Home /News /punjab /

ਐਮਪੀ ਰਵਨੀਤ ਬਿੱਟੂ ਦੀ ਜਾਨ ਨੂੰ ਖਤਰਾ! ਵਿਦੇਸ਼ੀ ਫੋਨ ਨੰਬਰ ਰਾਹੀਂ ਮਿਲੀ ਧਮਕੀ

ਐਮਪੀ ਰਵਨੀਤ ਬਿੱਟੂ ਦੀ ਜਾਨ ਨੂੰ ਖਤਰਾ! ਵਿਦੇਸ਼ੀ ਫੋਨ ਨੰਬਰ ਰਾਹੀਂ ਮਿਲੀ ਧਮਕੀ

ਐਮਪੀ ਰਵਨੀਤ ਬਿੱਟੂ ਦੀ ਜਾਨ ਨੂੰ ਖਤਰਾ! ਵਿਦੇਸ਼ੀ ਫੋਨ ਨੰਬਰ ਰਾਹੀਂ ਮਿਲੀ ਧਮਕੀ

ਫੋਨ ਰਾਹੀਂ ਧਮਕੀ ਦੇਣ ਵਾਲਾ ਵਿਅਕਤੀ ਖੁਦ ਨੂੰ ਕਿਸੇ ਬਘੇਲ ਸਿੰਘ ਅਮਰੀਕਾ ਨਾਮੀ ਵਿਅਕਤੀ ਦਾ ਬੰਦਾ ਦੱਸ ਰਿਹਾ ਹੈ ਅਤੇ ਕਹਿ ਰਿਹਾ ਹੈ ਬਿੱਟੂ ਨੂੰ ਕਹਿ ਦਿਓ ਕਿ ਉਹ ਬੰਦੀ ਸਿੰਘਾਂ ਵਿਰੁੱਧ ਬੋਲਣੋ ਹਟ ਜਾਵੇ ਨਹੀਂ ਤਾਂ ਫਿਰ ਦੀ ਖੈਰ ਨਹੀਂ। ਉਸ ਨੇ ਕਿਹਾ ਕਿ ਬਿੱਟੁ ਨੂੰ ਉਸ ਨੇ ਬੰਦੇ ਦਾ ਪੁੱਤ ਬਣਾਉਣਾ ਹੈ।

ਹੋਰ ਪੜ੍ਹੋ ...
 • Share this:

  ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਵਨੀਤ ਸਿੰਘ ਬਿੱਟੁ ਨੂੰ ਧਮਕੀ ਮਿਲੀ ਹੈ, ਜਿਸ ਤੋਂ ਬਾਅਦ ਉਨ੍ਹਾਂ ਦੀ ਜਾਨ ਨੂੰ ਖਤਰਾ ਬਣਿਆ ਬਣਿਆ ਦੱਸਿਆ ਜਾ ਰਿਹਾ ਹੈ। ਮੈਂਬਰ ਪਾਰਲੀਮੈਂਟ ਨੂੰ ਵਿਦੇਸ਼ੀ ਫੋਨ ਨੰਬਰ ਤੋਂ ਫੋਨ ਰਾਹੀਂ ਧਮਕੀ ਮਿਲੀ ਹੈ, ਜਿਸ ਸਬੰਧ ਵਿੱਚ ਉਨ੍ਹਾਂ ਨੇ ਪੁਲਿਸ ਨੂੰ ਜਾਣੂੰ ਕਰਵਾ ਦਿੱਤਾ ਹੈ।

  ਦੱਸ ਦੇਈਏ ਕਿ ਇਸਤੋਂ ਪਹਿਲਾਂ ਵੀ ਵਿਦੇਸ਼ੀ ਫੋਨ ਨੰਬਰ ਤੋਂ ਫਿਰੌਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਕਈ ਵੰਡੇ ਅਸਰ ਰਸੂਖ ਵਾਲੇ ਵਿਅਕਤੀਆਂ ਅਤੇ ਆਗੂਆਂ ਨੂੰ ਆ ਚੁੱਕੀਆਂ ਹਨ ਅਤੇ ਹੁਣ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੂੰ ਇਹ ਧਮਕੀ ਆਈ ਹੈ, ਜੋ ਕਿ ਚਿੰਤਾ ਦਾ ਵਿਸ਼ਾ ਹੈ।

  ਫੋਨ ਰਾਹੀਂ ਧਮਕੀ ਦੇਣ ਵਾਲਾ ਵਿਅਕਤੀ ਖੁਦ ਨੂੰ ਕਿਸੇ ਬਘੇਲ ਸਿੰਘ ਅਮਰੀਕਾ ਨਾਮੀ ਵਿਅਕਤੀ ਦਾ ਬੰਦਾ ਦੱਸ ਰਿਹਾ ਹੈ ਅਤੇ ਕਹਿ ਰਿਹਾ ਹੈ ਬਿੱਟੂ ਨੂੰ ਕਹਿ ਦਿਓ ਕਿ ਉਹ ਬੰਦੀ ਸਿੰਘਾਂ ਵਿਰੁੱਧ ਬੋਲਣੋ ਹਟ ਜਾਵੇ ਨਹੀਂ ਤਾਂ ਫਿਰ ਦੀ ਖੈਰ ਨਹੀਂ। ਉਸ ਨੇ ਕਿਹਾ ਕਿ ਬਿੱਟੁ ਨੂੰ ਉਸ ਨੇ ਬੰਦੇ ਦਾ ਪੁੱਤ ਬਣਾਉਣਾ ਹੈ।

  ਇਸ ਧਮਕੀ ਭਰੀ ਕਾਲ ਆਉਣ ਤੋਂ ਬਾਅਦ ਰਵਨੀਤ ਬਿੱਟੂ ਨੇ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ। ਆਡੀਓ ਕਲਿੱਪ ਅਤੇ ਫੋਨ ਨੰਬਰ ਪੁਲਿਸ ਨੂੰ ਜਮਾਂ ਕਰਵਾਏ ਗਏ ਹਨ।

  Published by:Krishan Sharma
  First published:

  Tags: Punjab congess, Punjab Congress, Ravneet Singh Bittu