਾਰ ਕਰੋੜ ਦਾ ਕਰਜ਼ਾ ਲਵੇਗੀ ਸਰਕਾਰ...: ਵਿੱਤ ਮੰਤਰੀ ਚੀਮਾ ਨੇ ਕਿਹਾ; ਹੋਰ ਵੀ ਸਾਬਕਾ ਮੰਤਰੀ ਜਾਣਗੇ ਜੇਲ੍ਹ

Punjab Budget Session 2022: ਵਿੱਤ ਮੰਤਰੀ ਨੇ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਇਸ ਸਾਲ ਐਕਸਾਈਜ਼ ਡਿਊਟੀ ਵਜੋਂ 9,600 ਕਰੋੜ ਰੁਪਏ ਇਕੱਠੇ ਕਰੇਗੀ ਅਤੇ ਮਾਈਨਿੰਗ ਕਾਰੋਬਾਰ ਤੋਂ ਮਾਲੀਆ ਵਧਾਏਗੀ। ਅਸੀਂ ਇਸ ਸਾਲ 35,000 ਕਰੋੜ ਰੁਪਏ ਦਾ ਕਰਜ਼ਾ ਲੈ ਰਹੇ ਹਾਂ, ਪਰ 36,000 ਕਰੋੜ ਰੁਪਏ ਦਾ ਕਰਜ਼ਾ ਮੋੜਾਂਗੇ।

ਹੋਰ ਪੜ੍ਹੋ ...
 • Share this:
  ਐਸ.ਸਿੰਘ

  ਚੰਡੀਗੜ੍ਹ: Punjab Budget Session 2022: ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ (FM Punjab Harpal Cheema) ਨੇ ਕਿਹਾ ਹੈ ਕਿ ਪਿਛਲੀ ਕਾਂਗਰਸ (Congress) ਸਰਕਾਰ ਦੌਰਾਨ ਕਥਿਤ ਤੌਰ ’ਤੇ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਸਾਬਕਾ ਮੰਤਰੀਆਂ ਨੂੰ ਜਲਦੀ ਹੀ ਜੇਲ੍ਹ ਭੇਜਿਆ ਜਾਵੇਗਾ। ਚੀਮਾ ਨੇ ਇਹ ਐਲਾਨ ਵਿਧਾਨ ਸਭਾ 'ਚ ਆਪਣੇ ਬਜਟ ਪ੍ਰਸਤਾਵਾਂ 'ਤੇ ਭਾਸ਼ਣ ਦਿੰਦੇ ਹੋਏ ਕੀਤਾ ਹੈ। ਵਿੱਤ ਮੰਤਰੀ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਵੱਲੋਂ ਦਿੱਤੇ ਸੜਕ ਨਿਰਮਾਣ ਕਾਰਜ ਅਤੇ ਸਰਕਾਰ ਵੱਲੋਂ ਮਹਿੰਗੇ ਭਾਅ ’ਤੇ ਖਰੀਦੀਆਂ ਗਈਆਂ ਬੱਸਾਂ ਦੀਆਂ ਬਾਡੀਜ਼ ਬਣਾਉਣ ਦੇ ਠੇਕੇ; ਅਤੇ ਅਧਿਕਾਰੀਆਂ ਵੱਲੋਂ ਪਿੰਡਾਂ ਦੀਆਂ ਸੜਕਾਂ ’ਤੇ ਇੰਟਰਲਾਕਿੰਗ ਟਾਈਲਾਂ ਲਾਉਣ ਲਈ ਮਜਬੂਰ ਕਰਨ ਦੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਤੋਂ ਇਲਾਵਾ ਇੱਕ ਸਾਬਕਾ ਮੰਤਰੀ ਨੇ ਬੱਚਿਆਂ ਲਈ ਤੋਲਣ ਵਾਲੀ ਮਸ਼ੀਨ ਬਾਜ਼ਾਰੀ ਕੀਮਤ ਤੋਂ ਦੁੱਗਣੀ ਕੀਮਤ ’ਤੇ ਖਰੀਦਣ ਦੇ ਹੁਕਮ ਦਿੱਤੇ ਸਨ।

