ਸਿਹਤ ਮੰਤਰੀ ਦੇ ਆਪਣੇ ਜ਼ਿਲ੍ਹੇ ਮੁਹਾਲੀ ਵਿੱਚ ਅੱਜ ਥੋੜੀ ਰਾਹਤ ਮਿਲੀ ਹੈ, ਅੱਜ ਕੋਵਿਡ-19 ਦੇ 1,923 ਮਰੀਜ਼ ਠੀਕ ਹੋਏ ਹਨ ਅਤੇ 542 ਨਵੇਂ ਪਾਜੇਟਿਵ ਕੇਸ ਸਾਹਮਣੇ ਆਏ ਹਨ, ਪਰ ਇਸ ਮਹਾਂਮਾਰੀ ਦੇ ਕਾਰਨ 13 ਮਰੀਜਾਂ ਦੀ ਮੌਤ ਵੀ ਹੋਈ ਹੈ। ਜ਼ਿਲ੍ਹੇ ਵਿੱਚ ਹੁਣ ਤੱਕ ਕੋਵਿਡ -19 ਦੇ ਪਾਜੇਟਿਵ ਕੁਲ ਕੇਸ 60601 ਮਿਲੇ ਹਨ ਜਿਨ੍ਹਾਂ ਵਿੱਚੋਂ 51123 ਮਰੀਜ਼ ਠੀਕ ਹੋ ਗਏ ਅਤੇ 8717 ਕੇਸ ਐਕਟੀਵ ਹਨ। ਜਦਕਿ 761 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ।
ਜਾਣਕਾਰੀ ਮੁਤਾਬਕ ਅੱਜ ਸ਼ਨਾਖਤ ਹੋਏ ਨਵੇਂ ਪਾਜੇਟਿਵ ਕੇਸਾਂ ਵਿਚ ਡੇਰਾਬੱਸੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 103 ਕੇਸ, ਢਕੌਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 90 ਕੇਸ ,ਲਾਲੜੂ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 5, ਬੂਥਗੜ੍ਹ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 13 ਕੇਸ, ਘੜੂੰਆਂ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 21 ਕੇਸ ,ਖਰੜ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 99 ਕੇਸ ,ਕੁਰਾਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 13 ਕੇਸ, ਬੰਨੂੜ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 18 ਕੇਸ, ਮੋਹਾਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 180 ਕੇਸ ਸ਼ਾਮਲ ਹਨ।
ਦਰਅਸਲ ਮੁਹਾਲੀ ਪੰਜਾਬ ਦੇ ਸਭ ਤੋਂ ਵੱਧ ਮਹਾਂਮਾਰੀ ਦੀ ਮਾਰ ਝੱਲਣ ਵਾਲੇ ਹੌਟਸਪਾਟ ਜ਼਼ਿਲਿਆਂ 'ਚੋਂ ਇੱਕ ਹੈ। ਹਾਲਾਂਂਕਿ ਸਰਕਾਰ ਆਪਣੇ ਵੱਲੋਂ ਸਾਰੇ ਪ੍ਰਬੰਧ ਪੁਖਤਾ ਹੋਣ ਦਾ ਦਾਅਵਾ ਕਰਦੀ ਆ ਰਹੀ ਹੈ, ਪਰ ਪੰਜਾਬ ਦੇ ਬਾਕੀ ਹਿੱੱਸਿਆਂ ਵਾਂਗ ਮੁਹਾਲੀ ਵੀ ਵੱੱਡੇ ਸੰਕਟ ਦਾ ਸਾਹਮਣ ਕਰ ਰਿਹਾ ਹੈ।
ਫਿਲਹਾਲ ਲੋਕ ਮਹਾਂਂਮਾਰੀ ਦੇ ਦੌਰ ਅੰਦਰ ਖੁਦ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਕਦੋਂ ਇਸ ਖੌਫ਼ ਤੋਂ ਅਜ਼ਾਦੀ ਮਿਲੇਗੀ ਸਮਾਂ ਦੱਸੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Coronavirus, Mohali