Home /News /punjab /

ਵਿਆਹੁਤਾ ਨੇ ਬੱਚਿਆਂ ਸਮੇਤ ਨਹਿਰ 'ਚ ਮਾਰੀ ਛਾਲ, ਮਾਂ-ਪੁੱਤ ਦੀ ਮੌਤ, ਛਾਲ ਮਾਰਨ ਤੋਂ ਪਹਿਲਾਂ ਵੀਡੀਓ 'ਚ ਲਾਏ ਦੋਸ਼

ਵਿਆਹੁਤਾ ਨੇ ਬੱਚਿਆਂ ਸਮੇਤ ਨਹਿਰ 'ਚ ਮਾਰੀ ਛਾਲ, ਮਾਂ-ਪੁੱਤ ਦੀ ਮੌਤ, ਛਾਲ ਮਾਰਨ ਤੋਂ ਪਹਿਲਾਂ ਵੀਡੀਓ 'ਚ ਲਾਏ ਦੋਸ਼

PHOTO From The Tribune.

PHOTO From The Tribune.

ਤਰਨਤਾਰਨ ਦੇ ਹਰੀਕੇ ਪੱਤਣ ਵਿਖੇ ਰਾਜਸਥਾਨ ਫੀਡਰ ਨਹਿਰ ਵਿੱਚ ਇੱਕ ਵਿਆਹੁਤਾ ਔਰਤ ਵੱਲੋਂ ਆਪਣੇ ਬੱਚਿਆਂ ਸਮੇਤ ਨਹਿਰ ਵਿੱਚ ਛਾਲ ਮਾਰੇ ਜਾਣ ਦੀ ਦੀ ਦੁਖਦਾਈ ਘਟਨਾ ਸਾਹਮਣੇ ਆਏ ਹੈ। ਵਿਆਹੁਤਾ ਔਰਤ ਵੱਲੋਂ ਨਹਿਰ ਵਿੱਚ ਛਾਲ ਮਾਰੇ ਜਾਣ ਤੋਂ ਪਹਿਲਾਂ ਸੋਸ਼ਲ ਮੀਡੀਆ ਉਪਰ ਇੱਕ ਵੀਡੀਓ ਵਾਇਰਲ ਕੀਤੀ ਗਈ ਹੈ, ਜਿਸ ਵਿੱਚ ਇਹ ਖੌਫਨਾਕ ਕਦਮ ਚੁੱਕਣ ਦਾ ਕਾਰਨ ਦੱਸਿਆ ਗਿਆ ਹੈ।

ਹੋਰ ਪੜ੍ਹੋ ...
  • Share this:

    ਜਾਣਕਾਰੀ ਅਨੁਸਾਰ ਜਦੋਂ ਔਰਤ ਆਪਣੇ 2 ਬੱਚਿਆਂ ਸਮੇਤ ਨਹਿਰ ਵਿੱਚ ਛਾਲ ਮਾਰ ਰਹੀ ਸੀ ਤਾਂ ਨਜਦੀਕ ਹੀ ਮਜਹੋਦ ਮਛੇਰਿਆਂ ਨੇ ਵੇਖ ਲਿਆ। ਮਛੇਰਿਆਂ ਨੇ ਤੁਰੰਤ ਨਹਿਰ ਵਿੱਚ ਛਾਲ ਮਾਰ ਕੇ ਤਿੰਨਾਂ ਨੂੰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ, ਪਰੰਤੂ ਔਰਤ ਦੀ ਲੜਕੀ ਨੂੰ ਹੀ ਬਚਾ ਸਕੇ। ਜਦਕਿ ਔਰਤ ਤੇ ਉਸਦਾ ਮੁੰਡਾ ਪਾਣੀ ਦੇ ਵਹਾਅ ਵਿੱਚ ਵਹਿ ਗਏ।

    ਜਾਣਕਾਰੀ ਅਨੁਸਾਰ ਔਰਤ ਦੀ ਪਛਾਣ ਗੁਰਜਿੰਦਰ ਕੌਰ ਵਾਸੀ ਪਿੰਡ ਬੇਂਕਾ ਤਰਨਤਾਰਨ ਵੱਜੋਂ ਹੋਈ ਹੈ। ਔਰਤ ਵੱਲੋਂ ਸੋਸ਼ਲ ਮੀਡੀਆ ਉਪਰ ਵਾਇਰਲ ਵੀਡੀਓ ਵਿੱਚ ਦੋਸ਼ ਲਗਾਏ ਗਏ ਹਨ ਕਿ ਉਸ ਨੂੰ ਸਹੁਰਾ ਪਰਿਵਾਰ ਤੰਗ ਪ੍ਰੇਸ਼ਾਨ ਕਰ ਰਿਹਾ ਸੀ, ਜਿਸ ਕਾਰਨ ਉਹ ਆਪਣੇ ਬੱਚਿਆਂ ਸਮੇਤ ਖੁਦਕੁਸ਼ੀ ਕਰਨ ਲਈ ਨਹਿਰ ਵਿੱਚ ਛਾਲ ਮਾਰ ਰਹੀ ਹੈ।

    ਭਾਲ ਕਰਨ 'ਤੇ ਬੱਚੇ ਦੀ ਲਾਸ਼ ਨਹਿਰ ਵਿਚੋਂ ਮਿਲੀ ਹੈ, ਪਰੰਤੂ ਔਰਤ ਦਾ ਅਜੇ ਤੱਕ ਕੁੱਝ ਪਤਾ ਨਹੀਂ ਲਗ ਸਕਿਆ ਹੈ। ਤਰਨਤਾਰਨ ਪੁਲਿਸ ਨੇ ਮਾਮਲੇ ਦੀ ਜਾਂਚ ਅਰੰਭ ਦਿੱਤੀ ਹੈ।

    Published by:Krishan Sharma
    First published:

    Tags: Crime against women, Crime news, Punjab Police, Tarn taran