Home /News /punjab /

'ਜੇ ਸੁਖਬੀਰ ਦੇ ਪਰਿਵਾਰ ਨੂੰ ਬੰਬ ਨਾਲ ਉਡਾਇਆ ਹੁੰਦਾ ਤਾਂ ਵੀ ਤੁਸੀ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ', ਰਵਨੀਤ ਬਿੱਟੂ ਨੇ SGPC 'ਤੇ ਚੁੱਕੇ ਸਵਾਲ

'ਜੇ ਸੁਖਬੀਰ ਦੇ ਪਰਿਵਾਰ ਨੂੰ ਬੰਬ ਨਾਲ ਉਡਾਇਆ ਹੁੰਦਾ ਤਾਂ ਵੀ ਤੁਸੀ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ', ਰਵਨੀਤ ਬਿੱਟੂ ਨੇ SGPC 'ਤੇ ਚੁੱਕੇ ਸਵਾਲ

Punjab News: ਕਾਂਗਰਸ (Congress) ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ (Ravneet Singh Bittu) ਨੇ ਪੰਜਾਬ 'ਚ ਗੁਰਦੁਆਰਿਆਂ 'ਚ ਐਸਜੀਪੀਸੀ (SGPC) ਵੱਲੋਂ ਲਾਏ ਪੋਸਟਰਾਂ 'ਤੇ ਸਵਾਲ ਚੁੱਕੇ ਹਨ। ਇਹ ਪੋਸਟਰ ਬੰਦੀ ਸਿੰਘਾਂ ਦੀ ਰਿਹਾਈ (Bandi Singh Realase Poster) ਦੀ ਅਪੀਲ ਦੇ ਲਗਾਏ ਗਏ ਹਨ, ਜਿਨ੍ਹਾਂ ਨੂੰ ਲੈ ਕੇ ਸੰਸਦ ਮੈਂਬਰ ਨੇ ਇਤਰਾਜ਼ ਪ੍ਰਗਟਾਇਆ ਹੈ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ: Punjab News: ਕਾਂਗਰਸ (Congress) ਦੇ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ (Ravneet Singh Bittu) ਨੇ ਪੰਜਾਬ 'ਚ ਗੁਰਦੁਆਰਿਆਂ 'ਚ ਐਸਜੀਪੀਸੀ (SGPC) ਵੱਲੋਂ ਲਾਏ ਪੋਸਟਰਾਂ 'ਤੇ ਸਵਾਲ ਚੁੱਕੇ ਹਨ। ਇਹ ਪੋਸਟਰ ਬੰਦੀ ਸਿੰਘਾਂ ਦੀ ਰਿਹਾਈ (Bandi Singh Realase Poster) ਦੀ ਅਪੀਲ ਦੇ ਲਗਾਏ ਗਏ ਹਨ, ਜਿਨ੍ਹਾਂ ਨੂੰ ਲੈ ਕੇ ਸੰਸਦ ਮੈਂਬਰ ਨੇ ਇਤਰਾਜ਼ ਪ੍ਰਗਟਾਇਆ ਹੈ।

  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਗੁਰਦੁਆਰਿਆਂ 'ਚ ਅਪੀਲ ਭਰੇ ਪੋਸਟਰ ਲਗਾਏ ਜਾਣ 'ਤੇ ਰਵਨੀਤ ਬਿੱਟੂ ਨੇ ਸਖਤ ਇਤਰਾਜ਼ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਕੀ ਸੁਖਬੀਰ ਬਾਦਲ ਦੇ ਪਰਿਵਾਰ ਨੂੰ ਜੇਕਰ ਇਨ੍ਹਾਂ ਨੇ ਬੰਬ ਨਾਲ ਉਡਾਇਆ ਹੁੰਦਾ ਤਾਂ ਵੀ ਤੁਸੀ ਉਨ੍ਹਾਂ ਨੂੰ ਛੁਡਾਉਣ ਦੀ ਗੱਲ ਕਰਦੇ?

  ਉਨ੍ਹਾਂ ਕਿਹਾ ਕਿ ਮੈਨੂੰ ਲਗਾਤਾਰ ਖਾਲਿਸਤਾਨੀਆਂ ਦੀਆਂ ਧਮਕੀਆਂ ਮਿਲਦੀਆਂ ਰਹਿੰਦੀਆਂ ਹਨ ਅਤੇ ਅੱਜ ਸ਼੍ਰੋਮਣੀ ਕਮੇਟੀ ਉਨ੍ਹਾਂ ਦੀਆਂ ਤਸਵੀਰਾਂ ਗੁਰਦੁਆਰਿਆਂ 'ਚ ਲਗਾਉਣ ਦੀਆਂ ਗੱਲਾਂ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਹੜੇ 25 ਹਜ਼ਾਰ ਲੋਕ ਅੱਤਵਾਦ ਦੌਰਾਨ ਸ਼ਹੀਦ ਹੋਏ ਹਨ, ਉਨ੍ਹਾਂ ਨੂੰ ਕੀ ਜਵਾਬ ਦਿਓਗੇ।

  ਲੁੁਧਿਆਣਾ ਤੋਂ ਲੋਕ ਸਭਾ ਮੈਂਬਰ ਬਿੱਟੂ ਨੇ ਕਿਹਾ ਕਿ ਅੱਚਜ ਮੁੜ ਪੰਜਾਬ ਨੂੰ ਦੁਬਾਰਾ ਅੱਗ ਦੀ ਭੱਠੀ 'ਚ ਝੋਕਣ ਦੀ ਸ਼ੁਰੂਆਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਮੈਂ ਗੁਰਦੁਆਰਾ ਸਾਹਿਬ ਦੇ ਮਾਮਲਿਆਂ ਵਿੱਚ ਮੈਂ ਕੁੱਝ ਨਹੀਂ ਕਰ ਸਕਦਾ, ਪਰ ਜੇਕਰ ਬਾਹਰ ਪੋਸਟਰ ਲਗਾਉਗੇ ਤਾਂ ਅਸੀਂ ਵਿਰੋਧ ਕਰਕੇ ਵਿਖਾਵਾਂਗੇ।

  ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਕਿਹੜੀ ਕੁਰਬਾਨੀ ਦਿੱਤੀ ਹੈ? ਕਿ ਐਸਜੀਪੀਸੀ ਪ੍ਰਧਾਨ ਕਠਪੁਤਲੀ ਹੈ। ਉਨ੍ਹਾਂ ਕਿਹਾ ਕਿ ਜੇਕਰ ਐਸਜੀਪੀਸੀ ਪ੍ਰਧਾਨ ਨੂੰ ਸੁਖਬੀਰ ਬਾਦਲ ਦੀ ਜ਼ਿਆਦਾ ਫਿਕਰ ਹੈ ਤਾਂ ਤੁਸੀ ਅਦਾਲਤ 'ਚ ਜਾ ਕੇ ਕਾਨੂੰਨੀ ਲੜਾਈ ਲੜੋ ਜਾਂ ਰਾਸ਼ਟਰਪਤੀ ਕੋਲ ਜਾਵੇ।
  Published by:Krishan Sharma
  First published:

  Tags: AAP Punjab, Punjab Congress, Punjab politics, Ravneet Singh Bittu, SGPC, Shiromani Akali Dal

  ਅਗਲੀ ਖਬਰ