Home /News /punjab /

Exclusive: ਤ੍ਰਿਪਤ ਬਾਜਵਾ 'ਤੇ ਕਾਰਵਾਈ ਲਈ ਰਿਪੋਰਟ ਤਿਆਰ, ਮੰਤਰੀ ਧਾਲੀਵਾਲ ਨੇ ਮਾਨ ਨੂੰ ਸੌਂਪੀ

Exclusive: ਤ੍ਰਿਪਤ ਬਾਜਵਾ 'ਤੇ ਕਾਰਵਾਈ ਲਈ ਰਿਪੋਰਟ ਤਿਆਰ, ਮੰਤਰੀ ਧਾਲੀਵਾਲ ਨੇ ਮਾਨ ਨੂੰ ਸੌਂਪੀ

Exclusive: ਤ੍ਰਿਪਤ ਬਾਜਵਾ 'ਤੇ ਕਾਰਵਾਈ ਲਈ ਰਿਪੋਰਟ ਤਿਆਰ, ਮੰਤਰੀ ਧਾਲੀਵਾਲ ਨੇ ਮਾਨ ਨੂੰ ਸੌਂਪੀ

Corruption Case: ਭ੍ਰਿਸ਼ਟਾਚਾਰ ਮਾਮਲੇ 'ਚ ਸਾਧੂ ਸਿੰਘ ਧਰਮਸੋਤ ਸਮੇਤ ਹੋਰਨਾਂ ਸਾਬਕਾ ਕਾਂਗਰਸੀ (Congress) ਮੰਤਰੀਆਂ 'ਤੇ ਵੀ ਕਾਰਵਾਈ ਹੋਣ ਦੇ ਸੰਕੇਤ ਮਿਲੇ ਹਨ। ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੀ ਅਗਵਾਈ ਹੇਠਲੀ ਪੰਜਾਬ ਸਰਕਾਰ (Punjab Government) ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Minister Kuldeep Singh Dhaliwal) ਨੇ ਨਿਊਜ਼18 ਨਾਲ ਗੱਲਬਾਤ ਦੌਰਾਨ ਦੱਸਿਆ ਹੈ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ (Tripat Rajinder Singh Bajwa) ਵਿਰੁੱਧ ਵੀ ਕਾਰਵਾਈ ਹੋ ਸਕਦੀ ਹੈ।

ਹੋਰ ਪੜ੍ਹੋ ...
  • Share this:
    ਚੰਡੀਗੜ੍ਹ: Corruption Case: ਭ੍ਰਿਸ਼ਟਾਚਾਰ ਮਾਮਲੇ 'ਚ ਸਾਧੂ ਸਿੰਘ ਧਰਮਸੋਤ ਸਮੇਤ ਹੋਰਨਾਂ ਸਾਬਕਾ ਕਾਂਗਰਸੀ (Congress) ਮੰਤਰੀਆਂ 'ਤੇ ਵੀ ਕਾਰਵਾਈ ਹੋਣ ਦੇ ਸੰਕੇਤ ਮਿਲੇ ਹਨ। ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੀ ਅਗਵਾਈ ਹੇਠਲੀ ਪੰਜਾਬ ਸਰਕਾਰ (Punjab Government) ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Minister Kuldeep Singh Dhaliwal) ਨੇ ਨਿਊਜ਼18 ਨਾਲ ਗੱਲਬਾਤ ਦੌਰਾਨ ਦੱਸਿਆ ਹੈ ਕਿ ਤ੍ਰਿਪਤ ਰਜਿੰਦਰ ਸਿੰਘ ਬਾਜਵਾ (Tripat Rajinder Singh Bajwa) ਵਿਰੁੱਧ ਵੀ ਕਾਰਵਾਈ ਹੋ ਸਕਦੀ ਹੈ।

    ਨਿਊਜ਼18 ਨਾਲ ਗੱਲਬਾਤ ਦੌਰਾਨ ਧਾਲੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਮਾਨ ਨੂੰ ਤ੍ਰਿਪਤ ਰਜਿੰਦਰ ਬਾਜਵਾ ਵਿਰੁੱਧ ਰਿਪੋਰਟ ਬਣਾ ਕੇ ਸੌਂਪ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਰਿਪੋਰਟ ਵਿੱਚ 1-2 ਅਧਿਕਾਰੀ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਹ ਰਿਪੋਰਟ ਭ੍ਰਿਸ਼ਟਾਚਾਰ ਮਾਮਲੇ ਨੂੰ ਲੈ ਕੇ ਸੌਂਪੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆ ਗਏ ਸਨ ਅਤੇ ਅਗਲੇ ਦਿਨ ਇੱਕ ਪੰਚਾਇਤ ਜ਼ਮੀਨ ਦੀ ਫਾਈਲ 'ਤੇ ਬਾਜਵਾ ਨੇ ਦਸਤਖਤ ਕੀਤੇ ਸਨ।

