Home /News /punjab /

ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਦੀ ਕੋਰੋਨਾ ਰਿਪੋਰਟ ਪੌਜੀਟਿਵ

ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਦੀ ਕੋਰੋਨਾ ਰਿਪੋਰਟ ਪੌਜੀਟਿਵ

(photo from twitter)

(photo from twitter)

MP Gurjit Aujla Corona Possitive: ਕੋਰੋਨਾ ਵਾਇਰਸ ਦੀ ਮਹਾਂਮਾਰੀ ਅਜੇ ਪੂਰੀ ਤਰ੍ਹਾਂ ਨਹੀਂ ਗਈ। ਪੰਜਾਬ ਵਿੱਚ ਅਜੇ ਵੀ ਕਈ ਕੇਸ ਸਾਹਮਣੇ ਆ ਰਹੇ ਹਨ। ਹੁਣ ਕਾਂਗਰਸ (Congress) ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਕੋਰੋਨਾ ਰਿਪੋਰਟ ਪੌਜੀਟਿਵ ਆਈ ਹੈ।

  • Share this:
    ਚੰਡੀਗੜ੍ਹ: MP Gurjit Aujla Corona Possitive: ਕੋਰੋਨਾ ਵਾਇਰਸ (Corona virus) ਦੀ ਮਹਾਂਮਾਰੀ ਅਜੇ ਪੂਰੀ ਤਰ੍ਹਾਂ ਨਹੀਂ ਗਈ। ਪੰਜਾਬ ਵਿੱਚ ਅਜੇ ਵੀ ਕਈ ਕੇਸ ਸਾਹਮਣੇ ਆ ਰਹੇ ਹਨ। ਹੁਣ ਕਾਂਗਰਸ (Congress) ਦੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਦੀ ਕੋਰੋਨਾ ਰਿਪੋਰਟ ਪੌਜੀਟਿਵ (Covid-19) ਆਈ ਹੈ। ਮੈਂਬਰ ਪਾਰਲੀਮੈਂਟ ਨੇ ਪਿਛਲੇ ਦਿਨਾਂ ਦੌਰਾਨ ਆਪਣੇ ਸੰਪਰਕ ਵਿੱਚ ਆਏ ਲੋਕਾਂ ਤੇ ਮਿਤਰਾਂ ਸਨੇਹੀਆਂ ਨੂੰ ਆਪਣੀ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ।

    ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਪਿਛਲੇ ਮਹੀਨੇ 26 ਜੁਲਾਈ ਨੂੰ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਜੋਤ ਬੈਂਸ ਨੂੰ ਵੀ ਕੋਰੋਨਾ ਹੋਇਆ ਸੀ।

    ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਮੁਲਕ ਵਿਚ ਕੋਰੋਨਾ ਦੇ ਮਾਮਲੇ ਵਧ ਰਹੇ ਹਨ। ਕੇਂਦਰੀ ਸਿਹਤ ਮੰਤਰਾਲੇ ਵੱਲੋਂ ਅੱਜ ਸਵੇਰੇ 8 ਵਜੇ ਜਾਰੀ ਅੰਕੜਿਆਂ ਮੁਤਾਬਕ ਕਰੋਨਾ ਕਾਰਨ ਦੇਸ਼ ’ਚ ਬੀਤੇ ਚੌਵੀ ਘੰਟਿਆਂ ਦੌਰਾਨ ਤਾਮਿਲਨਾਡੂ ਵਿੱਚ 900 ਤੋਂ ਹੇਠਾਂ ਨਵੇਂ ਕੋਵਿਡ -19 ਮਾਮਲੇ, ਐਮਪੀ ਵਿੱਚ 108 ਨਵੇਂ ਕੋਵਿਡ ਕੇਸ, ਬੰਗਾਲ ਵਿੱਚ 598 ਨਵੇਂ ਕੋਵਿਡ -19 ਮਾਮਲੇ, 4 ਹੋਰ ਮੌਤਾਂ, ਗੁਜਰਾਤ ਵਿੱਚ 552 ਨਵੇਂ ਕੋਰੋਨਾਵਾਇਰਸ ਮਾਮਲੇ, 2 ਮੌਤਾਂ, ਛੱਤੀਸਗੜ੍ਹ ਵਿੱਚ 75 ਕੋਵਿਡ -19 ਸੰਕਰਮਣ, ਤੇਲੰਗਾਨਾ ਵਿੱਚ ਦਰਜ ਕੋਵਿਡ-19 ਦੇ 612 ਨਵੇਂ ਮਾਮਲੇ ਦਰਜ, ਦਿੱਲੀ ਵਿੱਚ ਕੋਵਿਡ-19 ਦੇ 2,726 ਮਾਮਲੇ ਦਰਜ ਕੀਤੇ ਗਏ ਹਨ।
    Published by:Krishan Sharma
    First published:

    Tags: Ccoronavirus, COVID-19, Gurjit singh aujla, Punjab Congress

    ਅਗਲੀ ਖਬਰ