ਚੰਡੀਗੜ੍ਹ/ਮਾਨਸਾ: ਸਿੱਧੂ ਮੂਸੇਵਾਲਾ ਕਤਲ ਚੰਡੀਗੜ੍ਹ ਮਾਨਸਾਮਾਮਲੇ ਵਿੱਚ ਬੁੱਧਵਾਰ ਪੰਜਾਬ ਦੀ ਮਾਨਸਾ ਪੁਲਿਸ ਵੱਲੋਂ ਪੰਜਾਬੀ ਗਾਇਕਾਂ ਬੱਬੂ ਮਾਨ ਅਤੇ ਮਨਕੀਰਤ ਔਲਖ ਤੋਂ ਪੁੱਛਗਿੱਛ ਕੀਤੀ ਗਈ। ਦੋਵੇਂ ਗਾਇਕ ਦੁਪਹਿਰ ਸਮੇਂ ਦੇ ਲਗਭਗ ਮਾਨਸਾ ਸੀਆਈਏ ਪੁਲਿਸ ਕੋਲ ਪੁੱਜ ਗਏ ਸਨ। ਪੁਲਿਸ ਨੇ ਪਹਿਲਾਂ ਮਨਕੀਰਤ ਔਲਖ ਤੋਂ ਪੁੱਛਗਿੱਛ ਕੀਤੀ, ਜਦਕਿ ਬਾਅਦ ਵਿੱਚ ਬੱਬੂ ਮਾਨ ਤੋਂ ਸਵਾਲ-ਜਵਾਬ ਕੀਤੇ। ਪੁਲਿਸ ਵੱਲੋਂ ਦੋਵੇਂ ਗਾਇਕਾਂ ਤੋਂ 2 ਦਰਜਨ ਤੋਂ ਵਧੇਰੇ ਸਵਾਲਾਂ ਦੇ ਜਵਾਬ ਪੁੱਛੇ ਗਏ ਹਨ, ਜਿਨ੍ਹਾਂ ਦੇ ਜਵਾਬਾਂ ਤੋਂ ਵੇਖਣਾ ਇਹ ਹੋਵੇਗਾ ਕਿ ਪੁਲਿਸ ਕਿੰਨਾ ਕੁ ਸੰਤੁਸ਼ਟ ਹੁੰਦੀ ਹੈ।
ਮਾਨਸਾ ਪੁਲਿਸ ਵੱਲੋਂ ਬੀਤੇ ਦਿਨ ਗਾਇਕਾਂ ਬੱਬੂ ਮਾਨ, ਮਨਕੀਰਤ ਔਲਖ ਅਤੇ ਨਿਸ਼ਾਨ ਸਿੰਘ ਨੂੰ ਸੰਮਨ ਜਾਰੀ ਕੀਤੇ ਗਏ ਸਨ, ਜਿਸ ਤੋਂ ਬਾਅਦ ਬੁੱਧਵਾਰ ਇਹ ਪੁੱਛਗਿੱਛ ਲਈ ਹਾਜ਼ਰ ਹੋਏ। ਦੋਵੇਂ ਗਾਇਕ ਆਪਣੇ ਸੁਰੱਖਿਆ ਕਰਮਚਾਰੀਆਂ ਅਤੇ ਵਕੀਲਾਂ ਨਾਲ ਮਾਨਸਾ ਪੁਲਿਸ ਕੋਲ ਪੁੱਜੇ ਸਨ।
ਜਾਣਕਾਰੀ ਅਨੁਸਾਰ ਮਨਕੀਰਤ ਔਲਖ ਤੋਂ ਸੀਆਈਈ ਸਟਾਫ ਨੇ ਪਹਿਲਾਂ ਪੁੱਛਗਿੱਛ ਕੀਤੀ। ਪੁੱਛਗਿੱਛ ਮੁਕੰਮਲ ਹੋਣ ਤੋਂ ਬਾਅਦ ਮਨਕੀਰਤ ਔਲਖ ਜਿਵੇਂ ਹੀ ਬਾਹਰ ਆਇਆ ਤਾਂ ਉਸ ਵੱਲੋਂ ਕਿਸੇ ਨਾਲ ਵੀ ਗੱਲਬਾਤ ਨਹੀਂ ਕੀਤੀ ਗਈ ਅਤੇ ਆਪਣੀ ਗੱਡੀ ਵਿੱਚ ਬੈਠ ਕੇ ਚਲਾ ਗਿਆ। ਉਪਰੰਤ ਪੁਲਿਸ ਨੇ ਬੱਬੂ ਮਾਨ ਨੂੰ ਪੁੱਛਗਿੱਛ ਲਈ ਬੁਲਾਇਆ, ਜਿਸ ਕੋਲੋਂ 2 ਦਰਜਨ ਦੇ ਲਗਭਗ ਸਵਾਲ ਪੁੱਛੇ ਗਏ।
