Home /News /punjab /

Mohali Blast: ਸੁਰਾਗ਼ ਹੱਥ ਲੱਗੇ ਹਨ, ਛੇਤੀ ਹੱਲ ਕਰ ਲਵਾਂਗੇ ਮਾਮਲਾ: ਡੀਜੀਪੀ

Mohali Blast: ਸੁਰਾਗ਼ ਹੱਥ ਲੱਗੇ ਹਨ, ਛੇਤੀ ਹੱਲ ਕਰ ਲਵਾਂਗੇ ਮਾਮਲਾ: ਡੀਜੀਪੀ

Punjab News: ਪੰਜਾਬ ਪੁਲਿਸ (Punjab Police) ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੂੰ ਇੱਕ ਦਿਨ ਪਹਿਲਾਂ ਮੋਹਾਲੀ ਵਿੱਚ ਪੁਲਿਸ ਦੇ ਖੁਫੀਆ ਵਿਭਾਗ ਦੇ ਹੈੱਡਕੁਆਰਟਰ (Attack on Police Headquarter) 'ਤੇ ਰਾਕੇਟ ਰਾਹੀਂ ਚਲਾਏ ਗਏ ਗ੍ਰਨੇਡ ਹਮਲੇ (Granade Attack) ਦੇ ਸਬੰਧ ਵਿੱਚ ਕੁਝ ਅਹਿਮ ਸੁਰਾਗ ਮਿਲੇ ਹਨ ਅਤੇ ਜਲਦੀ ਹੀ ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ।

ਹੋਰ ਪੜ੍ਹੋ ...
  • Share this:
    ਚੰਡੀਗੜ੍ਹ: Punjab News: ਪੰਜਾਬ ਪੁਲਿਸ (Punjab Police) ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੂੰ ਇੱਕ ਦਿਨ ਪਹਿਲਾਂ ਮੋਹਾਲੀ ਵਿੱਚ ਪੁਲਿਸ ਦੇ ਖੁਫੀਆ ਵਿਭਾਗ ਦੇ ਹੈੱਡਕੁਆਰਟਰ (Attack on Police Headquarter) 'ਤੇ ਰਾਕੇਟ ਰਾਹੀਂ ਚਲਾਏ ਗਏ ਗ੍ਰਨੇਡ ਹਮਲੇ (Granade Attack) ਦੇ ਸਬੰਧ ਵਿੱਚ ਕੁਝ ਅਹਿਮ ਸੁਰਾਗ ਮਿਲੇ ਹਨ ਅਤੇ ਜਲਦੀ ਹੀ ਇਸ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ। ਪੁਲਿਸ ਦੇ ਡਾਇਰੈਕਟਰ ਜਨਰਲ (DGP) ਵੀਕੇ ਭਾਵਰਾ ਨੇ ਸੀਨੀਅਰ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਇੱਕ ਵਿਸਫੋਟਕ ਪੁਲਿਸ ਖੁਫੀਆ ਯੂਨਿਟ ਦੇ ਹੈੱਡਕੁਆਰਟਰ ਦੀ ਇਮਾਰਤ ਨਾਲ ਟਕਰਾ ਗਿਆ ਸੀ ਅਤੇ ਜਾਪਦਾ ਹੈ ਕਿ ਇਸ ਵਿੱਚ ਟੀਐਨਟੀ (ਟ੍ਰਿਨੀਟ੍ਰੋਟੋਲੁਏਨ) ਦੀ ਵਰਤੋਂ ਕੀਤੀ ਗਈ ਸੀ।

