ਕੈਪਟਨ ਨੂੰ ਕਪਤਾਨ ਦੱਸਣ ਵਾਲੇ ਬਿੱਟੂ ਕਿਉਂ ਬਦਲੇ? ਬਿੱਟੂ ਨੂੰ ਕੈਪਟਨ ਦੀ ਕਾਬਲੀਅਤ 'ਤੇ ਕਿਉਂ ਸ਼ੱਕ?

News18 Punjabi | News18 Punjab
Updated: May 12, 2021, 8:56 AM IST
share image
ਕੈਪਟਨ ਨੂੰ ਕਪਤਾਨ ਦੱਸਣ ਵਾਲੇ ਬਿੱਟੂ ਕਿਉਂ ਬਦਲੇ? ਬਿੱਟੂ ਨੂੰ ਕੈਪਟਨ ਦੀ ਕਾਬਲੀਅਤ 'ਤੇ ਕਿਉਂ ਸ਼ੱਕ?

  • Share this:
  • Facebook share img
  • Twitter share img
  • Linkedin share img
ਕੁਝ ਦਿਨ ਪਹਿਲਾਂ ਤੱਕ ਰਵਨੀਤ ਬਿੱਟੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੱਕ 'ਚ ਬਿਆਨ ਦੇ ਰਹੇ ਸਨ ਤੇ ਬਿੱਟੂ ਦੇ ਨਿਸ਼ਾਨੇ ਤੇ ਕੈਪਟਨ ਤੇ ਸਵਾਲ ਚੁੱਕਣ ਵਾਲੇ ਨਵਜੋਤ ਸਿੰਘ ਸਿੱਧੂ ਸਨ। ਪਰ ਹੁਣ ਬਿੱਟੂ ਪਾਸਾ ਬਦਲ ਚੁੱਕੇ ਨੇ। ਕੈਪਟਨ ਦੇ ਹੱਕ 'ਚ ਖੜ੍ਹਨ ਦੀ ਥਾਂ ਕੈਪਟਨ ਨੂੰ ਹੀ ਸਵਾਲ ਕਰ ਰਹੇ ਨੇ। ਅਜਿਹੇ 'ਚ ਸਵਾਲ ਉਠ ਰਹੇ ਨੇ ਕਿ ਕੱਲ ਤਕ ਰਵਨੀਤ ਸਿੰਘ ਬਿੱਟੂ ਜੋ ਕੈਪਟਨ ਅਮਰਿੰਦਰ ਸਿੰਘ ਦੇ ਹੱਕ 'ਚ ਡਟ ਕੇ ਖੜ੍ਹੇ ਸਨ ਅਤੇ ਕੈਪਟਨ 'ਤੇ ਸਵਾਲ ਚੁੱਕਣ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਬਿੱਟੂ ਹਮਲਾਵਰ ਸਨ ਪਰ ਹੁਣ ਬਿੱਟੂ ਨਾ ਸਿਰਫ ਖੁਦ ਕੈਪਟਨ ਦੇ ਹੱਕ 'ਚ ਬੋਲ ਰਹੇ ਸਨ ਬਲਕਿ ਕੈਬਨਿਟ ਮੰਤਰੀਆਂ ਨੂੰ ਵੀ ਸਵਾਲ ਕਰ ਰਹੇ ਸੀ ਕਿ ਉਹ ਕੈਪਟਨ ਦੇ ਹੱਕ 'ਚ ਉਸ ਤਰ੍ਹਾਂ ਖੁੱਲ੍ਹ ਕੇ ਕਿਉਂ ਨਹੀਂ ਬੋਲ ਰਹੇ ਜਿਸ ਤਰ੍ਹਾਂ ਉਹਨਾਂ ਨੂੰ ਬੋਲਣਾ ਚਾਹੀਦਾ ਹੈ।
