ਚੰਡੀਗੜ੍ਹ ਨਗਰ ਨਿਗਮ ਵੱਲੋਂ ਬੁੱਧਵਾਰ ਨੂੰ 'NO CAR DAY' ਘੋਸ਼ਿਤ ਕੀਤਾ


Updated: March 7, 2018, 9:04 PM IST
ਚੰਡੀਗੜ੍ਹ ਨਗਰ ਨਿਗਮ ਵੱਲੋਂ ਬੁੱਧਵਾਰ ਨੂੰ 'NO CAR DAY' ਘੋਸ਼ਿਤ ਕੀਤਾ

Updated: March 7, 2018, 9:04 PM IST
ਚੰਡੀਗੜ੍ਹ ਨਗਰ ਨਿਗਮ ਅੱਜ ਸਾਇਕਲ ਤੇ ਸਵਾਰ ਨਜ਼ਰ ਆਇਆ।ਚੰਡੀਗੜ੍ਹ ਨਗਰ ਨਿਗਮ ਵੱਲੋਂ ਬੁੱਧਵਾਰ ਨੂੰ 'NO CAR DAY' ਘੋਸ਼ਿਤ ਕੀਤਾ ਹੈ।ਅੱਜ ਸਾਰੇ ਅਧਿਕਾਰੀਆਂ ਤੋ ਲੈਕੇ ਕਰਮਚਾਰੀ ਸਾਇਕਲ ਤੇ ਸਵਾਰ ਨਜ਼ਰ ਆਏ।ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ ਖ਼ੂਬਸੂਰਤੀ ਨੂੰ ਨਜ਼ਰ ਲੱਗਦੀ ਜਾ ਰਹੀ ਹੈ ਇਹ ਸ਼ਹਿਰ ਉਨ੍ਹਾਂ ਖ਼ੂਬਸੂਰਤ ਨਹੀ ਰਿਹਾ ਜਿਨ੍ਹਾਂ ਪਹਿਲਾਂ ਹੁੰਦਾ ਸੀ।ਸੜਕਾਂ ਤੇ ਗੱਡੀਆਂ ਦੀ ਵੱਧਦੀ ਗਿਣਤੀ ਨੇ ਸ਼ਹਿਰ ਦੀ ਹਵਾ ਨੂੰ ਖ਼ਰਾਬ ਕਰ ਦਿੱਤਾ ਹੈ।

ਨਗਰ ਨਿਗਮ ਚੰਡੀਗੜ੍ਹ ਨੇ ਹਰ ਬੁੱਧਵਾਰ ਨੂੰ 'ਨੋ ਕਾਰ ਡੇ' ਦਾ ਐਲਾਨ ਕੀਤਾ ਹੈ ਮਤਲਬ ਕਿ ਬੁੱਧਵਾਰ ਨੂੰ ਚੰਡੀਗੜ੍ਹ ਨਗਰ ਨਿਗਮ ਦੇ ਅਧਿਕਾਰੀਆਂ ਤੋਂ ਲੈਕੇ ਸਾਰੇ ਕਰਮਚਾਰੀ ਸਾਇਕਲ ਤੇ ਆਉਣਗੇ।ਬੁੱਧਵਾਰ ਨੂੰ ਨਗਰ ਨਿਗਮ ਕਮਿਸ਼ਨਰ ਖ਼ੁਦ ਸਾਇਕਲ ਚਲਾਕੇ ਦਫ਼ਤਰ ਪਹੁੰਚੇ।

ਨਗਰ ਨਿਗਮ ਦੇ ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਵਿੱਚ ਪ੍ਰਦੂਸ਼ਣ ਘੱਟ ਹੋਵੇ ਅਤੇ ਸ਼ਹਿਰਵਾਸੀ ਸਿਹਤਮੰਦ ਰਹਿਣ ਇਸ ਲਈ ਅਸੀ ਸਾਰੇ ਸਾਇਕਲ ਤੇ ਆਉਣ ਲਈ ਤਿਆਰ ਹਾਂ।ਇਸਦੇ ਸਾਨੂੰ ਆਉਣ ਵਾਲੇ ਸਮੇਂ ਵਿੱਚ ਵਧੀਆ ਨਤੀਜੇ ਵੇਖਣ ਨੂੰ ਮਿਲਣਗੇ।
First published: March 7, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