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਕਈ ਵਾਰੀ ਭਾਸ਼ਣਾਂ ਰਾਹੀਂ ਹੋਮਲੈਂਡ ਦਾ ਵੀ ਜਿ਼ਕਰ ਕਰ ਚੁੱਕੇ ਹਨ ਅਤੇ ਵਿੱਕੀ ਮਿੱਡੂਖੇੜਾ ਦੇ ਭਰਾ 'ਤੇ ਵੀ ਦੋਸ਼ ਲਗਾ ਚੁੱਕੇ ਹਨ, ਜਿਨ੍ਹਾਂ ਤੋਂ ਛੇਤੀ ਹੀ ਪੁੱਛਗਿੱਛ ਕੀਤੇ ਜਾਣ ਦੀ ਸੰਭਾਵਨਾ ਹੈ। ਪੁਲਿਸ ਸੂਤਰਾਂ ਅਨੁਸਾਰ ਬੀਤੇ ਦਿਨ ਵਿੱਕੀ ਮਿੱਡੂਖੇੜਾ ਦੇ ਭਰਾ ਨਾਲ ਫੋਨ 'ਤੇ ਅਧਿਕਾਰੀਆਂ ਦੀ ਗੱਲਬਾਤ ਹੋਈ ਸੀ, ਜਿਸ ਤੋਂ ਬਾਅਦ ਉਸ ਨੂੰ ਪੁੱਛਗਿੱਤ ਲਈ ਬੁਲਾਇਆ ਜਾ ਸਕਦਾ ਹੈ।
ਜਿ਼ਕਰਯੋਗ ਹੈ ਕਿ ਬੀਤੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਾਮਲੇ ਵਿੱਚ ਗੋਲਡੀ ਬਰਾੜ ਨੂੰ ਅਮਰੀਕਾ ਵਿੱਚ ਫੜੇ ਜਾਣ ਦਾ ਦਾਅਵਾ ਕੀਤਾ ਗਿਆ ਸੀ। ਪਰੰਤੂ ਹੁਣ ਗੈਂਗਸਟਰ ਵੱਲੋਂ ਇਸ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਹੈ ਕਿ ਉਹ ਨਾ ਤਾਂ ਕਿਸੇ ਹਿਰਾਸਤ ਵਿੱਚ ਹੈ ਅਤੇ ਨਾ ਹੀ ਨਜ਼ਰਬੰਦ ਹੈ। ਪਰੰਤੂ ਗੈਂਗਸਟਰ ਨੇ ਇੱਕ ਇੰਟਰਵਿਊ ਵਿੱਚ ਦਾਅਵਾ ਕੀਤਾ ਹੈ ਕਿ ਉਸ ਨੂੰ ਅਮਰੀਕਾ ਪੁਲਿਸ ਨੇ ਹਿਰਾਸਤ ਵਿੱਚ ਨਹੀਂ ਲਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Babbu Maan, Mankirt Aulakh, Punjab Police, Sidhu moosewala murder case, Sidhu moosewala murder update