Home /News /punjab /

Sidhu Moosewala Murder Case: ਮਾਨਸਾ ਅਦਾਲਤ ਨੇ ਗੈਂਗਸਟਰ ਕੇਕੜਾ ਤੇ ਮੰਨਾ ਨੂੰ ਪੁਲਿਸ ਰਿਮਾਂਡ 'ਤੇ ਭੇਜਿਆ

Sidhu Moosewala Murder Case: ਮਾਨਸਾ ਅਦਾਲਤ ਨੇ ਗੈਂਗਸਟਰ ਕੇਕੜਾ ਤੇ ਮੰਨਾ ਨੂੰ ਪੁਲਿਸ ਰਿਮਾਂਡ 'ਤੇ ਭੇਜਿਆ

Youtube Video

Sidhu Moosewala Murder Case: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਕਥਿਤ ਦੋਸ਼ੀ ਗੈਂਗਸਟਰ ਸੰਦੀਪ ਕੇਕੜਾ ਅਤੇ ਮਨਪ੍ਰੀਤ ਸਿੰਘ ਮੰਨਾ ਨੂੰ ਮੰਗਲਵਾਰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰਨ ਉਪਰੰਤ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ ਰਿਮਾਂਡ 'ਤੇ ਭੇਜ ਦਿੱਤਾ ਹੈ। ਅਦਾਲਤ ਨੇ ਸੰਦੀਪ ਕੇਕੜਾ ਨੂੰ 11 ਦਿਨਾਂ ਦੇ ਰਿਮਾਂਡ 'ਤੇ ਜਦਕਿ ਮਨਪ੍ਰੀਤ ਮੰਨਾ ਨੂੰ 9 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਹੈ।

ਹੋਰ ਪੜ੍ਹੋ ...
 • Share this:
  Sidhu Moosewala Murder Case: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਕਥਿਤ ਦੋਸ਼ੀ ਗੈਂਗਸਟਰ ਸੰਦੀਪ ਕੇਕੜਾ (Sandeep Kekra) ਅਤੇ ਮਨਪ੍ਰੀਤ ਸਿੰਘ ਮੰਨਾ (Manpreet Singh Manna) ਨੂੰ ਮੰਗਲਵਾਰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰਨ ਉਪਰੰਤ ਮਾਨਸਾ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਨੇ ਦੋਵਾਂ ਦੋਸ਼ੀਆਂ ਨੂੰ ਰਿਮਾਂਡ 'ਤੇ ਭੇਜ ਦਿੱਤਾ ਹੈ। ਅਦਾਲਤ ਨੇ ਸੰਦੀਪ ਕੇਕੜਾ ਨੂੰ 11 ਦਿਨਾਂ ਦੇ ਰਿਮਾਂਡ 'ਤੇ ਜਦਕਿ ਮਨਪ੍ਰੀਤ ਮੰਨਾ ਨੂੰ 9 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ ਹੈ।

  ਦੱਸ ਦੇਈਏ ਕਿ ਕੇਕੜਾ ਉਹ ਮੁਲਜ਼ਮ ਹੈ ਜਿਸ ਨੇ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਇਸ਼ਾਰੇ 'ਤੇ ਸਿੱਧੂ ਮੂਸੇਵਾਲਾ ਦੀ ਰੇਕੀ ਕੀਤੀ ਸੀ ਅਤੇ ਸੈਲਫੀਆਂ ਲਈਆਂ ਸਨ। ਫਿਰ ਇਸ ਨੇ ਹੀ ਦੂਜੇ ਗੈਂਗਸਟਰਾਂ ਨੂੰ ਇਤਲਾਹ ਦਿੱਤੀ ਸੀ ਕਿ ਮੂਸੇਵਾਲਾ ਗੱਡੀ ਲੈ ਕੇ ਚੱਲ ਪਿਆ ਹੈ। ਇਹ ਵੀ ਪਤਾ ਲੱਗਿਆ ਹੈ ਕਿ ਇਹ ਕੇਕੜਾ ਕਈ ਮਹੀਨਿਆਂ ਤੋਂ ਪਿੰਡ ਮੂਸਾ 'ਚ ਰਹਿ ਰਿਹਾ ਸੀ।

  ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੁਲਿਸ ਵੱਲੋਂ ਗਿ੍ਫ਼ਤਾਰ ਕੀਤੇ ਗਏ ਸੰਦੀਪ ਉਰਫ਼ ਕੇਕੜਾ ਨੇ ਪੁੱਛਗਿੱਛ 'ਚ ਅਹਿਮ ਖੁਲਾਸੇ ਕੀਤੇ ਸਨ। ਉਸ ਨੇ ਦੱਸਿਆ ਸੀ ਕਿ ਉਹ ਆਪਣੇ ਦੋਸਤਾਂ ਨਿੱਕੂ ਅਤੇ ਕੇਸ਼ਵ ਨਾਲ ਸੈਲਫੀ ਲੈਣ ਦੇ ਬਹਾਨੇ ਸਿੱਧੂ ਮੂਸੇਵਾਲਾ ਦੇ ਘਰ ਗਿਆ ਸੀ, ਉੱਥੇ ਉਸ ਨੇ ਥਾਰ ਕਾਰ ਦੀ ਫੋਟੋ ਵੀ ਖਿੱਚੀ ਅਤੇ ਕੇਸ਼ਵ ਅਤੇ ਨਿੱਕੂ ਨੂੰ ਨਾਲ ਲੈ ਕੇ ਇੱਕ ਮੋਟਰਸਾਈਕਲ 'ਤੇ ਬਿਠਾ ਕੇ ਵਾਪਸ ਲੈ ਗਿਆ ਸੀ।

  ਰਿਮਾਂਡ ਮਿਲਣ ਪਿੱਛੋਂ ਹੁਣ ਪੁਲਿਸ ਵੱਲੋਂ ਕਤਲ ਮਾਮਲੇ ਵਿੱਚ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਜਿਨ੍ਹਾਂ ਵਿੱਚ ਕਿਸਨੇ ਉਨ੍ਹਾਂ ਨੂੰ ਪੈਸੇ ਦਿੱਤੇ। ਕਿਸ-ਕਿਸ ਨੂੰ ਉਹ ਜਾਣਕਾਰੀ ਦੇ ਰਿਹਾ ਸੀ। ਅਜਿਹੇ ਕਈ ਹੋਰ ਸਾਰੇ ਸਵਾਲਾਂ ਦੇ ਜਵਾਬ ਪੁਲਿਸ ਦੇ ਹੱਥ ਲੱਗ ਸਕਦੇ ਹਨ।
  Published by:Krishan Sharma
  First published:

  Tags: Mansa, Punjab Police, Sidhu Moose Wala, Sidhu Moosewala

  ਅਗਲੀ ਖਬਰ