Home /News /punjab /

Crime News: ਗੈਂਗਸਟਰ ਅਸ਼ਵਨੀ ਕੁਮਾਰ ਸਾਥੀ ਸਮੇਤ ਗ੍ਰਿਫਤਾਰ, ਭਾਰੀ ਮਾਤਰਾ ਅਸਲਾ ਤੇ ਐਕਟਿਵਾ ਬਰਾਮਦ

Crime News: ਗੈਂਗਸਟਰ ਅਸ਼ਵਨੀ ਕੁਮਾਰ ਸਾਥੀ ਸਮੇਤ ਗ੍ਰਿਫਤਾਰ, ਭਾਰੀ ਮਾਤਰਾ ਅਸਲਾ ਤੇ ਐਕਟਿਵਾ ਬਰਾਮਦ

(ਸੰਕੇਤਕ ਫੋਟੋ)

(ਸੰਕੇਤਕ ਫੋਟੋ)

Punjab News: ਨਸ਼ਿਆਂ ਅਤੇ ਗੈਂਗਸਟਰਾਂ ਵਿਰੁੱਧ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ, ਮੁਹਾਲੀ ਜ਼ਿਲ੍ਹੇ ਦੇ ਸੀਆਈਏ ਸਟਾਫ਼ ਨੇ ਗੈਂਗਸਟਰ ਅਸ਼ਵਨੀ ਕੁਮਾਰ (Gangster Ashwani Kumar) ਵਾਸੀ ਕੁਰੂਕਸ਼ੇਤਰ ਅਤੇ ਉਸ ਦੇ ਸਾਥੀ ਪ੍ਰਸ਼ਾਂਤ ਵਾਸੀ ਯੂਪੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਜ਼ੀਰਕਪੁਰ ਵਿੱਚ ਵੱਡੇ ਹੋਟਲ ਮਾਲਕਾਂ ਤੋਂ ਫਿਰੌਤੀ ਵਸੂਲਦੇ ਸਨ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ : Punjab News: ਨਸ਼ਿਆਂ ਅਤੇ ਗੈਂਗਸਟਰਾਂ ਵਿਰੁੱਧ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ, ਮੁਹਾਲੀ ਜ਼ਿਲ੍ਹੇ ਦੇ ਸੀਆਈਏ ਸਟਾਫ਼ ਨੇ ਗੈਂਗਸਟਰ ਅਸ਼ਵਨੀ ਕੁਮਾਰ (Gangster Ashwani Kumar) ਵਾਸੀ ਕੁਰੂਕਸ਼ੇਤਰ ਅਤੇ ਉਸ ਦੇ ਸਾਥੀ ਪ੍ਰਸ਼ਾਂਤ ਵਾਸੀ ਯੂਪੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਜ਼ੀਰਕਪੁਰ ਵਿੱਚ ਵੱਡੇ ਹੋਟਲ ਮਾਲਕਾਂ ਤੋਂ ਫਿਰੌਤੀ ਵਸੂਲਦੇ ਸਨ। ਇਨ੍ਹਾਂ ਦੋਵਾਂ ਗੈਂਗਸਟਰਾਂ ਨੇ ਪਿਛਲੇ ਦਿਨੀਂ ਜ਼ੀਰਕਪੁਰ ਦੇ ਹੋਟਲ ਰੀਜੈਂਸੀ ਅਤੇ ਹੋਟਲ ਬਰੂ ਬ੍ਰੋਜ਼ 'ਤੇ ਗੋਲੀਬਾਰੀ ਕੀਤੀ ਸੀ ਅਤੇ ਡਰਾ ਧਮਕਾ ਕੇ ਫਿਰੌਤੀ ਦੀ ਮੰਗ ਕੀਤੀ ਸੀ।

  ਇਨ੍ਹਾਂ ਪਾਸੋਂ ਵੱਡੀ ਮਾਤਰਾ ਵਿੱਚ ਹਥਿਆਰ ਬਰਾਮਦ ਹੋਏ ਹਨ, ਜਿਸ ਵਿੱਚ ਇੱਕ ਪਿਸਤੌਲ 30 ਬੋਰ ਸਮੇਤ ਪੰਜ ਜਿੰਦਾ ਕਾਰਤੂਸ ਤੋਂ ਇਲਾਵਾ ਚਾਰ ਪਿਸਤੌਲ 32 ਬੋਰ ਸਮੇਤ 7 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਇਸ ਤੋਂ ਇਲਾਵਾ ਇੱਕ ਰਿਵਾਲਵਰ 22 ਬੋਰ ਸਮੇਤ 10 ਜਿੰਦਾ ਕਾਰਤੂਸ ਬਰਾਮਦ ਹੋਏ ਹਨ।

  ਇਸ ਤੋਂ ਇਲਾਵਾ ਇੱਕ ਪਿਸਤੌਲ 315 ਬੋਰ ਸਮੇਤ ਤਿੰਨ ਜਿੰਦਾ ਕਾਰਤੂਸ 1 ਮੋਹਾਲੀ ਨੰਬਰੀ ਐਕਟਿਵਾ ਬਰਾਮਦ ਕੀਤੀ ਹੈ। ਹੁਸ਼ਿਆਰਪੁਰ 'ਚ ਅਸ਼ਵਨੀ ਕੁਮਾਰ ਖਿਲਾਫ ਅਸਲਾ ਐਕਟ ਦਾ ਮਾਮਲਾ ਦਰਜ ਕੀਤਾ ਗਿਆ ਹੈ, ਇਸ ਤੋਂ ਇਲਾਵਾ ਦਿੱਲੀ ਦੇ ਸਪੈਸ਼ਲ ਸੈੱਲ 'ਚ ਵੀ ਜਨਰਲ ਐਕਟ ਦਾ ਮਾਮਲਾ ਦਰਜ ਕੀਤਾ ਗਿਆ ਹੈ।
  Published by:Krishan Sharma
  First published:

  Tags: Gangsters, Punjab government, Punjab Police

  ਅਗਲੀ ਖਬਰ