    ਇਹ ਜ਼ਮੀਨ ਅੰਮ੍ਰਿਤਸਰ ਦੀ ਇੱਕ ਕਾਲੋਨੀ ਦੇ ਨਾਲ ਦੱਸੀ ਜਾਂਦੀ ਹੈ, ਜਿਸਦਾ ਇਹ ਪੂਰਾ ਮਾਮਲਾ ਹੈ। ਇਸ ਪੰਚਾਇਤੀ ਜ਼ਮੀਨ ਦਾ ਘੱਟ ਰੇਟ 'ਤੇ ਮਤਾ ਪਾਇਆ ਗਿਆ ਸੀ, ਹਾਲਾਂਕਿ ਮਹਿਕਮੇ ਵੱਲੋਂ ਦੁਬਾਰਾ ਮਤਾ ਪਾਉਣ ਲਈ ਕਿਹਾ ਗਿਆ ਸੀ, ਪਰੰਤੂ ਪੁਰਾਣੇ ਮਤੇ 'ਤੇ ਹੀ ਇਹ ਜ਼ਮੀਨ ਅੱਗੇ ਦੇ ਦਿੱਤੀ ਗਈ ਸੀ, ਜਿਸ 'ਤੇ ਮੰਤਰੀ ਬਾਜਵਾ ਨੇ ਦਸਤਖਤ ਕੀਤੇ ਸਨ।

    ਉਨ੍ਹਾਂ ਕਿਹਾ ਕਿ ਇਹ ਮਾਮਲਾ ਪੰਜਾਬ ਵਿਧਾਨ ਸਭਾ ਚੋਣਾਂ 2022 ਦੇ ਅ਼ਖੀਰ ਦਾ ਹੈ, ਜਦੋਂ ਕਾਂਗਰਸ ਪਾਰਟੀ ਦੀ ਸਰਕਾਰ ਖ਼ਤਮ ਹੋ ਚੁੱਕੀ ਸੀ ਤਾਂ ਉਸ ਸਮੇਂ ਦੇ ਮੰਤਰੀ ਤ੍ਰਿਪਤ ਬਾਜਵਾ ਨੇ ਫਾਈਲ 'ਤੇ ਦਸਤਖਤ ਕੀਤੇ। ਇਹ ਉਹ ਫਾਈਲ ਸੀ, ਜਿਸ 'ਤੇ 4 ਸਾਲ ਤੱਕ ਦਸਤਖਤ ਨਹੀਂ ਹੋਏ ਅਤੇ ਚੋਣਾਂ ਦੇ ਅਖੀਰ 'ਚ ਕਾਂਗਰਸ ਦੀ ਸਰਕਾਰ ਖਤਮ ਹੋਣ ਤੋਂ ਬਾਅਦ ਦਸਤਖਤ ਹੋਏ। ਉਨ੍ਹਾਂ ਕਿਹਾ ਕਿ ਮੰਤਰੀ ਵਿਰੁੱਧ ਕਾਰਵਾਈ ਹੋਵੇਗੀ।

    ਹੁਣ ਤੱਕ ਕਿੰਨੀ ਪੰਚਾਇਤੀ ਜ਼ਮੀਨ ਛੁਡਵਾਈ ਗਈ 

    ਕੈਬਨਿਟ ਮੰਤਰੀ ਨੇ ਇਸ ਮੌਕੇ ਦੱਸਿਆ ਕਿ ਪੰਜਾਬ ਵਿੱਚ ਨਾਜਾਇਜ਼ ਕਬਜ਼ੇ ਅਧੀਨ 50 ਹਜ਼ਾਰ ਏਕੜ ਛੁਡਵਾਈ ਜਾਣੀ ਹੈ, ਜਿਸ ਵਿਚੋਂ ਹੁਣ ਤੱਕ 6200 ਏਕੜ ਦੇ ਲਗਭਗ ਜ਼ਮੀਨ ਤੋਂ ਕਬਜ਼ਾ ਛੁਡਵਾਇਆ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅਗਲੇ 2 ਮਹੀਨਿਆਂ ਦੌਰਾਨ ਹੋਰ 8000 ਜ਼ਮੀਨ ਤੋਂ ਕਬਜ਼ਾ ਛੁਡਾਉਣ ਜਾ ਰਹੇ ਹਨ, ਜਿਸ ਲਈ ਟੀਮਾਂ ਤਿਆਰ ਹਨ ਅਤੇ ਐਕਸ਼ਨ ਪਲਾਨ ਤਿਆਰ ਕੀਤਾ ਜਾ ਰਿਹਾ ਹੈ।

    ਉਨ੍ਹਾਂ ਕਿਹਾ ਕਿ ਉਕਤ ਕੁੱਲ ਜ਼ਮੀਨ ਵਿਚੋਂ 35 ਹਜ਼ਾਰ ਏਕੜ ਕਿਸਾਨੀ ਨਾਲ ਸਬੰਧਤ ਜ਼ਮੀਨ ਨੂੰ ਲੀਜ਼ 'ਤੇ ਦਿੱਤਾ ਜਾਵੇਗਾ ਅਤੇ ਬਾਕੀ ਸ਼ਹਿਰਾਂ ਵਿਚਲੀ ਜ਼ਮੀਨ ਸਰਕਾਰ ਅਧੀਨ ਹੋਵੇਗੀ।
    Published by:Krishan Sharma
    First published:

    Tags: AAP Punjab, Amarinder Raja Warring, Bhagwant Mann, Punjab Congress, Punjab politics, Shiromani Akali Dal, Tripat Rajinder Singh Bajwa

    ਅਗਲੀ ਖਬਰ