  ਇਹ ਤੋਲਣ ਵਾਲੀਆਂ ਮਸ਼ੀਨਾਂ 4,000 ਤੋਂ 4,200 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਉਪਲਬਧ ਹਨ, ਪਰ ਇਸ ਤੋਂ ਦੁੱਗਣੀ ਕੀਮਤ 'ਤੇ ਖਰੀਦੀਆਂ ਗਈਆਂ ਹਨ। ਉਨ੍ਹਾਂ ਸਦਨ ਵਿੱਚ ਮੌਜੂਦ ਮੈਂਬਰਾਂ ਨੂੰ ਸਵਾਲ ਕੀਤਾ ਕਿ ਕੀ ਸਾਨੂੰ ਇਸ ਨੂੰ ਭ੍ਰਿਸ਼ਟਾਚਾਰ ਨਹੀਂ ਕਹਿ ਕੇ ਇਨ੍ਹਾਂ ਮਾਮਲਿਆਂ ਦੀ ਜਾਂਚ ਨਹੀਂ ਕਰਨੀ ਚਾਹੀਦੀ? ਚੀਮਾ ਨੇ ਕਿਹਾ ਕਿ ‘ਆਪ’ ਸਰਕਾਰ ਸਰਕਾਰੀ ਖਜ਼ਾਨੇ ਦੀ ਲੁੱਟ ਕਰਕੇ ਸੂਬੇ ਦੀ ਆਰਥਿਕਤਾ ਨੂੰ ਲੀਹੋਂ ਲਾਹੁਣ ਵਾਲੇ ਇਨ੍ਹਾਂ ਲੋਕਾਂ ਦੀ ਜ਼ਿੰਮੇਵਾਰੀ ਤੈਅ ਕਰੇਗੀ।

  ਸਰਕਾਰ 35,000 ਕਰੋੜ ਰੁਪਏ ਦਾ ਕਰਜ਼ਾ ਲਵੇਗੀ

  ਇਸ ਤੋਂ ਇਲਾਵਾ, ਵਿੱਤ ਮੰਤਰੀ ਨੇ ਦੁਹਰਾਇਆ ਕਿ ਉਨ੍ਹਾਂ ਦੀ ਸਰਕਾਰ ਇਸ ਸਾਲ ਐਕਸਾਈਜ਼ ਡਿਊਟੀ ਵਜੋਂ 9,600 ਕਰੋੜ ਰੁਪਏ ਇਕੱਠੇ ਕਰੇਗੀ ਅਤੇ ਮਾਈਨਿੰਗ ਕਾਰੋਬਾਰ ਤੋਂ ਮਾਲੀਆ ਵਧਾਏਗੀ। ਅਸੀਂ ਇਸ ਸਾਲ 35,000 ਕਰੋੜ ਰੁਪਏ ਦਾ ਕਰਜ਼ਾ ਲੈ ਰਹੇ ਹਾਂ, ਪਰ 36,000 ਕਰੋੜ ਰੁਪਏ ਦਾ ਕਰਜ਼ਾ ਮੋੜਾਂਗੇ। ਅਸੀਂ ਇਹ ਵੀ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਇਕ ਸਾਬਕਾ ਵਿਧਾਇਕ ਨੇ ਹਰਿਆਣਾ ਅਤੇ ਰਾਜਸਥਾਨ ਨਾਲ ਲੱਗਦੇ ਇਲਾਕਿਆਂ ਵਿਚ ਸ਼ਰਾਬ ਦੀਆਂ ਦੁਕਾਨਾਂ ਲੈ ਲਈਆਂ, ਤਾਂ ਜੋ ਉਹ ਇਨ੍ਹਾਂ ਰਾਜਾਂ ਤੋਂ ਸਸਤੇ ਭਾਅ 'ਤੇ ਸ਼ਰਾਬ ਦੀ ਤਸਕਰੀ ਕਰ ਸਕੇ ਅਤੇ ਪੰਜਾਬ ਵਿਚ ਇਸ ਨੂੰ ਵੱਧ ਰੇਟ 'ਤੇ ਵੇਚ ਸਕੇ। ਇਸ ਦੌਰਾਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਬੇਨਿਯਮੀਆਂ ਦੀ ਜਾਂਚ ਹੋਣੀ ਚਾਹੀਦੀ ਹੈ ਪਰ ਸਿਆਸਤਦਾਨਾਂ ਨੂੰ ਬਿਨਾਂ ਵਜ੍ਹਾ ਨਿਸ਼ਾਨਾ ਨਹੀਂ ਬਣਾਇਆ ਜਾਣਾ ਚਾਹੀਦਾ।
  Published by:Krishan Sharma
  First published:

  Tags: AAP Punjab, Bhagwant Mann, Harpal Singh Cheema, Punjab Congress, Punjab government, Shiromani Akali Dal

  ਅਗਲੀ ਖਬਰ