Home /News /punjab /

ਫਿਰੌਤੀ ਮਾਮਲੇ 'ਚ ਲਾਰੈਂਸ ਬਿਸ਼ਨੋਈ ਨੂੰ ਟ੍ਰਾਂਜਿ਼ਟ ਰਿਮਾਂਡ 'ਤੇ ਲਿਆਈ ਮੁਕਤਸਰ ਪੁਲਿਸ, ਮਿਲਿਆ 6 ਦਿਨ ਦਾ ਰਿਮਾਂਡ

ਫਿਰੌਤੀ ਮਾਮਲੇ 'ਚ ਲਾਰੈਂਸ ਬਿਸ਼ਨੋਈ ਨੂੰ ਟ੍ਰਾਂਜਿ਼ਟ ਰਿਮਾਂਡ 'ਤੇ ਲਿਆਈ ਮੁਕਤਸਰ ਪੁਲਿਸ, ਮਿਲਿਆ 6 ਦਿਨ ਦਾ ਰਿਮਾਂਡ

ਲਾਰੇਂਸ ਬਿਸ਼ਨੋਈ (file photo)

ਲਾਰੇਂਸ ਬਿਸ਼ਨੋਈ (file photo)

Lawrence Bishnoi on Remand: ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ ਇੱਕ ਵਾਰ ਮੁੜ ਦਿੱਲੀ ਤੋਂ ਪੰਜਾਬ ਲੈ ਆਈ ਹੈ। ਪੰਜਾਬ ਦੀ ਮੁਕਤਸਰ ਪੁਲਿਸ ਗੈਂਗਸਟਰ ਨੂੰ ਇੱਕ ਫਿਰੌਤੀ ਮਾਮਲੇ ਵਿੱਚ ਟ੍ਰਾਂਜਿਟ ਰਿਮਾਂਡ ਉਪਰ ਲੈ ਕੇ ਆਈ ਹੈ। ਪੁਲਿਸ ਨੂੰ ਲਾਰੈਂਸ ਤੋਂ ਪੁੱਛਗਿੱਛ ਲਈ 6 ਦਿਨ ਦਾ ਰਿਮਾਂਡ ਮਿਲਿਆ ਹੈ।

ਹੋਰ ਪੜ੍ਹੋ ...
  • Share this:

ਚੰਡੀਗੜ੍ਹ: Lawrence Bishnoi on Remand: ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਪੁਲਿਸ ਇੱਕ ਵਾਰ ਮੁੜ ਦਿੱਲੀ ਤੋਂ ਪੰਜਾਬ ਲੈ ਆਈ ਹੈ। ਪੰਜਾਬ ਦੀ ਮੁਕਤਸਰ ਪੁਲਿਸ ਗੈਂਗਸਟਰ ਨੂੰ ਇੱਕ ਫਿਰੌਤੀ ਮਾਮਲੇ ਵਿੱਚ ਟ੍ਰਾਂਜਿਟ ਰਿਮਾਂਡ ਉਪਰ ਲੈ ਕੇ ਆਈ ਹੈ। ਪੁਲਿਸ ਨੂੰ ਲਾਰੈਂਸ ਤੋਂ ਪੁੱਛਗਿੱਛ ਲਈ 6 ਦਿਨ ਦਾ ਰਿਮਾਂਡ ਮਿਲਿਆ ਹੈ।

ਵੀਰਵਾਰ ਨੂੰ ਮੁਕਤਸਰ ਪੁਲਿਸ ਨੇ ਫਿਰੌਤੀ ਮਾਮਲੇ ਵਿੱਚ ਲਾਰੈਂਸ ਨੂੰ ਸੀਜੇਐਮ ਰਾਏ ਪਾਲ ਦੀ ਅਦਾਲਤ ਵਿੱਚ ਪੇਸ਼ ਕੀਤਾ। ਪੁਲਿਸ ਨੇ ਲਾਰੈਂਸ ਤੋਂ ਪੁੱਛਗਿੱਛ ਲਈ ਅਦਾਲਤ ਕੋਲੋਂ 12 ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ, ਪਰੰਤੂ ਅਦਾਲਤ ਨੇ 6 ਦਿਨ ਦਾ ਰਿਮਾਂਡ ਦਿੱਤਾ। ਗੈਂਗਸਟਰ ਦੀ ਅਗਲੀ ਪੇਸ਼ੀ 13 ਦਸੰਬਰ ਨੂੰ ਹੋਵੇਗੀ।

