Home /News /punjab /

'ਜ਼ਿਆਦਾ ਭੱਜ-ਨੱਠ ਨਾ ਕਰੋ, ਅੰਜਾਮ ਬੁਰਾ ਹੋਵੇਗਾ', ਮਾਨਸਾ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਵਿਦੇਸ਼ੀ ਨੰਬਰ ਰਾਹੀਂ ਧਮਕੀ

'ਜ਼ਿਆਦਾ ਭੱਜ-ਨੱਠ ਨਾ ਕਰੋ, ਅੰਜਾਮ ਬੁਰਾ ਹੋਵੇਗਾ', ਮਾਨਸਾ ਦੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਵਿਦੇਸ਼ੀ ਨੰਬਰ ਰਾਹੀਂ ਧਮਕੀ

Youtube Video

Sidhu Moosewala Murder Case: ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਵਿੱਚ ਲੱਗੀ ਮਾਨਸਾ ਪੁਲਿਸ (Mansa Police) ਨੂੰ ਧਮਕੀ ਮਿਲੀ ਹੈ ਕਿ ਉਹ ਕੇਸ ਦੀ ਜਾਂਚ-ਪੜਤਾਲ ਛੱਡ ਦੇਵੇ ਅਤੇ ਜ਼ਿਆਦਾ ਭੱਜ-ਨੱਠ ਨਾ ਕਰੇ। ਅਜਿਹਾ ਨਾ ਕਰਨ 'ਤੇ ਅੰਜਾਮ ਭੁਗਤਣ ਲਈ ਕਿਹਾ ਗਿਆ ਹੈ।

ਹੋਰ ਪੜ੍ਹੋ ...
  • Share this:
    Sidhu Moosewala Murder Case: ਪੰਜਾਬੀ ਗਾਇਕ ਅਤੇ ਕਾਂਗਰਸੀ ਆਗੂ ਸਿੱਧੂ ਮੂਸੇਵਾਲਾ ਦੇ ਕਤਲ ਦੀ ਜਾਂਚ ਵਿੱਚ ਲੱਗੀ ਮਾਨਸਾ ਪੁਲਿਸ (Mansa Police) ਨੂੰ ਧਮਕੀ ਮਿਲੀ ਹੈ ਕਿ ਉਹ ਕੇਸ ਦੀ ਜਾਂਚ-ਪੜਤਾਲ ਛੱਡ ਦੇਵੇ ਅਤੇ ਜ਼ਿਆਦਾ ਭੱਜ-ਨੱਠ ਨਾ ਕਰੇ। ਅਜਿਹਾ ਨਾ ਕਰਨ 'ਤੇ ਅੰਜਾਮ ਭੁਗਤਣ ਲਈ ਕਿਹਾ ਗਿਆ ਹੈ। ਇਹ ਧਮਕੀ ਮਾਨਸਾ ਪੁਲਿਸ ਦੇ ਐਸਐਚਓ ਨੂੰ ਫੋਨ ਰਾਹੀਂ ਵਿਦੇਸ਼ ਤੋਂ ਆਈ ਫੋਨ ਕਾਲ ਰਾਹੀਂ ਦਿੱਤੀ ਗਈ ਹੈ।

    ਦੱਸ ਦੇਈਏ ਕਿ ਮਾਨਸਾ ਪੁਲਿਸ ਵੱਲੋਂ ਲਗਾਤਾਰ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਜਾਂਚ ਜਾਰੀ ਹੈ ਅਤੇ ਕੇਸ ਨਾਲ ਜੁੜੇ ਵੱਖ-ਵੱਖ ਗੈਂਗਸਟਰਾਂ ਦਾ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਬੀਤੇ ਦਿਨ ਮਾਨਸਾ ਪੁਲਿਸ ਦੇ ਐਸਐਸਪੀ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਲਾਰੈਂਸ ਬਿਸ਼ਨੋਈ ਨੇ ਉਨ੍ਹਾਂ ਨੂੰ ਕਈ ਸੁਰਾਗ਼ ਹੱਥ ਲੱਗੇ ਹਨ ਅਤੇ ਇਸ ਸਬੰਧੀ ਵੀਡੀਓ ਵੀ ਮਿਲੀ ਹੈ।

    ਵਿਦੇਸ਼ੀ ਨੰਬਰਾਂ ਤੋਂ ਪੁਲਿਸ ਅਧਿਕਾਰੀਆਂ ਨੂੰ ਆਈ ਇਸ ਧਮਕੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸਤੋਂ ਪਹਿਲਾਂ ਗੈਂਗਸਟਰਾਂ ਵੱਲੋਂ ਗਾਇਕਾਂ ਅਤੇ ਸਲਮਾਨ ਖਾਨ ਸਣੇ ਉਨ੍ਹਾਂ ਦੇ ਪਿਤਾ ਨੂੰ ਧਮਕੀਆਂ ਵੀ ਮਿਲੀਆਂ ਹਨ।

    ਮਾਨਸਾ ਪੁਲਿਸ ਜਿਵੇਂ-ਜਿਵੇਂ ਮਾਮਲੇ ਦੀ ਜਾਂਚ ਕਰ ਰਹੀ ਹੈ ਉਵੇਂ-ਉੇਵੇਂ ਇਸ ਵਿੱਚ ਗੈਂਗਸਟਰਾਂ ਦੇ ਨਾਂਅ ਸਾਹਮਣੇ ਆ ਰਹੇ ਹਨ ਅਤੇ ਸੁਰਾਗ ਪਤਾ ਲੱਗ ਰਹੇ ਹਨ। ਦਿੱਸਿਆ ਜਾ ਰਿਹਾ ਹੈ ਕਿ ਇਸ ਕਤਲ ਦੀ ਗੁੱਥੀ ਵਿੱਚ 25 ਤੋਂ 30 ਜਣੇ ਸਾਹਮਣੇ ਆ ਸਕਦੇ ਹਨ ਅਤੇ ਪੁਲਿਸ ਹਰ ਐਂਗਲ ਤੋਂ ਜਾਂਚ ਵਿੱਚ ਲੱਗੀ ਹੋਈ ਹੈ।

    ਇਹ ਧਮਕੀ ਆਪਣੇ-ਆਪ ਵਿੱਚ ਹੀ ਬਹੁਤ ਕੁੱਝ ਕਹਿ ਰਹੀ ਹੈ। ਇੰਝ ਜਾਪ ਰਿਹਾ ਹੈ ਕਿ ਕੀ ਮਾਨਸਾ ਪੁਲਿਸ ਸਿੱਧੂ ਮੂਸੇਵਾਲਾ ਕਤਲ ਮਾਮਲੇ ਨੂੰ ਸੁਲਝਾਉਣ ਦੇ ਬਹੁਤ ਨੇੜੇ ਪੁੱਜ ਗਈ ਹੈ, ਜੋ ਕਿ ਇਹ ਧਮਕੀ ਦਿੱਤੀ ਗਈ ਹੈ। ਕਿਉਂਕਿ ਬੀਤੇ ਦਿਨ ਮਾਨਸਾ ਪੁਲਿਸ ਫਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚ ਮਨਪ੍ਰੀਤ ਸਿੰਘ ਮੰਨਾ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਵੀ ਲੈ ਕੇ ਆਈ ਸੀ।
    Published by:Krishan Sharma
    First published:

    Tags: Bhagwant Mann, Mansa, Punjab Police, Sidhu Moosewala

    ਅਗਲੀ ਖਬਰ