Home /News /punjab /

'ਜੇ ਸਰਕਾਰ ਪੱਖਪਾਤੀ ਹੁੰਦੀ ਤਾਂ ਇਨ੍ਹਾਂ ਦੇ ਐਨਕਾਊਂਟਰ ਹੋ ਜਾਣੇ ਸੀ', ਅੰਮ੍ਰਿਤਪਾਲ ਦੇ ਵਿਵਾਦਤ ਬਿਆਨ 'ਤੇ ਬੋਲੇ ਬਿੱਟੂ

'ਜੇ ਸਰਕਾਰ ਪੱਖਪਾਤੀ ਹੁੰਦੀ ਤਾਂ ਇਨ੍ਹਾਂ ਦੇ ਐਨਕਾਊਂਟਰ ਹੋ ਜਾਣੇ ਸੀ', ਅੰਮ੍ਰਿਤਪਾਲ ਦੇ ਵਿਵਾਦਤ ਬਿਆਨ 'ਤੇ ਬੋਲੇ ਬਿੱਟੂ

'ਜੇ ਸਰਕਾਰ ਪੱਖਪਾਤੀ ਹੁੰਦੀ ਤਾਂ ਇਨ੍ਹਾਂ ਦੇ ਐਨਕਾਊਂਟਰ ਹੋ ਜਾਣੇ ਸੀ', ਅੰਮ੍ਰਿਤਪਾਲ ਦੇ ਵਿਵਾਦਤ ਬਿਆਨ 'ਤੇ ਬੋਲੇ ਬਿੱਟੂ

Ravneet Bittu Interview on Amritpal Singh: ਨਿਊਜ਼18 'ਤੇ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਕਾਂਗਰਸੀ ਆਗੂ ਨੇ ਕਿਹਾ ਕਿ ਖਾਲਿਸਤਾਨੀ ਅੰਮ੍ਰਿਤਪਾਲ ਦੀ ਪੰਜਾਬ ਵਿਰੁੱਧ ਪੂਰੀ ਪਲਾਨਿੰਗ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਨਿਰਪੱਖ ਹੈ ਅਤੇ ਜੇੇਕਰ ਪੱਖਪਾਤ ਹੁੰਦਾ ਤਾਂ ਹੁਣ ਤੱਕ ਇਨ੍ਹਾਂ ਦੇ ਵੀ ਐਨਕਾਊਂਟਰ ਹੋ ਜਾਣੇ ਸਨ।

ਹੋਰ ਪੜ੍ਹੋ ...
  • Share this:

Ravneet Bittu Interview on Amritpal Singh: ਵਾਰਿਸ ਪੰਜਾਬ ਦੇ ਅੰਮ੍ਰਿਤਪਾਲ ਸਿੰਘ ਅਤੇ ਕਾਂਗਰਸੀ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੂ ਵਿਚਕਾਰ ਚੱਲ ਰਹੀ ਸ਼ਬਦੀ ਜੰਗ ਜਾਰੀ ਹੈ। ਮੈਂਬਰ ਪਾਰਲੀਮੈਂਟ ਨੇ ਅੰਮ੍ਰਿਤਪਾਲ ਸਿੰਘ ਵੱਲੋਂ ਬੀਤੇ ਦਿਨੀ ਦਿੱਤੇ ਵਿਵਾਦਤ ਬਿਆਨਾਂ ਉਪਰ ਤਿੱਖਾ ਪ੍ਰਤੀਕਰਮ ਦਿੱਤਾ ਹੈ। ਨਿਊਜ਼18 'ਤੇ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਕਾਂਗਰਸੀ ਆਗੂ ਨੇ ਕਿਹਾ ਕਿ ਖਾਲਿਸਤਾਨੀ ਅੰਮ੍ਰਿਤਪਾਲ ਦੀ ਪੰਜਾਬ ਵਿਰੁੱਧ ਪੂਰੀ ਪਲਾਨਿੰਗ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਨਿਰਪੱਖ ਹੈ ਅਤੇ ਜੇੇਕਰ ਪੱਖਪਾਤ ਹੁੰਦਾ ਤਾਂ ਹੁਣ ਤੱਕ ਇਨ੍ਹਾਂ ਦੇ ਵੀ ਐਨਕਾਊਂਟਰ ਹੋ ਜਾਣੇ ਸਨ।

'ਬਾਹਰੋਂ ਆਏ ਵਿਅਕਤੀ ਕਰ ਰਹੇ ਹਨ ਪੰਜਾਬ ਦਾ ਮਾਹੌਲ ਖਰਾਬ'

ਰਵਨੀਤ ਬਿੱਟੂ ਨੇ ਇੰਟਰਵਿਊ ਦੌਰਾਨ ਖਾਲਿਸਤਾਨੀ ਆਗੂ ਅੰਮ੍ਰਿਤਪਾਲ ਸਿੰਘ ਨੂੰ ਖਰੀਆਂ ਖਰੀਆਂ ਸੁਣਾਈਆਂ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਾਹਰੋਂ ਆਏ ਵਿਅਕਤੀ ਮਾਹੌਲ ਖਰਾਬ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਪੰਜਾਬ ਦੇ ਅੱਤਵਾਦ ਦਾ ਦੌਰ ਵੀ ਵੇਖਿਆ ਹੈ, ਅੰਮ੍ਰਿਤਪਾਲ ਅਜੇ ਬੱਚਾ ਹੈ, ਜਿਸ ਨੂੰ ਪਹਿਲਾਂ ਵਾਲੇ ਹਾਲਾਤ ਵੀ ਵੇਖਣੇ ਚਾਹੀਦੇ ਹਨ। ਪਰੰਤੂ ਇਹ ਬਾਹਰੋਂ ਪੰਜਾਬ ਆ ਕੇ ਲੋਕਾਂ ਨੂੰ ਗਿਆਨ ਦੇ ਰਿਹਾ ਹੈ।


a


'ਖਾਲਿਸਤਾਨ ਦਾ ਕੋਈ ਵਜੂਦ ਨਹੀਂ'

ਕਾਂਗਰਸੀ ਆਗੂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਵੱਲੋਂ ਅਜਨਾਲਾ ਕਾਂਡ ਪੂਰੀ ਪਲਾਨਿੰਗ ਤਹਿਤ ਕੀਤਾ ਗਿਆ ਹੈ ਅਤੇ ਪੰਜਾਬ ਸਰਕਾਰ ਕਾਨੂੰਨ ਵਿਵਸਥਾ ਲਈ ਜਿ਼ੰਮੇਵਾਰ ਹੈ, ਪਰੰਤੂ ਅੰਮ੍ਰਿਤਪਾਲ 'ਤੇ ਕੋਈ ਵੀ ਕੇਸ ਦਰਜ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਵਾਰ ਵਾਰ ਖਾਲਿਸਤਾਨ ਦੀ ਗੱਲ ਕਰ ਰਿਹਾ ਹੈ, ਪਰੰਤੂ ਪੰਜਾਬ ਵਿੱਚ ਖਾਲਿਸਤਾਨ ਦਾ ਕੋਈ ਵਜੂਦ ਨਹੀਂ ਹੈ।

Published by:Krishan Sharma
First published:

Tags: Amritpal Singh Khalsa, Punjab Congress, Punjab Police, Ravneet Singh Bittu, SGPC, Sikh News