ਜਿ਼ਕਰਯੋਗ ਹੈ ਕਿ ਇਸਤੋਂ ਪਹਿਲਾਂ ਐਨਆਈਏ, ਲਾਰੈਂਸ ਬਿਸ਼ਨੋਈ ਨੂੰ ਅੱਤਵਾਦੀ ਲਿੰਕਾਂ ਦੀ ਜਾਂਚ ਲਈ ਮਾਨਸਾ ਪੁਲਿਸ ਤੋਂ ਰਿਮਾਂਡ 'ਤੇ ਦਿੱਲੀ ਲੈ ਕੇ ਗਈ ਸੀ। ਬੀਤੇ ਦਿਨ ਮੁਕਤਸਰ ਪੁਲਿਸ ਨੇ ਫਿਰੌਤੀ ਮਾਮਲੇ ਵਿੱਚ ਦਿੱਲੀ ਦੀ ਪਟਿਆਲਾ ਰਾਊਸ ਅਦਾਲਤ ਤੋਂ ਲਾਰੈਂਸ ਦੇ ਟ੍ਰਾਂਜਿਟ ਰਿਮਾਂਡ ਦੀ ਮੰਗ ਕੀਤੀ ਸੀ, ਜਿਸ ਦੀ ਮਨਜੂਰੀ ਲਾਰੈਂਸ ਨੂੰ ਮੁਕਤਸਰ ਲਿਆਂਦਾ ਗਿਆ ਅਤੇ ਅੱਜ ਪੇਸ਼ੀ ਉਪਰੰਤ ਸਥਾਨਕ ਅਦਾਲਤ ਨੇ 6 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ।

ਉਧਰ, ਲਾਰੈਂਸ ਬਿਸ਼ਨੋਈ ਦੇ ਵਕੀਲ ਦਾ ਕਹਿਣਾ ਹੈ ਕਿ ਜਿਸ ਫਿਰੌਤੀ ਮਾਮਲੇ ਦੀ ਸਿ਼ਕਾਇਤ ਵਿੱਚ ਧਮਕੀ ਵਾਲੀ ਫਿਰੌਤੀ ਕਾਲ ਆਉਣ ਦੀ ਗੱਲ ਕੀਤੀ ਗਈ ਹੈ, ਉਸ ਸਮੇਂ ਗੈਂਗਸਟਰ ਕਿਸੇ ਹੋਰ ਕਿਸੇ ਵਿੱਚ ਅਜਮੇਰ ਦੀ ਹਾਈ ਸਕਿਓਰਿਟੀ ਜੇਲ੍ਹ ਵਿੱਚ ਬੰਦ ਸੀ, ਜਿਸ ਕਾਰਨ ਧਮਕੀ ਦੀ ਕਾਲ ਦਾ ਸਵਾਲ ਹੀ ਅਸੰਭਵ ਹੈ।

ਕੀ ਹੈ ਫਿਰੌਤੀ ਦਾ ਮਾਮਲਾ

ਮਾਮਲਾ 2021 ਸੰਨ ਦੇ ਮਾਰਚ ਮਹੀਨੇ ਦਾ ਹੈ, ਜਦੋਂ ਇੱਕ ਵਿਅਕਤੀ ਨੇ ਮੁਕਤਸਰ ਪੁਲਿਸ ਨੂੰ ਫਿਰੌਤੀ ਮੰਗੇ ਜਾਣ ਦੀ ਸਿ਼ਕਾਇਤ ਕੀਤੀ ਸੀ।ਉਸ ਨੇ ਦੱਸਿਆ ਸੀ ਕਿ ਉਸ ਨੂੰ 3 ਫੋਨ ਨੰਬਰਾਂ ਤੋਂ 30 ਲੱਖ ਰੁਪਏ ਫਿਰੌਤੀ ਦੀ ਕਾਲ ਆਈ ਸੀ ਅਤੇ ਪੈਸੇ ਨਾ ਦੇਣ *ਤੇ ਉਸਦੇ ਮੁੰਡੇ ਨੂੰ ਮਾਰਨ ਦੀ ਧਮਕੀ ਦਿੱਤੀ ਗਈ ਸੀ। ਵਿਅਕਤੀ ਨੇ ਸਿ਼ਕਾਇਤ ਵਿੱਚ ਦੱਸਿਆ ਸੀ ਕਿ ਫੋਨ ਕਰਨ ਵਾਲਾ ਖੁਦ ਨੂੰ ਲਾਰੈਂਸ ਬਿਸ਼ਨੋਈ ਦੱਸ ਰਿਹਾ ਸੀ। ਪੁਲਿਸ ਨੇ ਕੇਸ ਦਰਜ ਕਰਕੇ ਇਸ ਮਾਮਲੇ ਵਿੱਚ ਇੱਕ ਦਮਨਪ੍ਰੀਤ ਨਾਂਅ ਦੇ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ।

Published by:Krishan Sharma
First published:

Tags: Crime news, Lawrence Bishnoi, Punjab Police, Sidhu moosewala murder update