Home /News /punjab /

ਨਵਜੋਤ ਸਿੱਧੂ ਨੂੰ DVT ਦੀ ਹੈ ਮੁਸ਼ਕਲ, ਜਾਣੋ ਪੀਜੀਆਈ 'ਚ ਦਾਖ਼ਲ ਸਿੱਧੂ ਦੇ ਡਾਕਟਰਾਂ ਦਾ ਕੀ ਹੈ ਕਹਿਣਾ

ਨਵਜੋਤ ਸਿੱਧੂ ਨੂੰ DVT ਦੀ ਹੈ ਮੁਸ਼ਕਲ, ਜਾਣੋ ਪੀਜੀਆਈ 'ਚ ਦਾਖ਼ਲ ਸਿੱਧੂ ਦੇ ਡਾਕਟਰਾਂ ਦਾ ਕੀ ਹੈ ਕਹਿਣਾ

ਨਵਜੋਤ ਸਿੱਧੂ ਨੂੰ DVT ਦੀ ਹੈ ਮੁਸ਼ਕਲ, ਜਾਣੋ ਪੀਜੀਆਈ 'ਚ ਦਾਖ਼ਲ ਸਿੱਧੂ ਦੇ ਡਾਕਟਰਾਂ ਦਾ ਕੀ ਹੈ ਕਹਿਣਾ

Navjot Sidhu PGI Admit: ਰੋਡ ਰੇਜ਼ ਕੇਸ (Roadrage Case) ਵਿੱਚ ਇੱਕ ਸਾਲ ਦੀ ਸਜ਼ਾ ਭੁਗਤ ਰਹੇ ਨਵਜੋਤ ਸਿੰਘ ਸਿੱਧੂ ਨੂੰ ਅੱਜ ਸਿਹਤ ਠੀਕ ਨਾ ਹੋਣ ਕਾਰਨ ਚੈਕਅਪ ਲਈ ਪੀਜੀਆਈ (PGI) ਲਿਆਂਦਾ ਗਿਆ। ਨਵਜੋਤ ਸਿੰਘ ਸਿੱਧੂ ਪਟਿਆਲਾ ਜੇਲ੍ਹ (Patiala Jail) ਵਿੱਚ ਬੰਦ ਹਨ, ਜਿਥੋਂ ਸੋਮਵਾਰ ਉਨ੍ਹਾਂ ਨੂੰ ਖਰਾਬ ਸਿਹਤ ਦੇ ਚਲਦਿਆਂ ਸਵੇਰੇ 9 ਵਜੇ ਪੀਜੀਆਈ ਰੈਫਰ ਕੀਤਾ ਗਿਆ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ: Navjot Sidhu PGI Admit: ਰੋਡ ਰੇਜ਼ ਕੇਸ (Roadrage Case) ਵਿੱਚ ਇੱਕ ਸਾਲ ਦੀ ਸਜ਼ਾ ਭੁਗਤ ਰਹੇ ਨਵਜੋਤ ਸਿੰਘ ਸਿੱਧੂ ਨੂੰ ਅੱਜ ਸਿਹਤ ਠੀਕ ਨਾ ਹੋਣ ਕਾਰਨ ਚੈਕਅਪ ਲਈ ਪੀਜੀਆਈ (PGI) ਲਿਆਂਦਾ ਗਿਆ। ਨਵਜੋਤ ਸਿੰਘ ਸਿੱਧੂ ਪਟਿਆਲਾ ਜੇਲ੍ਹ (Patiala Jail) ਵਿੱਚ ਬੰਦ ਹਨ, ਜਿਥੋਂ ਸੋਮਵਾਰ ਉਨ੍ਹਾਂ ਨੂੰ ਖਰਾਬ ਸਿਹਤ ਦੇ ਚਲਦਿਆਂ ਸਵੇਰੇ 9 ਵਜੇ ਪੀਜੀਆਈ ਰੈਫਰ ਕੀਤਾ ਗਿਆ।

  ਸਿੱਧੂ ਨੂੰ ਦੁਪਹਿਰ ਬਾਅਦ ਪੀਜੀਆਈ ਦੇ ਨਹਿਰੂ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਥੇ ਉਨ੍ਹਾਂ ਦਾ ਚੈਕਅਪ ਕੀਤਾ ਗਿਆ। ਸਿੱਧੂ ਅਜੇ ਨਹਿਰੂ ਹਸਪਤਾਲ ਦੇ ਐਕਸਟੈਨਸ਼ਨ ਬਲਾਕ ਵਿੱਚ ਦਾਖ਼ਲ ਹਨ। ਉਨ੍ਹਾਂ ਦਾ ਇਲਾਜ ਹੇਪਟੋਲੌਜੀ ਵਿਭਾਗ ਦੇ HOD ਦੀ ਦੇਖ ਰੇਖ ਹੇਠ ਹੋ ਰਿਹਾ ਹੈ।

  ਨਵਜੋਤ ਸਿੱਧੂ ਦੀ ਸਿਹਤ ਬਾਰੇ HOD ਵਰਿੰਦਰ ਸਿੰਘ ਨੇ ਦੱਸਿਆ ਕਿ ਸਿੱਧੂ ਨੂੰ ਮਲਟੀਪਲ ਪ੍ਰਾਬਲਮ ਹਨ। ਫਿਲਹਾਲ DVT ਦੀ ਮੁਸ਼ਕਿਲ ਹੈ। ਉਨ੍ਹਾਂ ਦੱਸਿਆ DVT ਮਤਲਬ Deep vean thrombosis, ਜਿਸ ਵਿੱਚ ਖੂਨ ਗਾੜ੍ਹਾ ਹੋ ਕੇ ਕਲਾਟ ਬਣ ਜਾਂਦਾ ਹੈ।

  ਉਨ੍ਹਾਂ ਦੱਸਿਆ ਕਿ 2009 ਵਿੱਚ ਸਿੱਧੂ ਨੂੰ pulmonary embolism ਸੀ, ਜਿਸ ਲਈ ਇਨ੍ਹਾਂ ਨੂੰ ਬਲੱਡ ਥਿਨਰ ਕੀਤਾ ਗਿਆ, ਪਰੰਤੂ ਸਿਧੂ ਨੇ ਕੁੱਝ ਸਮੇਂ ਪਿੱਛੋਂ ਬਲੱਡ ਥਿਨਰ ਲੈਣਾ ਬੰਦ ਕਰ ਦਿੱਤਾ ਸੀ ਅਤੇ ਹੁਣ ਸਮੱਸਿਆ ਮੁੜ ਵੱਧ ਗਈ ਹੈ।

  ਡਾਕਟਰ ਨੇ ਕਿਹਾ ਕਿ ਸਿੱਧੂ ਨੂੰ ਕਈ ਸਮੱਸਿਆਵਾਂ ਹਨ, ਜਿਸ ਦੇ ਚਲਦਿਆਂ ਉਨ੍ਹਾਂ ਦੀ ਸਿਹਤ ਦਾ ਪੂਰਾ ਚੈਕਅਪ ਕੀਤਾ ਜਾ ਰਿਹਾ ਹੈ।
  Published by:Krishan Sharma
  First published:

  Tags: Congress, Navjot singh sidhu, PGIMER, Punjab Congress, Punjab politics

  ਅਗਲੀ ਖਬਰ