    ਦੱਸਣਯੋਗ ਹੈ ਕਿ ਮੋਹਾਲੀ ਦੇ ਸੈਕਟਰ 77 ਸਥਿਤ ਖੁਫੀਆ ਯੂਨਿਟ ਦੇ ਇਸ ਹੈੱਡਕੁਆਰਟਰ ਕੰਪਲੈਕਸ 'ਤੇ ਸੋਮਵਾਰ ਰਾਤ ਰਾਕੇਟ ਪ੍ਰੋਪੇਲਡ ਗ੍ਰਨੇਡ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਇਮਾਰਤ ਦੀ ਇਕ ਮੰਜ਼ਿਲ ਦੀਆਂ ਖਿੜਕੀਆਂ ਦੇ ਸ਼ੀਸ਼ੇ ਚਕਨਾਚੂਰ ਹੋ ਗਏ। ਇਹ ਧਮਾਕਾ ਸ਼ਾਮ ਕਰੀਬ 7.45 ਵਜੇ ਹੋਇਆ। ਹਾਲਾਂਕਿ ਇਸ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਡੀਜੀਪੀ ਨੇ ਕਿਹਾ, “ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਇਮਾਰਤ ਦੇ ਕਮਰੇ ਵਿੱਚ ਕੋਈ ਨਹੀਂ ਸੀ। ਧਮਾਕੇ ਦਾ ਅਸਰ ਕੰਧ ਨਾਲ ਟਕਰਾ ਗਿਆ।"

    'ਅਸੀਂ ਜਲਦੀ ਹੀ ਇਸ ਮਾਮਲੇ ਨੂੰ ਹੱਲ ਕਰਾਂਗੇ'
    ਉਨ੍ਹਾਂ ਕਿਹਾ, "ਕੱਲ੍ਹ ਦੀ ਘਟਨਾ ਦੇ ਮੱਦੇਨਜ਼ਰ, ਅਸੀਂ ਇੱਥੇ ਇੱਕ ਮੀਟਿੰਗ ਕੀਤੀ ਜਿਸ ਵਿੱਚ ਖੁਫੀਆ ਅਧਿਕਾਰੀ ਅਤੇ ਜ਼ਿਲ੍ਹਾ ਪੁਲਿਸ ਮੁਖੀ ਵੀ ਮੌਜੂਦ ਸਨ।" ਇਹ ਪੁੱਛੇ ਜਾਣ 'ਤੇ ਕਿ ਕੀ ਇਹ ਅੱਤਵਾਦੀ ਹਮਲਾ ਸੀ, ਡੀਜੀਪੀ ਨੇ ਕਿਹਾ ਕਿ ਜਾਂਚ 'ਚ ਜੋ ਵੀ ਸਾਹਮਣੇ ਆਵੇਗਾ, ਉਹ ਮੀਡੀਆ ਨਾਲ ਸਾਂਝਾ ਕੀਤਾ ਜਾਵੇਗਾ। ਪੁਲਿਸ ਡਾਇਰੈਕਟਰ ਜਨਰਲ ਨੇ ਕਿਹਾ, 'ਸਾਡੇ ਕੋਲ ਲੀਡ ਹੈ ਅਤੇ ਅਸੀਂ ਜਲਦੀ ਹੀ ਇਸ ਮਾਮਲੇ ਨੂੰ ਹੱਲ ਕਰ ਲਵਾਂਗੇ। ਇਹ ਇੱਕ ਚੁਣੌਤੀ ਹੈ ਅਤੇ ਅਸੀਂ ਇਸ ਮਾਮਲੇ ਨੂੰ ਸੁਲਝਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ।

    ਇਸ ਘਟਨਾ ਨੂੰ ਖੁਫੀਆ ਤੰਤਰ ਦੀ ਵੱਡੀ ਅਸਫਲਤਾ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਦਫਤਰ ਦੀ ਇਮਾਰਤ ਵਿਚ ਐਂਟੀ ਇੰਟੈਲੀਜੈਂਸ ਸਕੁਐਡ, ਸਪੈਸ਼ਲ ਟਾਸਕ ਫੋਰਸ ਅਤੇ ਪੁਲਿਸ ਦੀਆਂ ਕੁਝ ਹੋਰ ਇਕਾਈਆਂ ਵੀ ਮੌਜੂਦ ਹਨ।
    Published by:Krishan Sharma
    First published:

    Tags: Bhagwant Mann, Mohali Blast, Punjab government, Punjab Police

    ਅਗਲੀ ਖਬਰ