ਬਿੱਟੂ ਕੈਪਟਨ ਅਮਰਿੰਦਰ ਸਿੰਘ ਨੂੰ 2022 ਲਈ ਪੰਜਾਬ 'ਚ ਕਾਂਗਰਸ ਦਾ ਚਿਹਰਾ ਵੀ ਦੱਸ ਰਹੇ ਸਨ। ਪਰ ਹੁਣ ਰਵਨੀਤ ਸਿੰਘ ਬਿੱਟੂ ਪਾਸਾ ਬਦਲ ਚੁੱਕੇ ਨੇ ਕੁਝ ਦਿਨ ਪਹਿਲਾਂ ਤੱਕ ਕੈਪਟਨ ਨੂੰ 2022 'ਚ ਕਾਂਗਰਸ ਦਾ ਕਪਤਾਨ ਦੱਸਣ ਵਾਲੇ ਬਿੱਟੂ ਹੁਣ ਕੈਪਟਨ ਤੇ ਹੀ ਸਵਾਲ ਚੁੱਕ ਰਹੇ ਨੇ। ਬੇਅਦਬੀ ਕੇਸ ਨੂੰ ਲੈ ਕੇ ਬਿੱਟੂ ਹੁਣ ਕੈਪਟਨ ਵਿਰੋਧੀ ਖੇਮੇ ਦੀ ਬੋਲੀ ਬੋਲਣ ਲੱਗੇ ਨੇ। ਕੈਪਟਨ ਦੀ ਕਾਬਲੀਅਤ ਤੇ ਸਵਾਲ ਚੁੱਕ ਰਹੇ ਨੇ ਅਤੇ ਆਪਣੀ ਹੀ ਪਾਰਟੀ ਦੇ ਮੁੱਖ ਮੰਤਰੀ ਨੂੰ ਸਲਾਹ ਦੇ ਰਹੇ ਨੇ ਕਿ ਜੇ ਬੇਅਦਬੀ ਤੇ ਗੋਲੀਕਾਂਡ ਕੇਸ 'ਚ ਕਾਰਵਾਈ ਨਹੀਂ ਕਰ ਸਕਦੇ ਤਾਂ ਗ੍ਰਹਿ ਮੰਤਰਾਲਾ ਕਿਸੇ ਹੋਰ ਨੂੰ ਸੌਂਪ ਦਿਓ।
ਕੈਪਟਨ ਨੂੰ ਲੈ ਕੇ ਬਿੱਟੂ ਦਾ ਰਵੱਈਆ ਇੰਝ ਕਿਉਂ ਬਦਲ ਗਿਆ ਅਜਿਹਾ ਵੀ ਨਹੀਂ ਕਿ ਜਦੋਂ ਬਿੱਟੂ ਕੈਪਟਨ ਦੇ ਹੱਕ 'ਚ ਬੋਲ ਰਹੇ ਸਨ ਉਦੋਂ ਬੇਅਦਬੀ ਤੇ ਗੋਲੀਕਾਂਡ ਨੂੰ ਲੈ ਕੇ ਸਵਾਲ ਨਹੀਂ ਉੱਠ ਰਹੇ ਸਨ। ਸੀਐੱਮ 'ਤੇ ਉਦੋਂ ਵੀ ਸਵਾਲ ਉੱਠ ਰਹੇ ਸਨ ਪਰ ਉਸ ਵਕਤ ਬਿੱਟੂ ਕੈਪਟਨ ਨਾਲ ਖੜ੍ਹੇ ਸਨ ਪਰ ਹੁਣ ਅਚਾਨਕ ਬਿੱਟੂ ਪਾਸਾ ਬਦਲ ਗਏ ਨੇ। ਕੀ ਬਿੱਟੂ ਸੀਐੱਮ ਵਿਰੋਧੀ ਖੇਮੇ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਮੀਟਿੰਗਾਂ ਤੋਂ ਪ੍ਰਭਾਵਿਤ ਹੋ ਗਏ ਨੇ। ਕੀ ਬਿੱਟੂ ਨੂੰ ਲੱਗਦਾ ਕਿ ਸੀਐੱਮ ਬੇਅਦਬੀ ਮਾਮਲੇ 'ਚ ਇਨਸਾਫ ਨਹੀਂ ਦੇ ਪਾਉਣਗੇ ਜਾਂ ਫਿਰ ਬਿੱਟੂ ਨੂੰ ਪਾਰਟੀ ਵਿਚਲੀ ਕਿਸੇ ਵੱਡੀ ਸ਼ਕਤੀ ਤੋਂ ਅਜਿਹਾ ਬਿਆਨ ਦੇਣ ਲਈ ਇਸ਼ਾਰਾ ਹੋਇਆ ਹੈ।

ਜਾਂ ਫਿਰ ਕਾਂਗਰਸ ਦੀ ਇਸ ਖਾਨਾਜੰਗੀ ਚੋਂ ਬਿੱਟੂ ਆਪਣੇ ਲਈ ਕੋਈ ਮੌਕਾ ਤਲਾਸ਼ ਰਹੇ ਨੇ ਕਿਉਂਕਿ ਇਸ ਗੱਲ ਦੀ ਸੰਭਾਵਨਾ ਘੱਟ ਹੈ ਕਿ ਕੁਝ ਦਿਨ ਪਹਿਲਾਂ ਤੱਕ ਸੀਐੱਮ ਕੈਪਟਨ ਨੂੰ 2022 ਲਈ ਕਾਂਗਰਸ ਦਾ ਚਿਹਰਾ ਦੱਸਣ ਵਾਲੇ ਰਵਨੀਤ ਬਿੱਟੂ ਅਚਾਨਕ ਪਾਸਾ ਬਦਲ ਜਾਣ।
Published by: Anuradha Shukla
First published: May 12, 2021, 8:43 AM IST
ਹੋਰ ਪੜ੍ਹੋ
ਅਗਲੀ ਖ਼ਬਰ