Home /News /punjab /

MP ਤਿਵਾੜੀ ਦਾ ਯੂਕਰੇਨ 'ਚ ਫਸੇ ਪੰਜਾਬੀ ਵਿਦਿਆਰਥੀਆਂ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਆਗੂਆਂ 'ਤੇ ਨਿਸ਼ਾਨਾ, ਟਵੀਟ ਕਰਕੇ ਕਹੀ ਇਹ ਗੱਲ

MP ਤਿਵਾੜੀ ਦਾ ਯੂਕਰੇਨ 'ਚ ਫਸੇ ਪੰਜਾਬੀ ਵਿਦਿਆਰਥੀਆਂ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਆਗੂਆਂ 'ਤੇ ਨਿਸ਼ਾਨਾ, ਟਵੀਟ ਕਰਕੇ ਕਹੀ ਇਹ ਗੱਲ

manish tiwari

manish tiwari

Punjab News: ਕਾਂਗਰਸ (Congress) ਦੇ ਮੈਂਬਰ ਪਾਰਲੀਮੈਂਟ (MP) ਮੁਨੀਸ਼ ਤਿਵਾੜੀ (Manish Tiwari) ਨੇ ਯੂਕਰੇਨ ਸੰਕਟ (Ukraine Crises) 'ਤੇ ਪੰਜਾਬ ਕਾਂਗਰਸ (Punjab Congress) ਦੀ ਤਿੱਖੀ ਆਲੋਚਨਾ ਕੀਤੀ ਹੈ। ਕਾਂਗਰਸੀ ਐਮ.ਪੀ. (Congress MP) ਨੇ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਸਮੇਤ ਕਾਂਗਰਸ ਦੇ ਸਮੂਹ ਵੱਡੇ ਆਗੂਆਂ 'ਤੇ ਨਿਸ਼ਾਨਾ ਸਾਧਿਆ।

ਹੋਰ ਪੜ੍ਹੋ ...
  • Share this:
    ਚੰਡੀਗੜ੍ਹ: Punjab News: ਕਾਂਗਰਸ (Congress) ਦੇ ਮੈਂਬਰ ਪਾਰਲੀਮੈਂਟ (MP) ਮੁਨੀਸ਼ ਤਿਵਾੜੀ (Manish Tiwari) ਨੇ ਯੂਕਰੇਨ ਸੰਕਟ (Ukraine Crises) 'ਤੇ ਪੰਜਾਬ ਕਾਂਗਰਸ (Punjab Congress) ਦੀ ਤਿੱਖੀ ਆਲੋਚਨਾ ਕੀਤੀ ਹੈ। ਕਾਂਗਰਸੀ ਐਮ.ਪੀ. (Congress MP) ਨੇ ਮੁੱਖ ਮੰਤਰੀ ਅਤੇ ਪੰਜਾਬ ਕਾਂਗਰਸ ਪ੍ਰਧਾਨ ਸਮੇਤ ਕਾਂਗਰਸ ਦੇ ਸਮੂਹ ਵੱਡੇ ਆਗੂਆਂ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਬੁੱਧਵਾਰ ਦਾਅਵਾ ਕੀਤਾ ਕਿ ਇਹ ਸਿਰਫ਼ ਸੰਸਦ ਮੈਂਬਰ ਹਨ, ਜਿਹੜੇ ਯੂਕਰੇਨ 'ਚ ਫਸੇ ਪੰਜਾਬੀ ਭਾਰਤੀਆਂ ਨੂੰ ਦੀ ਸੁਰੱਖਿਅਤ ਵਾਪਸੀ ਲਈ ਹੀਲ-ਹੁੱਜਤ ਕਰ ਰਹੇ ਹਨ, ਜਦਕਿ ਪੰਜਾਬ ਦੇ ਸਾਰੇ ਕਾਂਗਰਸੀ ਆਗੂ 'ਗਾਇਬ' ਹਨ।

    ਮਨੀਸ਼ ਤਿਵਾੜੀ ਨੇ ਇੱਕ ਟਵੀਟ ਕਰਦਿਆਂ ਕਿਹਾ ਕਿ ਉਹ ਹੈਰਾਨ ਹਨ ਕਿ ਪੰਜਾਬ ਕਾਂਗਰਸ ਦੇ ਸਾਰੇ ਮਹਾਨ ਆਗੂ ਇਸ ਮੁਸੀਬਤ ਦੀ ਘੜੀ ਕਿਤੇ ਵੀ ਨਜ਼ਰ ਨਹੀਂ ਆ ਰਹੇ ਹਨ "ਜਦਕਿ ਸਾਡੇ ਹਜ਼ਾਰਾਂ ਬੱਚੇ ਯੂਕਰੇਨ ਵਿੱਚ ਖ਼ਤਰੇ ਵਿੱਚ ਹਨ"।

    ਮਨੀਸ਼ ਤਿਵਾੜੀ ਦਾ ਟਵੀਟ।


    ਕਾਂਗਰਸੀ ਆਗੂ ਨੇ ਕਿਹਾ, “ਕੀ ਸਿਰਫ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਹੀ ਭਾਰੀ ਲਿਫਟਿੰਗ ਕਰਨੀ ਪੈਂਦੀ ਹੈ। ਕਿੱਥੇ ਹਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸਾਬਕਾ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਏ.ਆਈ.ਸੀ.ਸੀ. ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ।”

    ਉਨ੍ਹਾਂ ਕਾਂਗਰਸੀ ਆਗੂਆਂ ਦੀ ਆਲੋਚਨਾ ਕਰਦਿਆਂ ਅਖੀਰ 'ਚ ਕਿਹਾ ਕਿ "ਕੀ ਸ਼ਕਤੀ ਸਭ ਕੁਝ ਹੋਣੀ ਹੈ?।"
    Published by:Krishan Sharma
    First published:

    Tags: Congress, Manish tiwari, Punjab congess, Punjab politics, Russia-Ukraine News, Ukraine

    ਅਗਲੀ ਖਬਰ